ਵਿਜੀਲੈਂਸ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਜਾਰੀ ਮੁਹਿੰਮ ਦੌਰਾਨ ਸੋਮਵਾਰ ਨੂੰ ਲੁਧਿਆਣਾ ਵਿਚ ਤਾਇਨਾਤ ਪਨਗੇਰਨ ਦੇ ਇੰਸਪੈਕਟਰ ਕੁਣਾਲ ਗੁਪਤਾ ਨੂੰ 1,50,000 ਰੁਪਏ ਦੀ ਰਿਸ਼ਵਤ ਮੰਗਣ ਤੇ ਸਵੀਕਾਰ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ।
ਜਾਣਕਾਰੀ ਦਿੰਦਿਆਂ ਸਟੇਟ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਚਰਨਜੀਤ ਸਿੰਘ, ਕਰਤਾਰ ਸਿੰਘ ਐਂਡ ਸੰਜ਼ ਰਾਈਸ ਮਿੱਲ ਦੇ ਮਾਲਕ ਦੀ ਸ਼ਿਕਾਇਤ ‘ਤੇ ਉਕਤ ਦੋਸ਼ੀ ਇੰਸਪੈਕਟਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦਰਜ ਸ਼ਿਕਾਇਤ ਵਿਚ ਦੱਸਿਆ ਕਿ ਦੋਸ਼ੀ ਪਨਗੇਰਨ ਇੰਸਪੈਕਟਰ ਨੇ ਪਿਛਲੇ ਸੀਜਨ ਦੀ ਕਣਕ ਵੰਡਣ ਦੇ ਬਹਾਨੇ ਉਨ੍ਹਾਂ ਤੋਂ 1 ਲੱਖ ਰੁਪਏ ਅਤੇ ਪਾਰਸ ਰਾਈਸ ਮਿਲ ਦੇ ਮਾਲਕ ਮਹੇਸ਼ ਗੋਇਲ ਤੋਂ 50,000 ਰੁਪਏ ਦੀ ਰਿਸ਼ਵਤ ਲਈ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਕਿਉਂਕਿ ਜ਼ਿਲ੍ਹੇ ਵਿਚ ਚਾਰ ਸ਼ੈਲਰਸ ਬਕਾਏਦਾਰ ਹੋਣ ਕਾਰਨ ਬੰਦ ਹੋ ਗਏ ਸਨ ਤੇ ਉਨ੍ਹਾਂ ਸ਼ੈਲਰਸ ਦੇ ਕਣਕ ਵੰਡਣ ਦਾ ਹਿੱਸਾ ਉਨ੍ਹਾਂ ਦੀ ਰਾਈਸ ਮਿੱਲ ਤੇ ਮਹੇਸ਼ ਗੋਇਲ ਸਣੇ 10 ਹੋਰ ਸ਼ੈਲਰਾਂ ਵਿਚ ਵੰਡਿਆ ਜਾਣਾ ਸੀ। ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਸ਼ਿਕਾਇਤ ਵਿਚ ਸਾਬਤ ਹੋਏ ਦੋਸ਼ਾਂ ਵਿਚ ਪਾਇਆ ਗਿਆ ਕਿ ਪਨਗਰੇਨ ਦੇ ਇੰਸਪੈਕਟਰ ਨੇ ਸ਼ਿਕਾਇਤਕਰਤਾ ਤੇ ਮਹੇਸ਼ ਗੋਇਲ ਤੋਂ 1,50,000 ਰੁਪਏ ਦੀ ਰਿਸ਼ਵਤ ਲਈ ਸੀ ਤਾਂ ਕਿ ਸ਼ੈਲਰਾਂ ਨੂੰ ਕਣਕ ਵੰਡੀ ਜਾ ਸਕੇ। ਇਸ ਸਬੰਧੀ ਦੋਸ਼ੀ ਇੰਸਪੈਕਟਰ ਕੁਣਾਲ ਗੁਪਤਾ ਖਿਲਾਫ ਵਿਜੀਲੈਂਸ ਥਾਣਾ ਲੁਧਿਆਣਾ ਵਿਚ FIR ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਨੂੰ ਕੱਲ੍ਹ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: