ਭਾਰਤ ਦੇ ਸਟਾਰ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਦੇਹਰਾਦੂਨ ਤੋਂ ਮੁੰਬਈ ਸ਼ਿਫਟ ਕੀਤਾ ਗਿਆ ਹੈ। ਉਤਰਾਖੰਡ ਦੇ ਰੁੜਕੀ ਵਿਚ 30 ਦਸੰਬਰ ਨੂੰ ਉਨ੍ਹਾਂ ਦੀ ਕਾਰ ਦੁਰਘਟਨਾਗ੍ਰਸਤ ਹੋ ਗਈ ਸੀ। ਉਸ ਤੋਂ ਬਾਅਦ ਪਹਿਲਾਂ ਉਨ੍ਹਾਂ ਨੂੰ ਸਥਾਨਕ ਸਕਸ਼ਮ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ ਤੇ ਉਸ ਦੇ ਬਾਅਦ ਪੰਤ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਵਿਚ ਰੱਖਿਆ ਗਿਆ। ਹੁਣ ਉਹ ਮੁੰਬਈ ਏਅਰਲਿਫਟ ਕੀਤੇ ਗਏ ਹਨ।
ਬੀਸੀਸੀਆਈ ਨੇ ਪੰਤ ਨੂੰ ਲੈ ਕੇ ਮੈਡੀਕਲ ਰਿਲੀਜ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਤ ਦਾ ਇਲਾਜ ਹੁਣ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਹੋਵੇਗਾ। ਉਥੇ ਉਨ੍ਹਾਂ ਦੇ ਗੋਡੇ ਦੀ ਸਰਜਰੀ ਹੋਵੇਗੀ। ਪੰਤ ਦੇ ਸਰੀਰ ਦੇ ਕੁਝ ਹਿੱਸਿਆਂ ਵਿਚ ਅਜੇ ਵੀ ਦਰਦ ਤੇ ਸੋਜਿਸ਼ ਹੈ। ਇਸ ਦਾ ਇਲਾਜ ਵੀ ਉਥੇ ਹੀ ਕੀਤਾ ਜਾਵੇਗਾ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਰਤ ਦੇ ਵਿਕਟਕੀਪਰ ਰਿਸ਼ਭ ਪੰਤ ਨੂੰ ਮੁੰਬਈ ਟਰਾਂਸਫਰ ਕਰਨ ਲਈ ਜ਼ਰੂਰੀ ਪ੍ਰਬੰਧ ਕੀਤੇ ਹਨ। 30 ਦਸੰਬਰ ਨੂੰ ਕਾਰ ਦੁਰਘਟਨਾ ਦੇ ਬਾਅਦ ਦੇਹਰਾਦੂਨ ਦੇ ਮੈਕਸ ਹਸਪਤਾਲ ਵਿਚ ਆਪਣੀਆਂ ਸੱਟਾਂ ਦਾ ਇਲਾਜ ਕਰਨਾ ਰਹੇ ਹਨ। ਉਨ੍ਹਾਂ ਨੂੰ ਇਕ ਏਅਰ ਐਂਬੂਲੈਂਸ ਵਿਚ ਮੁੰਬਈ ਲਿਆਂਦਾ ਜਾਵੇਗਾ।
ਕੋਕਿਲਬੇਨ ਧੀਰੂਭਾਈ ਅੰਬਾਨੀ ਹਸਪਤਾਲ ਤੇ ਚਕਿਤਸਾ ਅਨੁਸੰਧਾਨ ਸੰਸਥਾ ਵਿਚ ਭਰਤੀ ਕੀਤਾ ਜਾਵੇਗਾ। ਉਹ ਹਸਪਤਾਲ ਵਿਚ ਸੈਂਟਰ ਫਾਰ ਸਪੋਰਟਸ ਮੈਡੀਸਨ ਦੇ ਮੁਖੀ ਡਾ. ਦਿਨਸ਼ਾ ਪਾਰਦੀਵਾਲਾ ਦੀ ਨਿਗਰਾਨੀ ਵਿਚ ਰਹਿਣਗੇ। ਰਿਸ਼ਭ ਦੇ ਠੀਕ ਹੋਣ ਤੇ ਰਿਬੈਬਿਲਿਟੇਸ਼ਨ ਦੌਾਨ ਬੀਸੀਸੀਆਈ ਦੀ ਮੈਡੀਕਲ ਟੀਮ ਉਨ੍ਹਾਂ ਦੀ ਨਿਗਰਾਨੀ ਕਰਦੀ ਰਹੇਗੀ। ਬੋਰਡ ਰਿਸ਼ਭ ਦੀ ਰਿਕਵਰੀ ਪ੍ਰਕਿਰਿਆ ਵਿਚ ਸਹਾਇਤਾ ਤੇ ਤੇਜ਼ੀ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਤੇ ਇਸ ਦੌਰਾਨ ਉਨ੍ਹਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ।
ਪੰਤ ਆਸਟ੍ਰੇਲੀਆ ਖਿਲਾਫ ਫਰਵਰੀ-ਮਾਰਚ ਵਿਚ ਹੋਣ ਵਾਲੀ ਸੀਰੀਜ ਤੋਂ ਬਾਹਰ ਹੋ ਸਕਦੇ ਹਨ। ਇਸ ਤੋਂ ਇਲਾਵਾ ਆਈਪੀਐੱਲ 16ਵੇਂ ਸੀਜਨ ਤੋਂ ਵੀ ਦੂਰ ਰਹਿਣ ਦੀ ਸੰਭਾਵਨਾ ਹੈ। ਜੇਕਰ ਪੰਤ 5 ਮਹੀਨੇ ਵਿਚ ਠੀਕ ਨਹੀਂ ਹੁੰਦੇ ਤੇ ਟੀਮ ਇੰਡੀਆ ਆਈਸੀਸੀ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚ ਗਈ ਤਾਂ ਉਹ ਜੂਨ ਵਿਚ ਹੋਣ ਵਾਲੇ ਖਿਤਾਬੀ ਮੁਕਾਬਲੇ ਤੋਂ ਵੀ ਦੂਰ ਰਹਿ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: