ਕਾਂਗਰਸ ਦੇ ਸਾਬਕਾ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਅੱਜ ਫਿਰ ਪੰਜਾਬ ਵਿੱਚ ਵਧ ਰਹੇ ਅਪਰਾਧਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਹਮਲਾ ਬੋਲਿਆ। ਉਨ੍ਹਾਂ ਤਰਨਤਾਰਨ ਵਿੱਚ ਅੱਜ ਵਾਪਰੀ ਇੱਕ ਵਾਰਦਾਤ ਦਾ ਹਵਾਲਾ ਦਿੰਦੇ ਹੋਏ ਸੀ.ਐੱਮ. ਮਾਨ ਨੂੰ ਪ੍ਰਚਾਰ ਮੰਤਰੀ ਕਹਿੰਦੇ ਹੋਏ ਪੰਜਾਬ ਵੱਲ ਧਿਆਨ ਦੇਣ ਲਈ ਕਿਹਾ।
ਪਰਗਟ ਸਿੰਘ ਨੇ ਕਿਹਾ ਕਿ ਪ੍ਰਚਾਰ ਮੰਤਰੀ ਭਗਵੰਤ ਮਾਨ ਜੀ ਹੁਣ ਪੰਜਾਬ ਵੱਲ ਵੀ ਦੇਖ ਲਓ। ਬਹੁਤ ਹੋ ਗਿਆ ਹੋਰ ਸਟੇਟਾਂ ‘ਚ ਪ੍ਰਚਾਰ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਰੋਜ਼ ਗੋਲੀਆਂ ਚੱਲ ਰਹੀਆਂ ਹਨ, ਗੈਂਗਵਾਰਾਂ ਤੇ ਕਤਲਾਂ ਨੇ ਪੰਜਾਬ ਵਿੱਚ ਜੰਗਲਰਾਜ ਵਾਲਾ ਮਾਹੌਲ ਬਣਾ ਦਿੱਤਾ ਹੈ।
ਵਿਧਾਇਕ ਨੇ ਕਿਹਾ ਕਿ ਪ੍ਰਚਾਰ ਮੰਤਰੀ ਭਗਵੰਤ ਮਾਨ ਜੀ ਇਸ ਵੱਲ ਧਿਆਨ ਦਿਓ ਹੁਣ। ਜੇ ਇਹ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਅਸੀਂ ਸਾਰੇ ਪਛਤਾਵਾਂਗੇ। ਥੋੜ੍ਹੇ ਹੀ ਦਿਨਾਂ ‘ਚ ਕਰੀਬ 20 ਨੌਜਵਾਨਾਂ ਦੇ ਕਤਲ ਕੀਤੇ ਜਾ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਦੱਸ ਦੇਈਏ ਅੱਜ ਤਰਨਤਾਰਨ ਦੇ ਪਿੰਡ ਗਜ਼ਲ ਵਿੱਚ ਵਾਲੀਵਾਲ ਖੇਡ ਰਹੇ ਖਿਡਾਰੀਆਂ ‘ਤੇ ਗਰਾਊਂਡ ਵਿੱਚ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ 18 ਸਾਲਾ ਵਾਲੀਵਾਲ ਖਿਡਾਰੀ ਗਗਨਦੀਪ ਜ਼ਖਮੀ ਹੋ ਗਿਆ। ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਾਣਕਾਰੀ ਮੁਤਾਬਕ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।