ਗੈਰ-ਕਾਨੂੰਨੀ ਮਾਈਨਿੰਗ ‘ਤੇ ਵੱਡੀ ਕਾਰਵਾਈ ਕਰਦੇ ਹੋਏ ਪਠਾਨਕੋਟ ਪੁਲਿਸ ਨੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ 6 ਟਿੱਪਰ ਤੇ ਤਿੰਨ ਪੋਕਲੇਨ ਮਸ਼ੀਨਾਂ ਨੂੰ ਵੀ ਮੌਕੇ ‘ਤੇ ਜ਼ਬਤ ਕਰ ਲਿਆ। ਇਸ ਤੋਂ ਇਲਾਵਾ ਪੁਲਿਸ ਨੇ ਇਕ ਕ੍ਰਸ਼ਰ ਮਾਲਕ ਨੂੰ ਗ੍ਰਿਫਤਾਰ ਕਰਕੇ ਕ੍ਰਸ਼ਰ ਸੀਲ ਕਰ ਦਿੱਤਾ। ਪੁਲਿਸ ਮੁਤਾਬਕ ਇਕ ਕ੍ਰਸ਼ਰ ਮਾਲਕ ਤੇ ਇਕ ਡਰਾਈਵਰ ਫਰਾਰ ਹੈ।
ਪੁਲਿਸ ਨੇ ਪਿੰਡ ਦਤਿਆਲ ਫਿਰੋਜਾ ਕੋਲ ਰਾਵੀ ਨਦੀ ਦੇ ਪਾਬੰਦੀਸ਼ੁਦਾ ਖੇਤਰ ਵਿਚ ਗੈਰ-ਕਾਨੂੰਨੀ ਮਾਈਨਿੰਗ ‘ਤੇ ਕਾਰਵਾਈ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਕੁੱਲ 11 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਮਿੰਟੂ ਕੁਮਾਰ, ਅਜੇ ਕੁਮਾਰ, ਗੁਲਸ਼ਨ ਸਿੰਘ, ਬਲਵਿੰਦਰ ਸਿੰਘ, ਅਨੀ ਕੁਮਾਰ, ਕੁਲਵੰਤ ਸਿੰਘ, ਦਰਸ਼ਨ ਸਿੰਘ, ਧਨੀ ਲਾਲ, ਰੋਹਿਤ ਸਿੰਘ ਤੇ ਮੁੱਖ ਦੋਸ਼ੀ ਸਰਬਜੀਤ ਉਰਫ ਸਾਬਾ ਵਜੋਂ ਹੋਈ ਹੈ।
ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ 24 ਘੰਟੇ ਗੈਰ-ਕਾਨੂੰਨੀ ਮਾਈਨਿੰਗ ‘ਤੇ ਨਜ਼ਰ ਰੱਖਣ ਲਈ ਪਠਾਨਕੋਟ ਪੁਲਿਸ ਦੀਆਂ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਲੋਕ ਗੈਰ-ਕਾਨੂੰਨੀ ਮਾਈਨਿੰਗ ਦੇ ਨਾਕਿਆਂ ਤੋਂ ਬਚਣ ਲਈ ਰੇਤ-ਬਜਰੀ ਨਾਲ ਲੱਦੇ ਟਰੱਕਾਂ ਨੂੰ ਚੋਰ ਰਸਤਿਓਂ ਕੱਢਦੇ ਸੀ ਜਿਸ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਸੀ। ਇਸ ਦੌਰਾਨ ਪੁਲਿਸ ਨੂੰ ਦਤਿਆਲ ਫਿਰੋਜ਼ਾ ਵਿਚ ਚੱਲ ਰਹੀ ਗੈਰ-ਕਾਨੂੰਨੀ ਮਾਈਨਿੰਗ ਦੀ ਖਬਰ ਮਿਲੀ। ਇਸ ਦੇ ਬਾਅਦ ਨਰੋਟ ਜੈਮਲ ਸਿੰਘ ਥਾਣਾ ਇੰਚਾਰਜ ਟੀਮ ਸਣੇ ਮੌਕੇ ‘ਤੇ ਪਹੁੰਚੇ।
ਟੀਮ ਨੇ ਗੈਰ-ਕਾਨੂੰਨੀ ਮਾਈਨਿੰਗ ਕਰਦੀਆਂ ਤਿੰਨ ਪੋਕਲੇਨ ਮਸ਼ੀਨਾਂ ਤੇ ਖਨਨ ਸਮੱਗਰੀ ਨਾਲ ਲੱਦੇ 6 ਟਿੱਪਰ ਕਬਜ਼ੇ ਵਿਚ ਲਏ। ਪੁਲਿਸ ਨੇ ਇਨ੍ਹਾਂ ਵਾਹਨਾਂ ਦੇ 8 ਚਾਲਕਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਸੰਘਣੀ ਧੁੰਦ ਕਾਰਨ ਇਕ ਚਾਲਕ ਭੱਜਣ ਵਿਚ ਸਫਲ ਰਿਹਾ। ਐੱਸਐੱਸਪੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਗ੍ਰਿਫਤਾਰ ਵਿਅਕਤੀਆਂ ਨੇ ਸ਼੍ਰੀਸਾਈਂਸਟੋਨ ਕ੍ਰਸ਼ਰ ਦਤਿਆਲ ਤੇ ਬਲਰਾਮ ਸਟੋਨ ਕ੍ਰਸ਼ਰ ਦਤਿਆਲ ਨਾਲ ਸਬੰਧ ਨੂੰ ਸਵੀਕਾਰ ਕਰ ਲਿਆ ਹੈ।
ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ ਇਸ ਗੈਰ-ਕਾਨੂੰਨੀ ਮਾਈਨਿੰਗ ਦੇ ਮਾਸਟਰਮਾਈਂਡ ਬਲਰਾਜ ਸਟੋਨ ਕ੍ਰਸ਼ਰ ਮਾਲਕ ਸਰਬਜੀਤ ਸਿੰਘ ਉਰਫ ਸਾਬਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਉਸ ਦਾ ਕ੍ਰਸ਼ਰ ਵੀ ਜ਼ਬਤ ਕਰ ਲਿਆ ਜਿਥੋਂ ਉਹ ਆਪਣੀਆਂ ਸਾਰੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ। ਐੱਸਐੱਸਪੀ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ 1957 ਦੀ ਧਾਰਾ 21 (1) ਤੇ ਭਾਰਤੀ ਦੰਡਾਵਲੀ ਦੀ ਧਾਰਾ 379 ਤਹਿਤ ਮਾਮਲਾ ਥਾਣਾ ਨਰੋਟ ਜੈਮਲ ਸਿੰਘ ਵਿਚ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਖੇਡਦੇ ਸਮੇਂ 60 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ 6 ਸਾਲ ਦਾ ਮਾਸੂਮ, 5 ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਕੱਢਿਆ ਬਾਹਰ
ਪੁਲਿਸ ਟੀਮਾਂ ਨੇ ਉਨ੍ਹਾਂ ਥਾਵਾਂ ਦੀ ਪਛਾਣ ਕੀਤੀ ਹੈ ਜਿਥੇ ਗੈਰ-ਕਾਨੂੰਨੀ ਮਾਈਨਿੰਗ ਹੋ ਰਿਹਾ ਸੀ ਅਤੇ ਇਨ੍ਹਾਂ ਥਾਵਾਂ ‘ਦੇ ਦਬਿਸ਼ ਦੇਣ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿਚ ਗੈਰ-ਕਾਨੂੰਨੀ ਮਾਈਨਿੰਗ ਖਿਲਾਫ 14 FIR ਦਰਜ ਕੀਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: