ਪ੍ਰੈੱਸ ਕਲੱਬ ਆਫ ਇੰਡੀਆ ਨੇ ਬੁੱਧਵਾਰ ਨੂੰ ਹਿੰਦੂ ਪੰਚਾਇਤ ਸੰਮੇਲਨ ਦੌਰਾਨ ਦਿੱਲੀ ਦੇ ਬੁਰਾੜੀ ਮੈਦਾਨ ਵਿਚ 5 ਪੱਤਰਕਾਰਾਂ ‘ਤੇ ਹੋਏ ਹਮਲੇ ਖਿਲਾਫ ‘ਮਹਾਪੰਚਾਇਤ ਆਯੋਜਿਤ ਕੀਤੀ। ਉਨ੍ਹਾਂ ਮਹਾਪੰਚਾਇਤ ਦੌਰਾਨ ਪੱਤਰਕਾਰਾਂ ‘ਤੇ ਹੋਏ ਹਮਲੇ ਦੀ ਕਥਿਤ ਨਿੰਦਾ ਕਰਦੇ ਹੋਏ ਦੋਸ਼ੀਆਂ ਦੀ ‘ਤਤਕਾਲ’ ਗ੍ਰਿਫਤਾਰੀ ਦੀ ਮੰਗ ਕੀਤੀ।
ਪੀਸੀਆਈ ਨੇ ਉੱਤਰ ਪ੍ਰਦੇਸ਼ ਦੇ ਬਲੀਆਂ ਜ਼ਿਲ੍ਹੇ ਵਿਚ 12ਵੀਂ ਕਲਾਸ ਦੇ ਪ੍ਰਸ਼ਨ ਪੱਤਰ ਲੀਕ ਮਾਮਲੇ ਵਿਚ ਤਿੰਨ ਪੱਤਰਕਾਰਾਂ ਦੀ ਗ੍ਰਿਫਤਾਰੀ ਦੀ ਵੀ ਨਿੰਦਾ ਕਰਦੇ ਹੋਏ ਕਿਹਾ ਕਿ ਪੁਲਿਸ ਨੇ ਇਨ੍ਹਾਂ ਪੱਤਰਕਾਰਾਂ ਨੂੰ ਹੀ ਦੋਸ਼ੀ ਬਣਾ ਦਿੱਤਾ ਜਦੋਂ ਕਿ ਉਨ੍ਹਾਂ ਨੇ ਪੇਪਰ ਲੀਕ ਨੂੰ ਉਜਾਗਰ ਕੀਤਾ ਸੀ। ਉਨ੍ਹਾਂ ਬਲੀਆਂ ਦੇ 3 ਪੱਤਰਕਾਰਾਂ ਦੀ ਤਤਕਾਲ ਰਿਹਾਈ ਦੀ ਵੀ ਮੰਗ ਕੀਤੀ।
ਦਿੱਲੀ ਪੁਲਿਸ ਨੇ 3 ਅਪ੍ਰੈਲ ਨੂੰ ਆਯੋਜਿਤ ਵਿਵਾਦਗ੍ਰਸਤ ‘ਹਿੰਦੂ ਮਹਾਪੰਚਾਇਤ’ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਬਦਸਲੂਕੀ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਭਾਈਚਾਰਿਆਂ ਵਿਚ ਕਥਿਤ ਤੌਰ ‘ਤੇ ਨਫਰਤ ਫੈਲਾਉਣ ਦੇ ਦੋਸ਼ ਵਿਚ ਦੋ ਟਵਿਟਰ ਹੈਂਡਲ ਸੰਚਾਲਕਾਂ ਖਿਲਾਫ ਰਿਪੋਰਟ ਦਰਜ ਕੀਤੀ ਹੈ। ਇਨ੍ਹਾਂ ਵਿਚੋਂ ਇੱਕ ਟਵਿਟਰ ਹੈਂਡਲ ਇੱਕ ਪੱਤਰਕਾਰ ਦਾ ਤੇ ਦੂਜਾ ਸਮਾਚਾਰ ਪੋਰਟਲ ਦਾ ਹੈ। ਇਕ ਸਮਾਚਾਰ ਪੋਰਟਲ ਵਿਚ ਕੰਮ ਕਰਨ ਵਾਲੇ ਦਿੱਲੀ ਦੇ ਪੱਤਰਕਾਰ ਮੀਰ ਫੈਸਲ ਨੇ ਇੱਕ ਟਵੀਟ ਵਿਚ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਇੱਕ ਸਾਥੀ ਪੱਤਰਕਾਰ ਨਾਲ ਮੁਸਲਿਮ ਹੋਣ ਕਾਰਨ ‘ਹਿੰਦੂ ਭੀੜ’ ਨੇ ਕੁੱਟਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : ਸ਼ਾਹ ਦਾ ‘ਆਪ’ ‘ਤੇ ਨਿਸ਼ਾਨਾ, ਦਿੱਲੀ ਸਰਕਾਰ ਤਿੰਨੋਂ ਨਗਰ ਨਿਗਮਾਂ ਨਾਲ ਮਤਰਈ ਮਾਂ ਵਰਗਾ ਕਰ ਰਹੀ ਵਿਵਹਾਰ’
ਪੀਸੀਆਈ ਨੇ ਤਿੰਨੋਂ ਪੱਤਰਕਾਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਦੀ ਆਲੋਚਨਾ ਕੀਤੀ ਤੇ ਪੁਲਿਸ ਦੀ ਕਾਰਵਾਈ ਨੂੰ ਮਨਮਾਨੀ ਦੱਸਿਆ। ਤਿੰਨੋਂ ਪੱਤਰਕਾਰਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹੋਏ ਪੀਸੀਆਈ ਨੇ ਕਿਹਾ ਕਿ ਬਲੀਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਪੱਤਰਕਾਰਾਂ ਨੂੰ ਮਨਮਾਨੇ ਢੰਗ ਨਾਲ ਗ੍ਰਿਫਤਾਰ ਕਰਨਾ ਬਹੁਤ ਹੀ ਨਿੰਦਣਯੋਗ ਹੈ, ਜਿਨ੍ਹਾਂ ਨੇ 12ਵੀਂ ਦੀ ਪ੍ਰੀਖਿਆ ਦੇ ਅੰਗਰੇਜ਼ੀ ਦੇ ਪੇਪਰ ਦੇ ਲੀਕ ਹੋਣ ਦਾ ਖੁਲਾਸਾ ਕੀਤਾ ਸੀ।