ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਚੋਣ ਮੈਦਾਨ ਵਿਚ ਕੂਦਣ ਦਾ ਐਲਾਨ ਕਰ ਦਿੱਤਾ ਹੈ। ਅਜਿਹੇ ਵਿਚ ਉਨ੍ਹਾਂ ਨੂੰ ਆਪਣਿਆਂ ਤੋਂ ਹੀ ਚੁਣੌਤੀ ਮਿਲਦੀ ਦਿਖ ਰਹੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਲਈ ਗੁਰਨਾਮ ਸਿੰਘ ਚੜੂਨੀ ਦੀ ਸੰਯੁਕਤ ਸੰਘਰਸ਼ ਕਮੇਟੀ ਤੇ ਬਲਬੀਰ ਸਿੰਘ ਰਾਜੇਵਾਲ ਦੇ ਰਾਜਨੀਤਕ ਸੰਗਠਨ ਐੱਸਐੱਸਐੱਮ ਵਿਚ ਸੀਟਾਂ ਵੰਡ ਨੂੰ ਲੈ ਕੇ ਗਠਜੋੜ ਟੁੱਟਣ ਕਿਨਾਰੇ ਹੈ।
ਗੁਰਨਾਮ ਸਿੰਘ ਆਪਣੀ ਪਾਰਟੀ ਲਈ ਘੱਟ ਤੋਂ ਘੱਟ 25 ਸੀਟਾਂ ਦੀ ਮੰਗ ਕਰ ਰਹੇ ਹਨ ਪਰ ਰਾਜੇਵਾਲ ਗਰੁੱਪ ਉਨ੍ਹਾਂ ਨੂੰ 9 ਸੀਟਾਂ ਤੋਂ ਵੱਧ ਦੇਣ ਲਈ ਤਿਆਰ ਨਹੀਂ ਹੈ। ਅਜਿਹੇ ਵਿਚ ਚੜੂਨੀ ਨੇ ਸਾਫ ਕੀਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਸੀਟਾਂ ਦੀ ਮੰਗ ਨਹੀਂ ਮੰਨੀ ਗਈ ਤਾਂ ਉਹ ਪੰਜਾਬ ਵਿਧਾਨ ਸਭਾ ਚੋਣਾਂ ਇਕੱਲੇ ਹੀ ਲੜਣਗੇ। ਚੜੂਨੀ ਨੇ ਕਿਹਾ ਕਿ ਉਹ ਸਿਰਫ ਸਾਨੂੰ 9 ਸੀਟਾਂ ਦੀ ਪੇਸ਼ਕਸ਼ ਕਰ ਰਹੇ ਹਨ। ਮੈਂ ਰਾਜੇਵਾਲ ਜੀ ਨੂੰ ਘੱਟ ਤੋਂ ਘੱਟ 25 ਸੀਟਾਂ ਦੇਣ ਦੀ ਮੰਗ ਰੱਖੀ ਹੈ।
ਰਾਜੇਵਾਲ ਤੇ ਚੜੂਨੀ ਦਰਮਿਆਨ ਸੀਟਾਂ ਦੀ ਵੰਡ ਉਤੇ ਫੈਸਲਾ ਲੈਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ। 9 ਜਨਵਰੀ ਨੂੰ ਚੜੂਨੀ ਨੇ ਐੱਸਐੱਸਐੱਮ ਨਾਲ ਚੋਣ ਸਮਝੌਤੇ ਲਈ ਗੱਲਬਾਤ ਕੀਤੀ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਾਰਟੀ ਦੇ 10 ਉਮੀਦਵਾਰਾਂ ਦੇ ਨਿਰਧਾਰਤ ਐਲਾਨ ਨੂੰ ਰੋਕ ਦਿੱਤਾ ਸੀ।
ਚੜੂਨੀ ਨੇ ਕਿਹਾ ਸੀ ਕਿ ਅਸੀਂ ਪਿਛਲੇ 6 ਮਹੀਨਿਆਂ ਤੋਂ ਚੋਣਾਂ ਦੀ ਤਿਆਰੀ ਕਰ ਰਹੇ ਹਾਂ। ਸਾਡੇ ਕੋਲ 40-50 ਸੀਟਾਂ ਲਈ ਉਮੀਦਵਾਰ ਹੈ। ਬਲਬੀਰ ਸਿੰਘ ਰਾਜੇਵਾਲ ਐੱਸਐੱਸਐੱਮ ਦੇ ਗਠਨ ਤੋਂ ਬਾਅਦ ਸਾਨੂੰ ਨਜ਼ਰਅੰਦਾਜ਼ ਕਰ ਰਹੇ ਸਨ ਜਦੋਂ ਕਿ ਅਸੀਂ ਇਕਜੁੱਟ ਹੋ ਕੇ ਚੋਣਾਂ ਲੜਨਾ ਚਾਹੁੰਦੇ ਹਾਂ। ਚੜੂਨੀ ਨੇ ਕਿਹਾ ਕਿ ਅਸੀਂ ਰਾਜੇਵਾਲ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਆਪਣੇ ਸੰਗਠਨ ਲਈ ਸੰਤੋਸ਼ਜਨਕ ਸੀਟਾਂ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਵੱਖ ਤੋਂ ਚੋਣਾਂ ਲੜੀਏ ਪਰ SSM ਸਾਡੀ ਅਣਦੇਖੀ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਚੜੂਨੀ ਤੇ ਰਾਜੇਵਾਲ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦੇ ਸਭ ਤੋਂ ਮੁੱਖ ਚਿਹਰਿਆਂ ਵਿਚੋਂ ਇੱਕ ਹੈ। ਚੜੂਨੀ ਦਾ ਦੋਸ਼ ਹੈ ਕਿ ਅੰਦੋਲਨ ਦੌਰਾਨ ਵੀ ਰਾਜੇਵਾਲ ਤੇ ਉਸ ਦੇ ਸਹਿਯੋਗੀਆਂ ਨੇ ਮੈਨੂੰ ਅਣਦੇਖਾ ਕੀਤਾ ਸੀ।