ਵਿਦੇਸ਼ ਯਾਤਰਾ ਲਈ ਪਾਸਪੋਰਟ ਪਾਉਣ ਦੀ ਤਿਆਰੀ ਕਰ ਰਹੇ ਭਾਰਤੀਆਂ ਲਈ ਚੰਗੀ ਖਬਰ ਹੈ। ਅਜਿਹੇ ਲੋਕਾਂ ਨੂੰ ਜਲਦ ਹੀ ਚਿਪ ਵਾਲੇ ਈ-ਪਾਸਪੋਰਟ ਮਿਲ ਸਕਦੇ ਹਨ। ਇਨ੍ਹਾਂ ਵਿਚ ਪਾਸਪੋਰਟ ਧਾਰਕ ਦਾ ਸੁਰੱਖਿਅਤ ਬਾਇਓਮੀਟ੍ਰਕ ਡਾਟਾ ਸਟੋਰ ਹੋਵੇਗਾ। ਪੜ੍ਹੋ ਇਸ ਦੇ ਫਾਇਦੇ –
ਪਾਸਪੋਰਟ ਦੀ ਜਾਲਸਾਜ਼ੀ ਨੂੰ ਰੋਕਣ ਲਈ ਯਾਤਰੀਆਂ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਆਸਾਨ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਮਾਮਲੇ ‘ਚ ਵਿਦੇਸ਼ ਮੰਤਰਾਲੇ ਸੰਸਦ ਵਿਚ ਕਹਿ ਚੁੱਕਾ ਹੈ ਕਿ ਨਾਗਰਿਕਾਂ ਨੂੰ ਉੱਨਤ ਸੁਰੱਖਿਆ ਵਿਸ਼ੇਸ਼ਤਾਵਾਂ ਵਾਲੀ ਚਿਪ ਸਮਰਥਿਕ ਈ-ਪਾਸਪੋਰਟ ਜਾਰੀ ਕਰਨ ਦੀ ਯੋਜਨਾ ਹੈ। ਹੁਣ ਤੱਕ ਨਾਗਰਿਕਾਂ ਨੂੰ ਪ੍ਰਿੰਟੇਡ ਬੁਕਲੇਟ ‘ਤੇ ਪਾਸਪੋਰਟ ਜਾਰੀ ਕੀਤੇ ਜਾਂਦੇ ਹਨ ਜਿਨ੍ਹਾਂ ਦੀ ਨਕਲ ਕਰਨਾ ਆਸਾਨ ਹੰਦਾ ਹੈ। ਮਗਰ ਨਵੀਂ ਤਕਨੀਕ ਨਾਲ ਲੈੱਸ ਪਾਸਪੋਰਟ ਆਉਣ ਤੋਂ ਬਾਅਦ ਧੋਖਾਦੇਹੀ ਕਰਨਾ ਮੁਸ਼ਕਲ ਹੋ ਜਾਵੇਗਾ।
ਚਿਪ ਲੱਗੇ ਪਾਸਪੋਰਟ ਦੀ ਖਾਸੀਅਤ ਇਹ ਹੈ ਕਿ ਬਿਨੈਕਾਰ ਦੀ ਵਿਅਕਤੀਗਤ ਜਾਣਕਾਰੀ ‘ਤੇ ਡਿਜੀਟਲ ਤੌਰ ‘ਤੇ ਹਸਤਾਖਰ ਕੀਤੇ ਜਾਣਗੇ ਤੇ ਚਿਪ ‘ਚ ਸਟੋਰ ਕੀਤੇ ਜਾਣਗੇ। ਇਸ ਨੂੰ ਪਾਸਪੋਰਟ ਬੁਕਲੇਟ ਵਿਚ ਸ਼ਾਮਲ ਕੀਤਾ ਜਾਵੇਗਾ। ਜੇਕਰ ਕੋਈ ਵਿਅਕਤੀ ਚਿਪ ਨਾਲ ਛੇੜਛਾੜ ਕਰਦਾ ਹੈ ਤਾਂ ਸਿਸਟਮ ਉਸ ਦਾ ਪਤਾ ਲਗਾ ਲਵੇਗਾ ਅਤੇ ਇਸ ਦੇ ਚੱਲਦੇ ਪਾਸਪੋਰਟ ਵੈਰੀਫਿਕੇਸ਼ਨ ਅਸਫਲ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਹ ਵੀ ਪੜ੍ਹੋ : ਜਿਸ ਜਗ੍ਹਾ 20 ਮਿੰਟ ਤੱਕ ਫਸਿਆ ਰਿਹਾ PM ਮੋਦੀ ਦਾ ਕਾਫਲਾ, ਉੱਥੇ ਪਹੁੰਚੀ MHA ਦੀ ਟੀਮ
ਰਿਪੋਰਟ ਮੁਤਾਬਕ ਸਰਕਾਰ ਨੇ 20 ਹਜ਼ਾਰ ਈ-ਪਾਸਪੋਰਟ ਜਾਰੀ ਕਰਨ ਦਾ ਟ੍ਰਾਇਲ ਪੂਰਾ ਕੀਤਾ ਹੈ। ਹੁਣ ਤੱਕ ਸਰਕਾਰ ਨੇ ਇਸ ਦਾ ਖੁਲਾਸਾ ਨਹੀਂ ਕੀਤਾ ਹੈ। ਦਿੱਲੀ ਤੇ ਚੇਨਈ ‘ਚ ਪ੍ਰਤੀ ਘੰਟੇ 10 ਹਜ਼ਾਰ ਤੋਂ 20 ਹਜ਼ਾਰ ਪਾਸਪੋਰਟ ਜਾਰੀ ਕਰਨ ਦੀ ਯੂਨਿਟ ਲੱਗੇਗੀ। ਉਸ ਤੋਂ ਬਾਅਦ 36 ਪਾਸਪੋਰਟ ਕੇਂਦਰਾਂ ‘ਤੇ ਈ-ਪਾਸਪੋਰਟ ਜਾਰੀ ਕੀਤੇ ਜਾ ਸਕਣਗੇ। ਇਸ ਸਬੰਧ ‘ਚ ਸਰਕਾਰ ਦਾ ਨੈਸ਼ਨਲ ਇਨਫਾਰਮੈਟਿਕਸ ਸੈਂਟਰ ਪ੍ਰਾਜੈਕਟ ‘ਤੇ ਵਿਦੇਸ਼ ਮੰਤਰਾਲੇ ਨਾਲ ਕੰਮ ਕਰ ਰਿਹਾ ਹੈ।
ਕੇਂਦਰ ਸਰਕਾਰ ਨੇ ਪਾਸਪੋਰਟ ਲਈ ਇਲੈਕਟ੍ਰਾਨਿਕ ਕਾਂਟੈਕਟਲੇਸ ਇਨਲੇਜ ਦੀ ਖਰੀਦ ਲਈ ਇੰਡੀਆ ਸਕਿਓਰਿਟੀ ਪ੍ਰੈੱਸ ਆਈਐੱਸਪੀ ਨਾਸਿਕ ਨੂੰ ਮਨਜ਼ੂਰੀ ਦਿੱਤੀ ਹੈ। ਨਾਸਿਕ ਵੱਲੋਂ ਟੈਂਡਰ ਤੇ ਖਰੀਦ ਪ੍ਰਕਿਰਿਆ ਪੂਰੀ ਹੁੰਦੇ ਹੀ ਈ-ਪਾਸਪੋਰਟ ਬਣਨੇ ਸ਼ੁਰੂ ਹੋ ਸਕਦੇ ਹਨ। ਇਸ ਦੀ ਪ੍ਰਕਿਰਿਆ ਬਾਰੇ ਜਲਦ ਹੀ ਵਿਦੇਸ਼ ਮੰਤਰਾਲੇ ਐਲਾਨ ਕਰ ਸਕਦਾ ਹੈ।