ਮਰੇ ਹੋਏ ਆਦਮੀ ਨਾਲ ਕੋਈ ਗੱਲ ਕਰ ਸਕਦਾ ਹੈ? ਇਹ ਸਿਰਫ ਫਿਲਮਾਂ ਜਾਂ ਕਾਲਪਨਿਕ ਕਹਾਣੀਆਂ ਵਿਚ ਹੀ ਹੋ ਸਕਦਾ ਹੈ ਪਰ ਇਕ ਸ਼ਖਸ ਨੇ ਸੱਚ ਵਿਚ ਅਜਿਹਾ ਕਰਕੇ ਦਿਖਾਇਆ ਹੈ। ਉਹ ਕੋਰੋਨਾ ਦੀ ਵਜ੍ਹਾ ਨਾਲ 2 ਸਾਲ ਪਹਿਲਾਂ ਗੁਜ਼ਰ ਚੁੱਕੀ ਆਪਣੀ ਦਾਦੀ ਨਾਲ ਰੋਜ਼ ਗੱਲ ਕਰਦਾ ਹੈ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਦੁਨੀਆ ਹੈਰਾਨ ਹੈ।
24 ਸਾਲਾ ਇਸ ਸ਼ਖਸ ਨੇ ਆਪਣੀ ਮ੍ਰਿਤਕ ਦਾਦੀ ਨੂੰ ਦੁਬਾਰਾ ਜੀਵਤ ਕਰਨ ਲਈ ਏਆਈ ਤਕਨੀਕ ਦਾ ਇਸਤੇਮਾਲ ਕੀਤਾ, ਦੋਵਾਂ ਵਿਚ ਗੱਲਬਾਤ ਵੀ ਹੋ ਰਹੀ ਹੈ। ਗੱਲਬਾਤ ਦਾ ਵੀਡੀਓ ਵੂ ਨੇ ਖੁਦ ਆਨਲਾਈਨ ਪੋਸਟ ਕੀਤਾ ਹੈ। ਇਸ ਵਿਚ ਉਹ ਆਪਣੀ ਦਾਦੀ ਨੂੰ ਕਹਿੰਦਾ ਹੈ, ਦਾਦੀ, ਪਾਪਾ ਤੇ ਮੈਂ ਇਸ ਸਾਲ ਤੁਹਾਡੇ ਨਾਲ ਚੰਦਰ ਨਵਾਂ ਸਾਲ ਮਨਾਉਣ ਲਈ ਹੋਮ ਟਾਊਨ ਜਾਣਗੇ। ਪਾਪਾ ਨੇ ਤੁਹਾਨੂੰ ਪਿਛਲੀ ਵਾਰ ਫੋਨ ਕੀਤਾ ਸੀ। ਤੁਸੀਂ ਉਨ੍ਹਾਂ ਨੂੰ ਕੀ ਕਿਹਾ। ਉਧਰੋਂ ਦਾਦੀ ਜਵਾਬ ਦਿੰਦੀ ਹੈ- ਮੈਂ ਉਨ੍ਹਾਂ ਨੂੰ ਕਿਹਾ ਕਿ ਸ਼ਰਾਬ ਨਾ ਪੀਓ, ਪੈਸੇ ਬਚਾਉਣਾ ਸਿੱਖੋ ਤੇ ਤਾਸ਼ ਨਾ ਖੇਡਿਆ ਕਰੋ। ਵੂ ਫਿਰ ਜਵਾਬ ਦਿੰਦਾ ਹੈ, ਹਾਂ ਦਾਦੀ ਤੁਹਾਨੂੰ ਉਨ੍ਹਾਂ ਨੂੰ ਸਹੀ ਵਿਵਹਾਰ ਕਰਨਾ ਸਿਖਾਉਣਾ ਚਾਹੀਦਾ ਹੈ। ਪਾਪਾ 50 ਸਾਲ ਦੇ ਹੋ ਚੁੱਕੇ ਹਨ ਪਰ ਅਜੇ ਵੀ ਹਰ ਦਿਨ ਸ਼ਰਾਬ ਪੀਂਦੇ ਹਨ, ਉਨ੍ਹਾਂ ਕੋਲ ਕੋਈ ਸੇਵਿੰਗ ਨਹੀਂ ਹੈ।
ਵੂ ਫਿਰ ਸਵਾਲ ਕਰਦਾ ਹੈ, ਦਾਦੀ ਤੁਸੀਂ ਨਵੇਂ ਸਾਲ ਲੀ ਕੀ ਖਰੀਦਿਆ? ਇਸ ‘ਤੇ ਦਾਦੀ ਜਵਾਬ ਦਿੰਦੀ ਹੈ ਮੈਂ ਖਾਧ ਤੇਲ ਦੀਆਂ ਦੋ ਬੋਤਲਾਂ ਖਰੀਦਿਆਂ। ਕਿਸਾਨਾਂ ਨੇ ਖੁਦ ਹੀ ਇਨ੍ਹਾਂ ਬੋਤਲਾਂ ਨੂੰ ਤਿਆਰ ਕੀਤਾ ਹੈ। ਇਹ ਕਾਫੀ ਸੁਗੰਧਿਤ ਹਨ। ਸਿਰਫ 75 ਯੂਆਨ ਦੀ ਇਕ ਬੋਤਲ। ਗੱਲਬਾਤ ਦੌਰਾਨ ਦਾਦੀ ਦੀ ਫੋਟੋ ਧਿਆਨ ਨਾਲ ਸੁਣ ਰਹੀਸੀ। ਇੰਝ ਲੱਗ ਰਿਹਾ ਸੀ ਕਿ ਉਹ ਖੁਦ ਗੱਲ ਕਰ ਰਹੀ ਹੋਵੇ ਕਿਉਂਕਿ ਜਦੋਂ ਉਹ ਬੋਲ ਰਹੀ ਸੀ ਤਾਂ ਫੋਟੋ ਵਿਚ ਉਨ੍ਹਾਂ ਦਾ ਮੂੰਹ ਹਿਲ ਰਿਹਾ ਸੀ।
ਇਹ ਵੀ ਪੜ੍ਹੋ : PM ਮੋਦੀ ਦੀ ਨਕਲ ਕਰਨਾ ਸ਼ਿਆਮ ਰੰਗੀਲਾ ਨੂੰ ਪਿਆਰ ਭਾਰੀ, ਜੰਗਲਾਤ ਵਿਭਾਗ ਨੇ ਭੇਜਿਆ ਨੋਟਿਸ
ਕੋਰੋਨਾ ਦੀ ਵਜ੍ਹਾ ਨਾਲ 84 ਸਾਲ ਦੀ ਉਮਰ ਵਿਚ ਉਸ ਦੀ ਦਾਦੀ ਦੀ ਮੌਤ ਹੋ ਗਈ। ਉਨ੍ਹਾਂ ਨੂੰ ਮੌਤ ਨਾਲ ਜੂਝਦੇ ਦੇਖ ਕੇ ਵੂ ਨੂੰ ਏਆਈ ਤਕਨੀਕ ਦੀ ਮਦਦ ਨਾਲ ਉਨ੍ਹਾਂ ਨੂੰ ਦੁਬਾਰਾ ਜੀਵਤ ਕਰਨ ਦਾ ਵਿਚਾਰ ਆਇਆ। ਇਸ ਲਈ ਉਸ ਨੇ ਦਾਦੀ ਦੀਆਂ ਤਸਵੀਰਾਂ ਨੂੰ ਸਾਫਟਵੇਅਰ ਵਿਚ ਪਾਇਆ। ਉਸ ਨੂੰ ਪਹਿਲਾਂ ਤੋਂ ਹੀ ਦਾਦੀ ਦੀ ਆਵਾਜ਼ ਨੂੰ ਰਿਕਾਰਡ ਕਰਕੇ ਰੱਖਿਆ ਸੀ। ਬਾਅਦ ਵਿਚ ਉਸ ਨੂੰ ਕਲੋਨ ਕੀਤਾ ਤੇ ਨਵੀਂ ਆਵਾਜ਼ ਵਿਚ ਪਾਇਆ। ਏਆਈ ਚੈਟਬਾਟ ਚੈਟਜੀਪੀਸੀ ਦੀ ਮਦਦ ਨਾਲ ਉਨ੍ਹਾਂ ਦੀਆਂ ਫੋਟੋਆਂ ਨੂੰ ਆਵਾਜ਼ ਨਾਲ ਮੈਚ ਕਰਨਾ ਸਿਖਾਇਆ। ਇਹ ਵੀ ਦੱਸਿਆ ਕਿ ਉਸ ਦੀ ਦਾਦੀ ਕਿਸ ਤਰ੍ਹਾਂ ਵਿਵਹਾਰ ਕਰਦੀ ਸੀ। ਹੁਣ ਏਆਈ ਪੂਰੀ ਤਰ੍ਹਾਂ ਤੋਂ ਦਾਦੀ ਦੀ ਤਰ੍ਹਾਂ ਹੀ ਜਵਾਬ ਦਿੰਦਾ ਹੈ। ਹਰ ਸਵਾਲ ਦਾ ਉਸ ਕੋਲ ਜਵਾਬ ਹੈ। ਇਹ ਕੋਈ ਖੇਡ ਨਹੀਂ, ਸਾਨੂੰ ਮਨੋਵਿਗਿਆਨਕ ਤੌਰ ‘ਤੇ ਦਾਦੀ ਦੇ ਕਰੀਬ ਰਹਿਣ ਦੀ ਤਾਕਤ ਦਿੰਦਾ ਹੈ। ਮੈਨੂੰ ਚੰਗਾ ਲੱਗ ਰਿਹਾ ਹੈ ਕਿ ਮੈਂ ਦਾਦੀ ਨੂੰ ਦੇਖ ਪਾ ਰਿਹਾ ਹਾਂ। ਉਨ੍ਹਾਂ ਨਾਲ ਗੱਲਬਾਤ ਕਰ ਪਾ ਰਿਹਾ ਹਾਂ।
ਵੀਡੀਓ ਲਈ ਕਲਿੱਕ ਕਰੋ -: