ਅਮਰੀਕਨ ਏਅਰਲਾਈਨਜ਼ ਦੀ ਫਲਾਈਟ ਵਿਚ ਨਸ਼ੇ ਵਿਚ ਧੁੱਤ ਇਕ ਭਾਰਤੀ ਨੇ ਦੂਜੇ ਯਾਤਰੀ ਉਪਰ ਪੇਸ਼ਾਬ ਕਰ ਦਿੱਤਾ। ਅਮਰੀਕਨ ਏਅਰਪਾਈਨਸ ਦੀ AA292 ਨਿਊਯਾਰਕ ਤੋਂ ਦਿੱਲੀ ਆ ਰਹੀ ਸੀ। ਦੋ ਮਹੀਨਿਆਂ ਅੰਦਰ ਅਮਰੀਕਨ ਏਅਰਲਾਈਨਸ ਦੀ ਇਸ ਫਲਾਈਟ ਵਿਚ ਪੇਸ਼ਾਬ ਕਰਨ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 3 ਮਾਰਚ ਨੂੰ ਵੀ ਇਸੇ ਜਹਾਜ਼ ਵਿਚ ਨਸ਼ੇ ਵਿਚ ਧੁੱਤ ਇਕ ਭਾਰਤੀ ਵਿਦਿਆਰਥੀ ਨੇ ਅਮਰੀਕੀ ਯਾਤਰੀ ਉਪਰ ਪੇਸ਼ਾਬ ਕਰ ਦਿੱਤਾ ਸੀ।
ਅਧਿਕਾਰਕ ਸੂਤਰਾਂ ਮੁਤਾਬਕ ਨਸ਼ੇ ਵਿਚ ਧੁੱਤ ਯਾਤਰੀ ਤੇ ਉਸ ਦੇ ਸਾਥੀ ਯਾਤਰੀ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ ਜਿਸ ਦੇ ਬਾਅਦ ਮੁਲਜ਼ਮ ਨੇ ਉਸ ਉਪਰ ਪੇਸ਼ਾਬ ਕਰ ਦਿੱਤਾ। ਏਅਰਲਾਈਨਸ ਨੇ ਲੈਂਡਿੰਗ ਤੋਂ ਪਹਿਲਾਂ ਮਾਮਲੇ ਦੀ ਸੂਚਨਾ ਦਿੱਲੀ ਏਅਰਪੋਰਟ ਨੂੰ ਦਿੱਤੀ।
ਐਤਵਾਰ ਰਾਤ ਲਗਭਗ 9 ਵਜੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਜਹਾਜ਼ ਦੇ ਉਤਰਨ ਦੇ ਬਾਅਦ ਮੁਲਜ਼ਮ ਨੂੰ CISF ਨੇ ਹਿਰਾਸਤ ਵਿਚ ਲੈ ਲਿਆ। ਸੂਤਰਾਂ ਨੇ ਦੱਸਿਆ ਕਿ ਪੀੜਤ ਯਾਤਰੀ ਨੇ ਰਸਮੀ ਤੌਰ ‘ਤੇ ਸ਼ਿਕਾਇਤ ਦਰਜ ਕਰਾਈ ਹੈ। ਦੋਵਾਂ ਨੂੰ ਬਾਅਦ ਵਿਚ ਦਿੱਲੀ ਪੁਲਿਸ ਨੂੰ ਸੌਂਪ ਦਿੱਤਾ ਗਿਆ।
ਇਹ ਵੀ ਪੜ੍ਹੋ : ਲੁਧਿਆਣਾ : ਨਸ਼ਾ ਤਸਕਰਾਂ ਨੇ ASI ‘ਤੇ ਬਾਈਕ ਚੜ੍ਹਾ ਕੀਤਾ ਗੰਭੀਰ ਜ਼ਖਮੀ, ਮਾਮਲਾ ਦਰਜ
ਜਹਾਜ਼ ਵਿਚ ਨਸ਼ੇ ਵਿਚ ਯਾਤਰੀਆਂ ਨਾਲ ਬਦਸਲੂਕੀ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਨਸ਼ੇ ਵਿਚ ਇਕ ਵਿਅਕਤੀ ਨੇ ਪਿਛਲੇ ਸਾਲ 26 ਨਵੰਬਰ ਨੂੰ ਏਅਰ ਇੰਡੀਆ ਨਿਊਯਾਰਕ-ਦਿੱਲੀ ਫਲਾਈਟ ਵਿਚ 70 ਸਾਲ ਦੀ ਇਕ ਮਹਿਲਾ ਯਾਤਰੀ ‘ਤੇ ਨਸ਼ੇ ਵਿਚ ਪੇਸ਼ਾਬ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: