ਵਧਦਾ ਹੋਇਆ ਭਰਾ ਹਰ ਕਿਸੇ ਲਈ ਸਮੱਸਿਆ ਬਣ ਜਾਂਦਾ ਹੈ। ਇਨਸਾਨ ਹਰ ਉਹ ਕੋਸ਼ਿਸ਼ ਕਰਦਾ ਹੈ ਜਿਸ ਨਾਲ ਉਸ ਦਾ ਭਾਰ ਘੱਟ ਹੋ ਜਾਵੇ। ਇਸ ਲਈ ਹੈਲਦੀ ਡਾਇਟ ਅਤੇ ਐਕਸਰਸਾਈਜ਼ ਦਾ ਸਹਾਰਾ ਲੈਂਦੇ ਹਨ ਤਾਂ ਕੁਝ ਲੋਕ ਅਜਿਹੇ ਵੀ ਹਨ ਜੋ ਗੈਰ-ਰਵਾਇਤੀ ਤਰੀਕੇ ਨਾਲ ਭਾਰ ਘਟਾ ਲੈਂਦੇ ਹਨ। ਅਜਿਹੇ ਹੀ ਇਕ ਸ਼ਖਸ ਨੇ ਕੋਈ ਲੋ ਕਾਰਬ ਡਾਇਟ ਨਾਲ ਭਾਰ ਘਟਾਉਣ ਦੀ ਬਜਾਏ ਮੈਕਡਾਨਲਡ ਦੇ ਬਰਗਰ ਤੇ ਫਰਾਈਜ਼ ਖਾ ਕੇ ਭਾਰ ਘਟਾਇਆ ਹੈ।
ਸਾਬਕਾ ਰੈਸਲਰ ਮੈਗਿਨਿਸ ਨੇ ਆਪਣਾ ਵਧਿਆ ਹੋਇਆ ਭਾਰ ਘੱਟ ਕਰਨ ਲਈ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਵਿਚ ਸਿਰਫ ਤੇ ਸਿਰਫ ਮੈਕਡਾਨਲਡ ਵਿਚ ਮਿਲਣ ਵਾਲੇ ਖਾਣੇ ਨੂੰ ਸ਼ਾਮਲ ਕਰ ਦਿੱਤਾ। ਉਸ ਨੇ ਆਪਣੇ ਇਸ ਵੇਟ ਲਾਸ ਮੰਤਰ ਦਾ ਨਾਂ ਦਿੱਤਾ ‘French fries to fit guys’ ਟੇਨੇਸੀ ਦੇ ਨੈਸ਼ਵਿਲ ਵਿਚ ਰਹਿਣ ਵਾਲੇ ਕੇਵਿਨ ਨੇ ਆਪਣਾ 108 ਕਿਲੋਗਾਰਮ ਭਾਰ ਘੱਟ ਕਰਨ ਲਈ ਇਨ੍ਹਾਂ ਚੀਜ਼ਾਂ ਦਾ ਆਧਾਰ ਬਣਾਇਆ, ਜੋ ਲੋਕ ਸਭ ਤੋਂ ਵਧ ਅਨਹੈਲਦੀ ਮੰਨਦੇ ਹਨ।
56 ਸਾਲ ਦੇ ਕੇਵਿਨ ਮੈਗਿਨਿਸ ਨੇ ਦੱਸਿਆ ਕਿ 21 ਫਰਵਰੀ ਨੂੰ ਉਨ੍ਹਾਂ ਨੇ ਇਹ ਤੈਅ ਕਰ ਲਿਆ ਸੀ ਕਿ ਉਨ੍ਹਾਂ ਨੇ ਆਪਣਾ ਭਾਰ ਘਟਾਉਣਾ ਹੈ ਜੋ 108 ਕਿਲੋਗ੍ਰਾਮ ਪਹੁੰਚ ਚੁੱਕਾ ਸੀ। ਇਸ ਲਈ ਉਨ੍ਹਾਂ ਨੇ ਅਗਲੇ 100 ਦਿਨ ਤੱਕ ਸਿਰਫ McDonald’s ਵਿਚ ਬਣੀਆਂ ਚੀਜ਼ਾਂ ਖਾਣ ਦਾ ਫੈਸਲਾ ਲਿਆ। ਉਨ੍ਹਾਂ ਨੇ ਉਥੇ ਖਾਣੇ ਦੇ ਬਹੁਤ ਹੀ ਹੈਲਦੀ ਆਪਸ਼ਨ ਵੀ ਦੇਖੇ ਪਰ ਉਹ ਇਨ੍ਹਾਂ ਵਿਚੋਂ ਕਿਸੇ ‘ਤੇ ਨਹੀਂ ਗਏ। ਕੇਵਿਨ ਮੁਤਾਬਕ ਕੁਆਲਟੀ ਖਾਣੇ ਤੋਂ ਜ਼ਿਆਦਾ ਖਾਣੇ ਦੀ ਮਾਤਰਾ ਮੈਟਰ ਕਰਦੀ ਹੈ। ਪਹਿਲਾਂ ਰੈਸਲਰ ਤੇ ਮਿਲਟਰੀ ਮੈਨ ਰਹਿ ਚੁੱਕੇ ਕੇਵਿਨ ਨੇ ਭਾਰ ਘਟਾਉਣ ਲਈ ਕੈਲੋਰੀਜ਼ ਘੱਟ ਕੀਤੀਆਂ।
ਇਹ ਵੀ ਪੜ੍ਹੋ : ਹੈਰਾਨੀਜਨਕ! 60 ਸਾਲ ਦੇ ਸਹੁਰੇ ਨਾਲ ਭੱਜੀ 21 ਸਾਲ ਦੀ ਨੂੰਹ, ਪਤੀ ਨੇ ਦੱਸੀ ਹੱਡੀਬੀਤੀ
ਕੇਵਿਨ ਨੇ ਆਪਣੀ ਸ਼ੁਰੂਆਤ ਮੈਕਮਫਿਨ ਤੇ ਹੈਸ਼ ਬਰਾਊਨ ਨਾਲ ਕੀਤੀ ਪਰ ਹੌਲੀ-ਹੌਲੀ ਉਹ ਬਰਗਰ ਤੇ ਫਰਾਈਜ ‘ਤੇ ਆ ਗਏ। ਉਹ ਸਭ ਕੁਝ ਨਹੀਂ ਖਾਧੇ ਸਨ ਸਗੋੰ ਸਿਰਫ ਅੱਧਾ ਖਾਣਾ ਹੀ ਖਾਧੇ ਸਨ। ਉਹ ਸੋਡੇ ਦੀ ਜਗ੍ਹਾ ਪਾਣੀ ਪੀਂਦੇ ਸਨ। ਆਪਣੀ ਡਾਇਟ ਦੇ 10ਵੇਂ ਦਿਨ ਤੱਕ ਉਹ ਲਗਭਗ 6 ਕਿਲੋਗ੍ਰਾਮ ਭਾਰ ਘੱਟ ਕਰ ਚੁੱਕੇ ਸਨ।
ਵੀਡੀਓ ਲਈ ਕਲਿੱਕ ਕਰੋ -: