ਗਹਿਲੋਤ ਸਰਕਾਰ ਨੇ ਅੱਜ ਮੰਤਰੀ ਮੰਡਲ ਦੀ ਬੈਠਕ ਵਿਚ ਪੈਟਰੋਲ-ਡੀਜ਼ਲ ਨੂੰ ਲੈ ਕੇ ਵੱਡਾ ਫੈਸਲਾ ਕੀਤਾ। ਅੱਜ ਰਾਤ ਪੈਟਰੋਲ ਵਿਚ 4 ਰੁਪਏ ਅਤੇ ਡੀਜ਼ਲ ਵਿਚ 5 ਰੁਪਏ ਪ੍ਰਤੀ ਲੀਟਰ ਕਟੌਤੀ ਦਾ ਫੈਸਲਾ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਆਮ ਲੋਕਾਂ ਨੂੰ ਰਾਹਤ ਦੇਣ ਲਈ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਕੇਂਦਰੀ ਪੂਲ ਵਿੱਚ ਆਉਣ ਵਾਲੀ ਵਾਧੂ ਆਬਕਾਰੀ ਡਿਊਟੀ ਅਤੇ ਬੇਸਿਕ ਐਕਸਾਈਜ਼ ਡਿਊਟੀ ਨੂੰ ਹੋਰ ਘੱਟ ਕਰੇ। ਜੇਕਰ ਕੇਂਦਰ ਵੱਲੋਂ ਪ੍ਰਤੀ ਲੀਟਰ ਪੈਟਰੋਲ ‘ਤੇ ਐਕਸਾਈਜ਼ ਡਿਊਟੀ ਵਿਚ 10 ਰੁਪਏ ਅਤੇ ਡੀਜ਼ਲ ‘ਤੇ 15 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਜਾਂਦੀ ਹੈ ਤਾਂ ਸੂਬੇ ਦੇ ਵੈਟ ‘ਚ ਵੀ ਪੈਟਰੋਲ ‘ਤੇ 3 ਰੁਪਏ 40 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 3 ਰੁਪਏ 90 ਪੈਸੇ ਖੁਦ ਘੱਟ ਹੋ ਜਾਣਗੇ।
ਰਾਜਸਥਾਨ ਪੈਟਰੋਲ ਡੀਲਰਸ ਐਸੋਸੀਏਸ਼ਨ ਨੇ ਸਰਕਾਰ ਨੂੰ ਵੈਟ ਦੀਆਂ ਦਰਾਂ ਨੂੰ ਘੱਟ ਕਰਨ ਸਬੰਧੀ ਮੰਗ ਪੱਤਰ ਸੌਂਪਿਆ ਸੀ। ਇਸ ‘ਚ ਕਿਹਾ ਗਿਆ ਹੈ ਕਿ ਸਰਕਾਰ ਵੈਟ ਘੱਟ ਕਰਕੇ ਸੂਬੇ ਨੂੰ ਮਿਲਣ ਵਾਲਾ ਖਜ਼ਾਨੇ ਵਧਾ ਸਕਦੀ ਹੈ। ਦੀਵਾਲੀ ਤੋਂ 1 ਦਿਨ ਪਹਿਲਾਂ ਕੇਂਦਰ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ‘ਚ ਕਮੀ ਕਰਨ ਨਾਲ ਸੂਬੇ ਵਿਚ ਡੀਜ਼ਲ ‘ਤੇ 12 ਰੁਪਏ ਤੇ ਪੈਟਰੋਲ ‘ਤੇ 6 ਰੁਪਏ ਤੋਂ ਵਧ ਦੀ ਕਮੀ ਆ ਗਈ ਹੈ।
ਸੂਬਾ ਸਰਕਾਰ ਨੇ ਵੈਟ ਘੱਟ ਕਰਨ ਦਾ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਇਸ ਤੋਂ ਇਲਾਵਾ ਭਾਜਪਾ ਸ਼ਾਸਿਤ ਸਾਰੇ ਸੂਬਿਆਂ ਤੇ ਕਾਂਗਰਸ ਸ਼ਾਸਿਤ ਪੰਜਾਬ ਤੱਕ ਨੇ ਵੈਟ ਘੱਟ ਕਰਕੇ ਆਪਣੇ ਉਪਭੋਗਤਾਵਾਂ ਨੂੰ ਰਾਹਤ ਦਿੱਤੀ ਸੀ। ਇਸ ਤੋਂ ਬਾਅਦ ਗਹਿਲੋਤ ਸਰਕਾਰ ਖਿਲਾਫ ਆਮ ਲੋਕਾਂ ‘ਚ ਗੁੱਸਾ ਸੀ।
ਵੀਡੀਓ ਲਈ ਕਲਿੱਕ ਕਰੋ -: