ਤੇਲ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਗਠਨ (OPEC) ਅਤੇ ਇਸ ਦੇ ਸਹਿਯੋਗੀ (OPEC Plus) ਨੇ ਕੀਮਤਾਂ ਨੂੰ ਵਧਾਉਣ ਲਈ ਕੱਚੇ ਤੇਲ ਦੇ ਉਤਪਾਦਨ ਵਿੱਚ ਵੱਡੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਹ ਕਦਮ ਸੰਘਰਸ਼ ਕਰ ਰਹੀ ਵਿਸ਼ਵ ਆਰਥਿਕਤਾ ਲਈ ਇੱਕ ਹੋਰ ਝਟਕਾ ਹੋਵੇਗਾ।
ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਓਪੇਕ ਗਠਜੋੜ ਦੇ ਵਿਏਨਾ ਹੈੱਡਕੁਆਰਟਰ ਵਿਖੇ ਊਰਜਾ ਮੰਤਰੀਆਂ ਦੀ ਪਹਿਲੀ ਮੀਟਿੰਗ ਵਿੱਚ ਨਵੰਬਰ ਤੋਂ ਉਤਪਾਦਨ ਵਿੱਚ 2 ਮਿਲੀਅਨ ਬੈਰਲ ਪ੍ਰਤੀ ਦਿਨ ਕਟੌਤੀ ਕਰਨ ਦਾ ਫੈਸਲਾ ਲਿਆ ਗਿਆ ਸੀ।
ਇਸ ਤੋਂ ਪਹਿਲਾਂ ਓਪੇਕ ਪਲੱਸ ਨੇ ਪਿਛਲੇ ਮਹੀਨੇ ਉਤਪਾਦਨ ‘ਚ ਪ੍ਰਤੀਕਾਤਮਕ ਕਟੌਤੀ ਕੀਤੀ ਸੀ। ਹਾਲਾਂਕਿ ਮਹਾਂਮਾਰੀ ਦੌਰਾਨ ਉਤਪਾਦਨ ਵਿੱਚ ਵੱਡੀ ਕਟੌਤੀ ਹੋਈ ਸੀ, ਪਰ ਨਿਰਯਾਤ ਕਰਨ ਵਾਲੇ ਦੇਸ਼ ਪਿਛਲੇ ਕੁਝ ਮਹੀਨਿਆਂ ਤੋਂ ਉਤਪਾਦਨ ਵਿੱਚ ਵੱਡੀ ਕਟੌਤੀ ਤੋਂ ਬਚ ਰਹੇ ਸਨ। ਓਪੇਕ ਪਲੱਸ ਨੇ ਇਕ ਬਿਆਨ ‘ਚ ਕਿਹਾ ਕਿ ਇਹ ਫੈਸਲਾ ਆਲਮੀ ਆਰਥਿਕ ਅਤੇ ਕੱਚੇ ਤੇਲ ਦੇ ਬਾਜ਼ਾਰ ਦੇ ਹਾਲਾਤ ‘ਚ ਅਨਿਸ਼ਚਿਤਤਾ ਦੇ ਮੱਦੇਨਜ਼ਰ ਲਿਆ ਗਿਆ ਹੈ।
ਹਾਲਾਂਕਿ, ਉਤਪਾਦਨ ਵਿੱਚ ਕਟੌਤੀ ਦਾ ਤੇਲ ਦੀਆਂ ਕੀਮਤਾਂ ਅਤੇ ਇਸ ਤੋਂ ਬਣੇ ਪੈਟਰੋਲ ਦੀ ਕੀਮਤ ‘ਤੇ ਕੋਈ ਖਾਸ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਓਪੇਕ ਪਲੱਸ ਦੇ ਮੈਂਬਰ ਪਹਿਲਾਂ ਹੀ ਸਮੂਹ ਦੁਆਰਾ ਨਿਰਧਾਰਤ ‘ਕੋਟੇ’ ਨੂੰ ਪੂਰਾ ਕਰਨ ਵਿੱਚ ਅਸਮਰੱਥ ਹਨ।
ਵੀਡੀਓ ਲਈ ਕਲਿੱਕ ਕਰੋ -: