ਬਜਟ 2022 ‘ਚ ਆਮ ਆਦਮੀ ਨੂੰ ਮਹਿੰਗਾਈ ਦੇ ਮੋਰਚੇ ‘ਤੇ ਵੱਡਾ ਝਟਕਾ ਲੱਗਾ ਹੈ। ਬਜਟ ‘ਚ ਨਾਨ-ਬਲੇਂਡੇਡ ਪੈਟਰੋਲ-ਡੀਜ਼ਲ ‘ਤੇ 2 ਰੁਪਏ ਵਾਧੂ ਐਕਸਾਈਜ਼ ਡਿਊਟੀ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਜੋ ਐਕਸਾਈਜ਼ ਡਿਊਟੀ ਪੈਟਰੋਲ ‘ਤੇ ਹੁਣ 27.90 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਸੂਲੀ ਜਾਂਦੀ ਹੈ ਉਹ ਵੱਧ ਕੇ 29.90 ਰੁਪਏ ਹੋ ਜਾਵੇਗੀ। ਇਸ ਤਰ੍ਹਾਂ ਡੀਜ਼ਲ ‘ਤੇ ਡਿਊਟੀ 21.80 ਰੁਪਏ ਤੋਂ ਵੱਧ ਕੇ 23.80 ਰੁਪਏ ਹੋ ਜਾਵੇਗੀ।
ਪੈਟਰੋਲ-ਡੀਜ਼ਲ ‘ਤੇ ਇਹ ਟੈਕਸ 1 ਅਕਤੂਬਰ 2022 ਤੋਂ ਲਗਾਇਆ ਗਿਆ ਹੈ। ਪੰਜਾਬ, ਉੱਤਰ ਪ੍ਰਦੇਸ਼ ਗੋਆ ਸਣੇ 5 ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪੈਟਰੋਲ ਡੀਜ਼ਲ ਦੇ ਰੇਟ ਅਜੇ ਨਾ ਵਧਾ ਕੇ ਚੋਣਾਂ ਤੋਂ ਬਾਅਦ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਜੇਕਰ ਇਸ ਦਾ ਬੋਝ ਆਮ ਆਦਮੀ ‘ਤੇ ਪੈਂਦਾ ਹੈ ਤਾਂ ਉਨ੍ਹਾਂ ਨੂੰ ਪੈਟਰੋਲ ਲਈ ਢਾਈ ਰੁਪਏ ਤੱਕ ਵੱਧ ਚੁਕਾਉਣੇ ਹੋਣਗੇ।
ਵਧਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਰਕਾਰ ਪੈਟਰੋਲ-ਡੀਜ਼ਲ ‘ਚ ਏਥੇਨਾਲ ਬਲੇਂਡਿੰਗ ਨੂੰ ਬੜ੍ਹਾਵਾ ਦੇ ਰਹੀ ਹੈ। ਬਲੇਂਡੇਡ ਫਿਊਲ ‘ਚ ਏਥੇਨਾਲ ਮਿਲਾਇਆ ਜਾ ਰਿਹਾ ਹੈ। ਤੁਸੀਂ ਅਜੇ ਵੀ ਸਾਦਾ ਪੈਟਰੋਲ-ਡੀਜ਼ਲ ਲੈ ਰਹੇ ਹੋ,ਉਹ ਨਾਨ ਬਲੇਂਡੇਡ ਹੁੰਦਾ ਹੈ। ਐਕਸਟ੍ਰਾ ਪ੍ਰੀਮੀਅਮ ਅਤੇ ਸਪੀਡ ਵਰਗੇ ਪੈਟਰੋਲ ਡੀਜ਼ਲ ਬਲੇਂਡੇਡ ਰਹਿੰਦੇ ਹਨ। ਅਜਿਹੇ ਵਿਚ ਇੰਜਣ ‘ਚ ਬਲੇਂਡਿੰਗ ਨੂੰ ਬੜ੍ਹਾਵਾ ਦੇਣ ਲਈ ਸਰਕਾਰ ਨੇ ਇਹ ਕਦਮ ਚੁੱਕਿਆ ਹੈ।
ਰਾਜਧਾਨੀ ਦਿੱਲੀ ਵਿਚ ਹੁਣ ਪੈਟਰੋਲ 95.41 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।ਇਸ ‘ਚ ਕਈ ਤਰ੍ਹਾਂ ਦੇ ਟੈਕਸ ਤੇ ਕਮਿਸ਼ਨ ਵੀ ਜੁੜੇ ਰਹਿੰਦੇ ਹਨ। ਜੇਕਰ 2 ਰੁਪਏ ਐਕਸਾਈਜ਼ ਡਿਊਟੀ ਵਧਦੀ ਹੈ ਤਾਂ ਪੈਟਰੋਲ ਡੀਜ਼ਲ ਦੀ ਕੀਮਤ 2.50 ਰੁਪਏ ਤੱਕ ਵਧ ਸਕਦੀ ਹੈ।
ਇਹ ਵੀ ਪੜ੍ਹੋ : PM ਮੋਦੀ ਦੇ ਯੂਟਿਊਬ ਸਬਸਕ੍ਰਾਈਬਰਜ਼ 1 ਕਰੋੜ ਤੋਂ ਪਾਰ, ਦੁਨੀਆ ਭਰ ਦੇ ਦਿੱਗਜ਼ ਨੇਤਾ ਪਛਾੜੇ
ਪੈਟਰੋਲ ਦੀ ਗੱਲ ਕਰੀਏ ਤਾਂ ਅਜੇ ਬੇਸ ਪ੍ਰਾਈਸ, ਭਾੜਾ, ਐਕਸਾਈਜ਼ ਡਿਊਟੀ ਤੇ ਡੀਲਰ ਕਮਿਸ਼ਨ ਮਿਲਾਉਣ ਤੋਂ ਬਾਅਦ ਇਸ ਦੀ ਕੁੱਲ ਕੀਮਤ 79.91 ਰੁਪਏ ਹੋ ਜਾਂਦੀ ਹੈ। ਇਸ ‘ਤੇ ਦਿੱਲੀ ਸਰਕਾਰ 19.40 ਫੀਸਦੀ ਵੈਟ ਲਗਾਉਂਦੀ ਹੈ ਜਿਸ ਤੋਂ ਬਾਅਦ ਪੈਟਰੋਲ ਦੀ ਕੀਮਤ 94.51 ਰੁਪਏ ਲੀਟਰ ਹੋ ਜਾਂਦੀ ਹੈ। ਜੇਕਰ ਐਕਸਾਈਜ਼ ਡਿਊਟੀ 2 ਰੁਪਏ ਵਧਦੀ ਹੈ ਤਾਂ 79.91 ਰੁਪਏ ਦੀ ਬਜਾਏ 81.91 ਰੁਪਏ ‘ਤੇ 19.40 ਫੀਸਦੀ ਟੈਕਸ ਲੱਗੇਗਾ। ਇਸ ਤੋਂ ਬਾਅਦ 1 ਲੀਟਰ ਪੈਟਰੋਲ ਲਈ ਤੁਹਾਨੂੰ 97.80 ਰੁਪਏ ਚੁਕਾਉਣੇ ਹੋਣਗੇ ਮਤਲਬ ਤੁਹਾਨੂੰ 2.39 ਰੁਪਏ ਜ਼ਿਆਦਾ ਦੇਣੇ ਹੋਣਗੇ।
ਇਸੇ ਤਰ੍ਹਾਂ ਡੀਜ਼ਲ ਦੀ ਗੱਲ ਕਰੀਏ ਤਾਂ ਅਜੇ ਬੇਸ ਪ੍ਰਾਈਸ, ਭਾੜਾ, ਐਕਸਾਈਜ਼ ਡਿਊਟੀ ਤੇ ਡੀਲਰ ਕਮਿਸ਼ਨ ਮਿਲਾਉਣ ਤੋਂ ਬਾਅਦ ਇਸ ਦੀ ਕੁੱਲ ਕੀਮਤ 73.99 ਰੁਪਏ ਹੋ ਜਾਂਦੀ ਹੈ। ਇਸ ‘ਤੇ ਦਿੱਲੀ ਸਰਕਾਰ 16.75 ਫੀਸਦੀ ਵੈਟ ਲਗਾਉਂਦੀ ਹੈ ਜਿਸ ਤੋਂ ਬਾਅਦ ਡੀਜ਼ਲ ਦੀ ਕੀਮਤ 86.67 ਰੁਪਏ ਲੀਟਰ ਹੋ ਜਾਂਦੀ ਹੈ। ਜੇਕਰ ਐਕਸਾਈਜ਼ ਡਿਊਟੀ 2 ਰੁਪਏ ਵਧਦੀ ਹੈ ਤਾਂ 73.99 ਰੁਪਏ ਦੀ ਬਜਾਏ 75.99 ਰੁਪਏ ‘ਤੇ 16.75 ਫੀਸਦੀ ਟੈਕਸ ਲੱਗੇਗਾ। ਇਸ ਤੋਂ ਬਾਅਦ 1 ਲੀਟਰ ਡੀਜ਼ਲ ਲਈ ਤੁਹਾਨੂੰ 88.72 ਰੁਪਏ ਚੁਕਾਉਣੇ ਹੋਣਗੇ ਮਤਲਬ ਤੁਹਾਨੂੰ 2.05 ਰੁਪਏ ਜ਼ਿਆਦਾ ਦੇਣੇ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਗੌਰਤਲਬ ਹੈ ਕਿ ਬੀਤੇ 3 ਸਾਲ ਵਿਚ ਪੈਟਰੋਲ ਡੀਜ਼ਲ ‘ਤੇ ਟੈਕਸ ਲਗਾ ਕੇ ਸਰਕਾਰ ਨੇ 8 ਲੱਖ ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਐਕਸਾਈਜ਼ ਡਿਊਟੀ ਨਾਲ 2020-21 ਵਿਚ 3,71,908 ਕਰੋੜ, 2019-20 ਵਿਚ 2,19,750 ਕਰੋੜ ਤੇ 2018-19 ‘ਚ 2,10,282 ਕਰੋੜ ਰੁਪਏ ਸਰਕਾਰੀ ਖਜ਼ਾਨੇ ‘ਚ ਗਏ ਹਨ।