ਕੱਚੇ ਤੇਲ ਦੀਆਂ ਕੀਮਤਾਂ ਵੀਰਵਾਰ ਨੂੰ 120 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਈਆਂ। ਪਿਛਲੇ 9 ਸਾਲਾਂ ‘ਚ ਇਹ ਪਹਿਲੀ ਵਾਰ ਹੋਇਆ ਹੈ। ਇਸ ਆਧਾਰ ‘ਤੇ 7 ਮਾਰਚ ਤੋਂ ਬਾਅਦ ਈਂਧਣ ਦੀਆਂ ਕੀਮਤਾਂ ਵਿਚ ਤੇਲ ਕੰਪਨੀਆਂ ਨੂੰ ਪ੍ਰਤੀ ਲੀਟਰ 12 ਰੁਪਏ ਵਧਾਉਣ ਦੀ ਲੋੜ ਹੋਵੇਗੀ। ਇਸ ਨਾਲ ਪੈਟਰੋਲ 121 ਰੁਪਏ ਪ੍ਰਤੀ ਲੀਟਰ ਹੋ ਸਕਦਾ ਹੈ।
ਰੂਸ ਦੇ ਯੂਕਰੇਨ ਵਿਚ ਚੱਲ ਰਹੀ ਲੜਾਈ ਦੀ ਵਜ੍ਹਾ ਨਾਲ ਕੱਚੇ ਤੇਲ ਦੀਆਂ ਕੀਮਤਾਂ ਰੋਜ਼ ਵੱਧ ਰਹੀਆਂ ਹਨ। ਵੀਰਵਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਥੋੜ੍ਹੀ ਗਿਰਾਵਟ ਆਈ ਤੇ ਇਹ 111 ਡਾਲਰ ਪ੍ਰਤੀ ਬੈਰਲ ‘ਤੇ ਰਹੀ। ਦੂਜੇ ਪਾਸੇ ਦੇਸ਼ ‘ਚ 5 ਸੂਬਿਆਂ ਵਿਚ ਚੁਣਾਵੀ ਮਾਹੌਲ ਕਾਰਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ ਪਰ ਜਿਵੇਂ ਹੀ 7 ਮਾਰਚ ਨੂੰ ਚੋਣਾਂ ਖਤਮ ਹੋਣਗੀਆਂ, ਤੇਲ ਦੀਆਂ ਕੀਮਤਾਂ ਵਧ ਜਾਣਗੀਆਂ।
ਪਿਛਲੇ ਦੋ ਮਹੀਨਿਆਂ ਤੋਂ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ। ਰਿਪੋਰਟ ਮੁਤਾਬਕ 16 ਮਾਰਚ ਤੋਂ ਪਹਿਲਾਂ ਤੇਲ ਕੰਪਨੀਆਂ 12.1 ਰੁਪਏ ਪ੍ਰਤੀ ਲੀਟਰ ਰੇਟ ਵਧਾਉਣਾ ਹੋਵੇਗਾ ਉਦੋਂ ਜਾ ਕੇ ਉਹ ਕੌਮਾਂਤਰੀ ਕੀਮਤਾਂ ਦੇ ਆਧਾਰ ‘ਤੇ ਪਹੁੰਚੇਗੀ। ਹਾਲਾਂਕਿ ਇਸ ਵਿਚ 15 ਰੁਪਏ ਤੱਕ ਦੀ ਬੜ੍ਹਤ ਜਾ ਸਕਦੀ ਹੈ।3 ਮਾਰਚ ਨੂੰ ਕਰੂਡ ਆਇਲ ਦੀਆਂ ਕੀਮਤਾਂ 2012 ਤੋਂ ਬਾਅਦ ਪਹਿਲੀ ਵਾਰ 120 ਡਾਲਰ ਤੱਕ ਪੁੱਜੀਆਂ ਸਨ। ਨਵੰਬਰ ਵਿਚ ਇਸ ਦੀ ਕੀਮਤ 80 ਡਾਲਰ ਪ੍ਰਤੀ ਬੈਰਲ ਸੀ। ਇਸ ਦਾ ਮਤਲਬ 50 ਫੀਸਦੀ ਤੋਂ ਵੱਧ ਕੀਤੀ ਇਸ ਵੱਧ ਦੀ ਤੇਜ਼ੀ ਆਈ ਹੈ। 4 ਮਾਰਚ ਨੂੰ ਦਿੱਲੀ ‘ਚ ਪੈਟਰੋਲ 95.41 ਰੁਪਏ ਜਦੋਂ ਕਿ ਮੁੰਬਈ ਵਿਚ 109.9 ਪ੍ਰਤੀ ਲੀਟਰ ਸੀ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਚੋਣ ਦਾ 7ਵਾਂ ਦੇ ਆਖਰੀ ਗੇੜ 7 ਮਾਰਚ ਨੂੰ ਹੋਵੇਗਾ। 10 ਮਾਰਚ ਨੂੰ ਨਤੀਜੇ ਆ ਜਾਣਗੇ। 3 ਮਾਰਚ ਤੱਕ ਆਟੋ ਦੇ ਈਂਧਣ ਮਾਰਕੀਟਿੰਗ ਦਾ ਮਾਰਜਨ ਮਾਈਨਸ 4.92 ਰੁਪਏ ਪ੍ਰਤੀਲੀਟਰ ਸੀ ਜਦੋਂ ਕਿ ਚਾਲੂ ਵਿੱਤੀ ਸਾਲ ਦੀ ਚੌਥੀ ਤਿਮਾਹੀ ਮਤਲਬ ਜਨਵਰੀ ਤੋਂ ਲੈ ਕੇ ਹੁਣ ਤੱਕ ਇਹ 1.61 ਰੁਪਏ ਘੱਟ ਹੈ।