ਬੀਤੇ ਦਿਨੀਂ ਕਾਰੋਬਾਰੀ ਪਿਊਸ਼ ਜੈਨ ਦੇ ਘਰ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਸ ਦੇ ਘਰ ਦੇ ਬਾਥਰੂਮ ਤੇ ਬੈੱਡਰੂਮ ਵਿਚੋਂ ਨੋਟਾਂ ਦੇ ਢੇਰ ਮਿਲਣ ਪਿੱਛੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪਿਊਸ਼ ਜੈਨ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਪਿਊਸ਼ ਜੈਨ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ। ਪਿਊਸ਼ ਜੈਨ ਨੇ ਗ੍ਰਿਫਤਾਰੀ ਤੋਂ ਬਾਅਦ ਆਪਣੀ ਕਮਾਈ ਦੇ ਕਾਲੇ ਸੱਚ ਬਾਰੇ ਦੱਸਿਆ। ਉਸ ਨੇ ਮੰਨਿਆ ਕਿ ਘਰ ਤੋਂ ਜੋ ਨਕਦੀ ਬਰਾਮਦ ਹੋਈ ਹੈ, ਉਹ ਜੀਐੱਸਟੀ ਦੇ ਭੁਗਤਾਨ ਦੇ ਬਿਨਾਂ ਮਾਲ ਦੀ ਵਿਕਰੀ ਨਾਲ ਸਬੰਧਤ ਹੈ।
ਗੌਰਤਲਬ ਹੈ ਕਿ ਹਜ਼ਾਰਾਂ ਕਰੋੜ ਦੇ ਮਾਲਕ ਪਿਊਸ਼ ਜੈਨ ਦੇ ਟਿਕਾਣਿਆਂ ‘ਤੇ ਛਾਪੇਮਾਰੀ ਤੋਂ ਬਾਅਦ ਭਾਰੀ ਗਿਣਤੀ ‘ਚ ਕੈਸ਼ ਤੇ ਸੋਨਾ ਮਿਲਿਆ ਹੈ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਪਿਊਸ਼ ਜੈਨ ਨੂੰ ਪੁਲਿਸ ਕਸਟੱਡੀ ‘ਚ ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਿਭਾਗ ‘ਚ ਲਿਆਇਆ ਗਿਆ ਜਿਥੇ ਉਸ ਦੀ ਕੋਰੋਨਾ ਦੀ ਜਾਂਚ ਕੀਤੀ ਗਈ। ਜਾਂਚ ‘ਚ ਕੋਰੋਨਾ ਦੀ ਪੁਸ਼ਟੀ ਨਾ ਹੋਣ ਤੋਂ ਬਾਅਦ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਅਧਿਕਾਰੀਆਂ ਨੂੰ ਪਿਊਸ਼ ਜੈਨ ਤੋਂ ਪੁੱਛਗਿਛ ‘ਚ ਕਈ ਅਹਿਮ ਸਬੂਤ ਮਿਲੇ ਹਨ। ਪਿਊਸ਼ ਜੈਨ ਨੇ ਇਹ ਸਵੀਕਾਰ ਕੀਤਾ ਹੈ ਕਿ ਘਰ ਤੋਂ ਜੋ ਨਕਦੀ ਬਰਾਮਦ ਹੋਈ ਹੈ, ਉਹ ਡੀ. ਐੱਸ. ਟੀ ਦੇ ਭੁਗਤਾਨ ਦੇ ਬਿਨਾਂ ਮਾਲ ਦੀ ਵਿਕਰੀ ਨਾਲ ਸਬੰਧਤ ਹੈ।
ਆਈਟੀ ਅਤੇ ਜੀ. ਐੱਸ. ਟੀ. ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਵਿਚ 187 ਕਰੋੜ ਰੁਪਏ ਤੋਂ ਵੱਧ ਦੀ ਬੇਹਿਸਾਬੀ ਨਕਦੀ ਬਰਾਮਦ ਹੋਈ। ਨਾਲ ਹੀ ਕੱਚਾ ਤੇ ਤਿਆਰ ਮਾਲ ਬਰਾਮਦ ਹੋਣ ਤੋਂ ਬਾਅਦ ਉਸ ਨੂੰ ਸੀਜੀਐੱਸਟੀ ਐਕਟ ਦੀ ਧਾਰਾ 67 ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਈਡੀ ਦੀ ਲਖਨਊ ਯੂਨਿਟ ਪਿਊਸ਼ ਜੈਨ ਦੇ ਘਰ ਤੋਂ ਬਰਾਮਦ ਉਕਤ ਪ੍ਰਾਪਰਟੀ ਦੇ ਦਸਤਾਵੇਜ਼ ਦੀ ਜਾਂਚ ਕਰ ਰਹੀ ਹੈ। ਬੈਂਕ ਅਕਾਊਂਟ ਨੂੰ ਖੰਗਾਲ ਰਹੀ ਹੈ। ਜੀਐੱਸਟੀ ਨੇ ਜਿਹੜੇ ਸਬੂਤਾਂ ਦੇ ਆਧਾਰ ‘ਤੇ ਪਿਊਸ਼ ਜੈਨ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ ਸਬੂਤਾਂ ਨੂੰ ਵੀ ਈਡੀ ਆਪਣੀ ਜਾਂਚ ਦਾ ਹਿੱਸਾ ਬਣਾਏਗਾ। ਜੀਐੱਸਟੀ ਦੀ ਪ੍ਰੋਸਿਊਕਿਊਸ਼ਨ ਕੰਪਲੇਟ ਦੀ ਕਾਪੀ ਵੀ ਮੰਗੇਗੀ।
ਵੀਡੀਓ ਲਈ ਕਲਿੱਕ ਕਰੋ -: