ਇੰਡੀਗੋ ਦੀ ਉਡਾਣ ਨੰਬਰ 6E645 ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਪਹੁੰਚ ਗਈ। ਇਹ ਉਡਾਣ ਕਰੀਬ 31 ਮਿੰਟ ਤੱਕ ਪਾਕਿਸਤਾਨੀ ਹਵਾਈ ਖੇਤਰ ਵਿੱਚ ਰਹੀ ਅਤੇ ਫਿਰ ਸੁਰੱਖਿਅਤ ਭਾਰਤੀ ਹਵਾਈ ਖੇਤਰ ਵਿੱਚ ਵਾਪਸ ਪਰਤ ਗਈ। ਅਜਿਹਾ ਖਰਾਬ ਮੌਸਮ ਕਾਰਨ ਹੋਇਆ ਅਤੇ ਕੌਮਾਂਤਰੀ ਨਿਯਮਾਂ ਕਾਰਨ ਪਾਕਿਸਤਾਨ ਨੂੰ ਜਗ੍ਹਾ ਦੇਣੀ ਪਈ।
ਮਿਲੀ ਜਾਣਕਾਰੀ ਮੁਤਾਬਕ ਇੰਡੀਗੋ ਦੀ ਫਲਾਈਟ ਨੇ ਸ਼ਨੀਵਾਰ ਰਾਤ ਭਾਰਤੀ ਸਮੇਂ ਮੁਤਾਬਕ 8.01 ਮਿੰਟ ‘ਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਹਿਮਦਾਬਾਦ ਲਈ ਉਡਾਣ ਭਰੀ ਸੀ। ਪਰ ਕੁਝ ਹੀ ਮਿੰਟਾਂ ਵਿੱਚ ਮੌਸਮ ਖ਼ਰਾਬ ਹੋ ਗਿਆ। ਹਵਾ ਦੇ ਚੱਲਦਿਆਂ ਫਲਾਈਟ ਨੂੰ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਜਾਣਾ ਪਿਆ। ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ ਮੁਤਾਬਕ ਫਲਾਈਟ ਲਾਹੌਰ ਦੇ ਨੇੜੇ ਪਾਕਿਸਤਾਨ ਵਿੱਚ ਭਟਕ ਗਈ ਅਤੇ ਗੁਜਰਾਂਵਾਲਾ ਗਈ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਏਜੰਟਾਂ ‘ਤੇ ਸ਼ਿਕੰਜਾ, ਪ੍ਰਾਪਰਟੀ ਤੋਂ ਇਲਾਵਾ ਗਹਿਣਿਆਂ ਦਾ ਵੀ ਦੇਣਾ ਹੋਏਗਾ ਵੇਰਵਾ
ਪਾਕਿਸਤਾਨ ਦੇ ਫਲਾਈਟ ਰਡਾਰ ਮੁਤਾਬਕ ਇੰਡੀਗੋ ਏਅਰਕ੍ਰਾਫਟ ਲਗਭਗ 08:00 (IST) 454 ਗੰਢਾਂ ਦੀ ਰਫਤਾਰ ਨਾਲ ਲਾਹੌਰ ਦੇ ਉੱਤਰ ਵਿੱਚ ਦਾਖਲ ਹੋਇਆ ਅਤੇ 08:31 (IST) ‘ਤੇ ਭਾਰਤ ਵਾਪਸ ਪਰਤਿਆ।
ਚਾਰ ਸਾਲ ਪਹਿਲਾਂ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਉਦੋਂ ਤੋਂ ਹੁਣ ਤੱਕ ਭਾਰਤ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਨਹੀਂ ਕਰਦਾ ਹੈ ਪਰ ਇਸ ਸਥਿਤੀ ਵਿੱਚ ਪਾਕਿਸਤਾਨ ਨੂੰ ਆਪਣੀ ਏਅਰ ਸਪੇਸ ਦੇਣੀ ਪਈ। ਇਹ ਸਥਿਤੀ ਆਮ ਨਹੀਂ ਸੀ। ਖ਼ਰਾਬ ਮੌਸਮ ਦੀ ਸਥਿਤੀ ਵਿੱਚ “ਕੌਮਾਂਤਰੀ ਨਿਯਮਾਂ ਮੁਤਾਬਕ ਕੋਈ ਵੀ ਦੇਸ਼ ਆਪਣੀ ਹਵਾਈ ਸਪੇਸ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: