ਪਾਕਿਸਤਾਨ ਵਿਚ ਜਦੋਂ ਤੋਂ ਇਮਰਾਨ ਖਾਨ ਦੀ ਕੁਰਸੀ ਖਤਰੇ ਵਿਚ ਆਈ ਹੈ ਉਦੋਂ ਤੋਂ ਉਹ ਭਾਰਤ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਣ ਲੱਗੇ ਹਨ। ਪਹਿਲਾਂ ਉਨ੍ਹਾਂ ਨੇ 27 ਮਾਰਚ ਨੂੰ ਪਾਕਿਸਤਾਨ ਦੀ ਰਾਜਧਾਨੀ ਵਿਚ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਆਜ਼ਾਦ ਵਿਦੇਸ਼ ਨੀਤੀ ਅਪਨਾਉਣ ਲਈ ਭਾਰਤ ਦੀ ਤਾਰੀਫ ਕੀਤੀ ਸੀ। ਫਿਰ ਉਨ੍ਹਾਂ ਨੇ 8 ਅਪ੍ਰੈਲ ਨੂੰ ਪਾਕਿਸਤਾਨੀ ਆਵਾਮ ਦੇ ਨਾਂ ਆਪਣੇ ਸੰਦੇਸ਼ ‘ਚ ਦੁਬਾਰਾ ਭਾਰਤ ਦੀ ਵਿਦੇਸ਼ ਨੀਤੀ ਨੂੰ ਦਿਲ ਖੋਲ੍ਹ ਕੇ ਸਰਾਹਿਆ।
ਦੇਸ਼ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਦੁਨੀਆ ਦੇ ਕਿਸੇ ਦੇਸ਼ ਵਿਚ ਇੰਨੀ ਹਿੰਮਤ ਨਹੀਂ ਹੈ ਕਿ ਭਾਰਤ ਨੂੰ ਦੱਸੇ ਕਿਰੂਸ ਨੂੰ ਲੈ ਕੇਉਨ੍ਹਾਂ ਦੀ ਕੀ ਪਾਲਿਸੀ ਹੋਣੀ ਚਾਹੀਦੀ ਹੈ। ਭਾਰਤ ਇੱਕ ਖੁਦਾਰ ਕੌਮ ਹੈ, ਕਿਸੇ ਸੁਪਰਪਾਵਰ ਦੀ ਹੈਸੀਅਤ ਨਹੀਂ ਕਿਉਹ ਭਾਰਤ ਖਿਲਾਫ ਕੁਝ ਕਰੇ। ਆਰਐੱਸਐੱਸ ਤੇ ਕਸ਼ਮੀਰ ਕਾਰਨ ਸਾਡੇ ਸਬੰਧ ਸੁਧਰ ਨਹੀਂ ਸਕੇ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਪਰ ਇਮਰਾਨ ਖਾਨ ਦੇ ਮੂੰਹ ਤੋਂ ਭਾਰਤ ਦੀ ਤਾਰੀਫ ਕਰਦੇ ਹੋਏ ਵਿਰੋਧੀ ਨੇਤਾਵਾਂ ਕੋਲ ਵੀ ਰਿਹਾ ਨਹੀਂ ਗਿਆ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਤੇ ਪਾਕਿਸਤਾਨ ਮੁਸਲਿਮ ਲੀਗ ਦੀ ਨੇਤਾ ਮਰੀਅਮ ਨਵਾਜ਼ ਨੇ ਭਾਰਤ ਦੀ ਤਾਰੀਫ ਕਰਨ ਲਈ ਇਮਰਾਨ ਖਾਨ ਦੀ ਆਲੋਚਨਾ ਕੀਤੀ ਹੈ। ਮਰੀਅਮ ਨੇ ਕਿਹਾ ਕਿ ਕੁਰਸੀ ਜਾਂਦੇ ਦੇਖ ਪਾਗਲ ਹੁੰਦੇ ਜਾ ਰਹੇ ਇਸ ਵਿਅਕਤੀ ਨੂੰ ਕੋਈ ਦੱਸੇ ਕਿ ਉਸ ਦੀ ਖੁਦ ਦੀ ਹੀ ਪਾਰਟੀ ਉਸ ਨੂੰ ਸੱਤਾ ਤੋਂ ਬੇਦਖਲ ਕਰਨ ਜਾ ਰਹੀ ਹੈ ਤੇ ਕੋਈ ਹੋਰ ਅਜਿਹਾ ਨਹੀਂ ਕਰ ਰਿਹਾ। ਜੇਕਰ ਤੁਹਾਨੂੰ ਭਾਰਤ ਇੰਨਾ ਹੀ ਪਸੰਦ ਹੈ ਅਤੇ ਤੁਸੀਂ ਪਾਕਿਸਤਾਨ ਛੱਡ ਕੇ ਉਥੇ ਹੀ ਸ਼ਿਫਟ ਹੋ ਜਾਓ।
ਇਹ ਵੀ ਪੜ੍ਹੋ : ਸਾਂਸਦ ਔਜਲਾ ਨੇ SGPC ਨੂੰ ਚਿੱਠੀ ਲਿਖ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਭੇਜੀ ਅਰਜ਼ੀ ਦੀ ਮੰਗੀ ਕਾਪੀ
ਮਰੀਅਮ ਨੇ ਕਿਹਾ ਕਿ ਭਾਰਤ ਦੀ ਤਾਰੀਫ ਕਰਨ ਵਾਲੇ ਨੂੰ ਪਤਾ ਹੋਣਾ ਚਾਹੀਦਾ ਕਿ ਉਥੋਂ ਦੇ ਵੱਖ-ਵੱਖ ਪ੍ਰਧਾਨ ਮੰਤਰੀਆਂ ਖਿਲਾਫ ਵਿਰੋਧੀ ਧਿਰ ਵੱਲੋਂ 27 ਵਾਰ ਬੇਭਰੋਸਗੀ ਮਤਾ ਲਿਆਂਦਾ ਜਾ ਚੁੱਕਾ ਹੈ ਪਰ ਕਿਸੇ ਨੇ ਸੰਵਿਧਾਨ, ਲੋਕਤੰਤਰ, ਤੇ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ।