ਬੀਤੇ ਦਿਨੀਂ ਲੱਦਾਖ ਦੇ ਤੁਰਤੁਕ ਸੈਕਟਰ ਵਿੱਚ 7 ਜਵਾਨ ਸ਼ਹੀਦ ਹੋ ਗਏ। ਉਨ੍ਹਾਂ ਦੀ ਸ਼ਹਾਦਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟਾਇਆ ਹੈ।
PM ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ-‘ਲੱਦਾਖ ‘ਚ ਵਾਪਰੇ ਹਾਦਸੇ ਤੋਂ ਦੁਖੀ ਹਾਂ, ਜਿਸ ‘ਚ ਅਸੀਂ ਆਪਣੇ ਬਹਾਦਰ ਫੌਜੀ ਜਵਾਨਾਂ ਨੂੰ ਗੁਆ ਦਿੱਤਾ। ਇਸ ਦੁੱਖ ਦੀ ਘੜੀ ‘ਚ ਸ਼ਹੀਦ ਤੇ ਜ਼ਖ਼ਮੀ ਜਵਾਨਾਂ ਦੇ ਪਰਿਵਾਰ ਦੇ ਨਾਲ ਹਾਂ।’
ਕੈਪਟਨ ਅਮਰਿੰਦਰ ਨੇ ਟਵੀਟ ਕੀਤਾ- ‘7 ਜਵਾਨਾਂ ਦੀਆਂ ਕੀਮਤੀ ਜਾਨਾਂ ਜਾਣ ਦੀ ਖ਼ਬਰ ਤੋਂ ਦੁਖੀ ਤੇ ਸਦਮੇ ‘ਚ ਹਾਂ। ਪੀੜਤ ਪਰਿਵਾਰਾਂ ਨਾਲ ਮੇਰੀ ਡੂੰਘੀ ਹਮਦਰਦੀ ਹੈ।’
ਦੱਸਣਯੋਗ ਹੈ ਕਿ ਲੱਦਾਖ ਦੇ ਤੁਰਤਕ ਸੈਕਟਰ ਵਿਚ ਫੌਜ ਦੀ ਗੱਡੀ ਸ਼ਿਓਕ ਨਦੀ ਵਿਚ ਡਿੱਗ ਗਈ। ਹਾਦਸੇ ‘ਚ 7 ਜਵਾਨ ਸ਼ਹੀਦ ਹੋ ਗਏ ਤੇ ਕਈ ਜਵਾਨ ਜ਼ਖਮੀ ਹੋ ਗਏ। ਇੰਡੀਅਨ ਆਰਮੀ ਮੁਤਾਬਕ 26 ਫੌਜੀਆਂ ਦੀ ਟੁਕੜੀ ਪਰਤਾਪੁਰ ਤੋਂ ਹਨੀਫ ਸਬ-ਸੈਕਟਰ ਦੇ ਫਾਰਵਰਡ ਪੋਸਟ ‘ਤੇ ਜਾ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸਵੇਰੇ ਲਗਭਗ 9 ਵਜੇ ਥੋਇਸੇ ਤੋਂ ਲਗਭਗ 25 ਕਿਲੋਮੀਟਰ ਦੂਰ ਵਾਹਨ ਫਿਸਲ ਕੇ ਸ਼ਿਓਕ ਨਦੀ ਵਿਚ ਜਾ ਡਿੱਗੀ। ਜ਼ਖਮੀ 26 ਫੌਜੀਆਂ ਨੂੰ ਇਥੋਂ ਕੱਢ ਕੇ ਆਰਮੀ ਫੀਲਡ ਹਸਪਤਾਲ ਲਿਜਾਂਦਾ ਗਿਆ ਜਿਥੇ ਗੰਭੀਰ ਸੱਟਾਂ ਦੀ ਵਜ੍ਹਾ ਨਾਲ 7 ਫੌਜੀਆਂ ਦੀ ਮੌਤ ਹੋ ਗਈ।