ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਦਿਨਾ ਪੁਣੇ ਦੌਰੇ ‘ਤੇ ਹਨ। ਇਥੇ ਉਨ੍ਹਾਂ ਨੇ ਮੈਟ੍ਰੋ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਤੇ ਫਿਰ ਖੁਦ ਟਿਕਟ ਖਰੀਦ ਕੇ ਪੁਣੇ ਮੈਟ੍ਰੋ ਵਿਚ ਸਫਰ ਵੀ ਕੀਤਾ। ਮੈਟ੍ਰੋ ਯਾਤਰਾ ਦੌਰਾਨ PM ਮੋਦੀ ਨੇ ਦਿਵਿਆਂਗ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਮੈਟ੍ਰੋ ਵਿਚ ਪੁਣੇ ਦੇ ਗਰਵਾਰੇ ਕਾਲਜ ਤੋਂ ਆਨੰਦ ਨਗਰ ਤੱਕ ਦੀ ਯਾਤਰਾ ਕੀਤੀ।
ਪੁਣੇ ਮੈਟ੍ਰੋ ਰੇਲ ਯੋਜਨਾ ਦਾ ਨੀਂਹ ਪੱਥਰ ਵੀ 24 ਦਸੰਬਰ 2016 ਨੂੰ ਪ੍ਰਧਾਨ ਮੰਤਰੀ ਵੱਲੋਂ ਰੱਖਿਆ ਗਿਆ ਸੀ। PM ਨੇ ਕੁੱਲ 32.2 ਕਿਲੋਮੀਟਰ ਪੁਣੇ ਮੈਟ੍ਰੋ ਰੇਲ ਯੋਜਨਾ ਦੇ 12 ਕਿਲੋਮੀਟਰ ਖੰਡ ਦਾ ਉਦਘਾਟਨ ਕੀਤਾ। ਪੂਰੀ ਯੋਜਨਾ 11400 ਕਰੋੜ ਰੁਪਏ ਤੋਂ ਵਧ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ।
ਪੀਐਮ ਮੋਦੀ ਨੇ ਮੂਲਾ-ਮੁਥਾ ਨਦੀ ਪ੍ਰੋਜੈਕਟਾਂ ਦੇ ਪੁਨਰਜੀਵਨ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਨੀਂਹ ਪੱਥਰ ਵੀ ਰੱਖਿਆ। ਮੂਲਾ-ਮੁਥਾ ਨਦੀ ਦੇ 9 ਕਿਲੋਮੀਟਰ ਹਿੱਸੇ ਨੂੰ 1080 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਸੁਰਜੀਤ ਕੀਤਾ ਜਾਵੇਗਾ। ਇਸ ਤਹਿਤ ਨਦੀ ਕਿਨਾਰਿਆਂ ਦੀ ਸੁਰੱਖਿਆ, ਇੰਟਰਸੈਪਟਰ, ਸੀਵਰੇਜ ਨੈੱਟਵਰਕ, ਜਨਤਕ ਸਹੂਲਤਾਂ, ਬੋਟਿੰਗ ਗਤੀਵਿਧੀਆਂ ਆਦਿ ਵਰਗੇ ਕੰਮ ਸ਼ਾਮਲ ਕੀਤੇ ਜਾਣਗੇ। ਇਸ ਪ੍ਰਾਜੈਕਟ ਤਹਿਤ ਲਗਭਗ 400 MLD ਦੀ ਕੁੱਲ ਸਮਰੱਥਾ ਵਾਲੇ 11 ਸੀਵਰੇਜ ਟ੍ਰੀਟਮੈਂਟ ਪਲਾਂਟ ਬਣਾਏ ਜਾਣਗੇ। ਪ੍ਰਧਾਨ ਮੰਤਰੀ ਬਨੇਰ ਵਿਖੇ ਬਣੇ 100 ਈ-ਬੱਸਾਂ ਅਤੇ ਈ-ਬੱਸ ਡਿਪੂਆਂ ਨੂੰ ਵੀ ਲਾਂਚ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: