ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਮਣੀਪੁਰ ਤੇ ਤ੍ਰਿਪੁਰਾ ਦੌਰੇ ‘ਤੇ ਪੁੱਜੇ। ਉਥੇ ਉਨ੍ਹਾਂ ਨੇ 4800 ਕਰੋੜ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਨੀ ਸੀ। ਮੋਦੀ ਜਦੋਂ ਤ੍ਰਿਪੁਰਾ ਪੁੱਜੇ ਤਾਂ ਉਥੇ ਉਨ੍ਹਾਂ ਨੂੰ ਮਿਲਣ ਲਈ ਕਾਫੀ ਭੀੜ ਸੀ। ਔਰਤਾਂ ਉਨ੍ਹਾਂ ਦੇ ਪੋਸਟਰਾਂ ਨਾਲ ਸੈਲਫੀ ਲੈਂਦੀਆਂ ਦਿਖੀਆਂ।
ਉਥੇ ਇੱਕ ਦਿਲਚਸਪ ਵਾਕਿਆ ਦੇਖਣ ਨੂੰ ਮਿਲਿਆ। ਮੋਦੀ ਦੇ ਸਵਾਗਤ ਲਈ ਤ੍ਰਿਪੁਰਾ ਦੇ ਲੋਕ ਕਲਾਕਾਰ ਮੌਜੂਦ ਸਨ। ਇਨ੍ਹਾਂ ਨੂੰ ਦੇਖ ਕੇ ਪ੍ਰਧਾਨ ਮੰਤਰੀ ਰੁਕ ਗਏ। ਇੱਕ ਕਲਾਕਾਰ ਟ੍ਰੈਡੀਸ਼ਨਲ ਘੰਟਾ ਲੈ ਕੇ ਖੜ੍ਹਾ ਸੀ ਤਾਂ ਮੋਦੀ ਨੇ ਇਸ ਵਾਦ ਯੰਤਰ ‘ਤੇ ਵੀ ਹੱਥ ਅਜ਼ਮਾਇਆ। ਅੱਗੇ ਵਧੇ ਤਾਂ ਇੱਕ ਕਲਾਕਾਰ ਢੋਲ ਵਜਾ ਰਿਹਾ ਸੀ। ਉੁਸ ਨੂੰ ਦੇਖ ਕੇ ਮੋਦੀ ਖੁਦ ਨੂੰ ਰੋਕ ਨਹੀਂ ਸਕੇ ਤੇ ਖੁਦ ਢੋਲ ‘ਤੇ ਥਾਪ ਦੇਣ ਲੱਗੇ। ਕੁਝ ਦੇਰ ਤੱਕ ਢੋਲ ਵਜਾਉਣ ਤੋਂ ਬਾਅਦ ਮੋਦੀ ਕਲਾਕਾਰਾਂ ਨੂੰ ਨਮਸਕਾਰ ਕਰਕੇ ਉਥੋਂ ਚਲੇ ਗਏ।
ਦੇਖੋ ਵੀਡੀਓ : ਜਦੋਂ ਪ੍ਰਧਾਨ ਮੰਤਰੀ ਨੇ ਲਾਇਆ ਢੋਲ ‘ਤੇ ਡਗਾ ਮਨੀਪੁਰ ਪਹੁੰਚੇ ਪੀਐਮ ਮੋਦੀ ਨੇ ਵਜਾਇਆ ਢੋਲ
ਮੋਦੀ ਨੇ ਅਗਰਤਲਾ ਵਿਚ ਮਹਾਰਾਜ ਬੀਰ ਬਿਕਰਮ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਉਦਘਾਟਨ ਕੀਤਾ। ਇਹ 3400 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁੱਖ ਮੰਤਰੀ ਤ੍ਰਿਪੁਰਾ ਗ੍ਰਾਮ ਸਮਰਿਧੀ ਯੋਜਨਾ ਤੇ 100 ਵਿਦਿਆਜਯੋਤੀ ਸਕੂਲਾਂ ਦਾ ਪ੍ਰਾਜੈਕਟ ਵੀ ਲਾਂਚ ਕੀਤਾ।
ਸਵਾਮੀ ਵਿਵੇਕਾਨੰਦ ਗਰਾਊਂਡ ‘ਚ ਹੋਈ ਰੈਲੀ ਦੌਰਾਨ ਮੋਦੀ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਕੋਲ ਇਸ ਸੂਬੇ ਲਈ ਕੋਈ ਵਿਜ਼ਨ ਨਹੀਂ ਸੀ। ਮੈਂ ਭਰੋਸਾ ਦਿਵਾਉਂਦਾ ਹਾਂ ਕਿ HIRA ਯਾਨੀ ਹਾਈਵੇ, ਇੰਟਰਨੈੱਟ, ਰੇਲਵੇ ਤੇ ਏਅਰਪੋਰਟ ਤ੍ਰਿਪੁਰਾ ਦੇ ਵਿਕਾਸ ਦਾ ਮਾਡਲ ਬਣੇਗਾ। ਤ੍ਰਿਪੁਰਾ ਨੂੰ ਨਾਰਥ ਈਸਟ ਦਾ ਗੇਟਵੇ ਬਣਾਉਣ ਦਾ ਕੰਮ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: