ਯੂਪੀ ਫਤਿਹ ਤੋਂ ਬਾਅਦ ਗੁਜਰਾਤ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਮੋਦੀ ਨੇ ਦੋ ਸਾਲ ਬਾਅਦ ਆਪਣੀ ਮਾਂ ਹੀਰਾਬੇਨ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਪਹਿਲਾਂ ਅਕਤੂਬਰ 2019 ‘ਚ ਉਨ੍ਹਾਂ ਨੇ ਆਪਣੀ ਮਾਂ ਨਾਲ ਮੁਲਾਕਾਤ ਕੀਤੀ ਸੀ ਪਰ ਉਸ ਤੋਂ ਬਾਅਦ PM ਆਪਣੇ ਪ੍ਰੋਗਰਾਮਾਂ ਵਿਚ ਬਿਜ਼ੀ ਹੋ ਗਏ ਤੇ ਉਨ੍ਹਾਂ ਦੀ ਆਪਣੀ ਮਾਂ ਨਾਲ ਮੁਲਾਕਾਤ ਨਹੀਂ ਹੋ ਸਕੀ। ਹੁਣ ਜਦੋਂ ਉਹ ਦੋ ਦਿਨ ਗੁਜਰਾਤ ਦੌਰੇ ‘ਤੇ ਆਏ ਤਾਂ ਉਨ੍ਹਾਂ ਨੇ ਮਾਂ ਹੀਰਾਬੇਨ ਨਾਲ ਮਿਲਣ ਦਾ ਸਮਾਂ ਕੱਢਿਆ।
ਪੀਐੱਮ ਮੋਦੀ ਨੇ ਸਭ ਤੋਂ ਪਹਿਲਾਂ ਆਪਣੀ ਮਾਂ ਦਾ ਆਸ਼ੀਰਵਾਦ ਲਿਆ ਤੇ ਉਸ ਤੋਂ ਬਾਅਦ ਉਨ੍ਹਾਂ ਨਾਲ ਖਾਣਾ ਖਾਧਾ। PM ਮੋਦੀ ਦੇ ਗੁਜਰਾਤ ਦੌਰੇ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਅੱਜ ਅਹਿਮਦਾਬਾਦ ਵਿਚ ਵੱਡਾ ਰੋਡ ਸ਼ੋਅ ਕੱਢਿਆ। ਉਸ ਰੋਡ ਸ਼ੋਅ ਵਿਚ ਭਾਰੀ ਭੀੜ ਦੇਖਣ ਨੂੰ ਮਿਲੀ ਤੇ ਪੀਐੱਮ ਮੋਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਤੋਂ ਬਾਅਦ ਪੀਐੱਮ ਨੇ ਪੰਚਾਇਤ ਸੰਮੇਲਨ ਵਿਚ ਆਪਣਾ ਸੰਬੋਧਨ ਕੀਤਾ। ਉਥੇ ਉਨ੍ਹਾਂ ਨੇ ਕਈ ਮੁੱਦਿਆਂ ‘ਤੇ ਵਿਸਤਾਰ ਨਾਲ ਗੱਲ ਕੀਤੀ। ਗ੍ਰਾਮੀਣ ਵਿਕਾਸ ‘ਤੇ ਉਨ੍ਹਾਂ ਦਾ ਜ਼ੋਰ ਰਿਹਾ ਤਾਂ ਮਹਿਲਾ ਸਸ਼ਕਤੀਕਰਨ ‘ਤੇ ਵੀ ਉਨ੍ਹਾਂ ਨੇ ਕਾਫੀ ਕੁਝ ਬੋਲਿਆ। ਮੋਦੀ ਨੇ ਇਸ ਗੱਲ ‘ਤੇ ਖੁਸ਼ੀ ਜ਼ਾਹਿਰ ਕੀਤੀ ਕਿ ਗੁਜਰਾਤ ਦੇ ਅੰਦਰ ਔਰਤਾਂ ਦੀ ਹਿੱਸੇਦਾਰੀ ਸਭ ਤੋਂ ਵੱਧ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਹ ਵੀ ਪੜ੍ਹੋ : ਪਟਿਆਲਾ ਦਾ ਸਰਕਾਰੀ ਹਸਪਤਾਲ ਆਇਆ ਹਰਕਤ ‘ਚ, ਸਮੇਂ ਦੇ ਪਾਬੰਦ ਹੋਣ ਲਈ ਮੁਲਾਜ਼ਮਾਂ ਨੂੰ ਜਾਰੀ ਕੀਤੇ ਹੁਕਮ
ਉਨ੍ਹਾਂ ਕਿਹਾ ਕਿ ਗੁਜਰਾਤ ਬਾਪੂ ਤੇ ਸਰਦਾਰ ਪਟੇਲ ਦੀ ਧਰਤੀ ਹੈ। ਇਥੇ ਪੇਂਡੂ ਖੇਤਰਾਂ ਦਾ ਬਰਾਬਰ ਵਿਕਾਸ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਵੀ ਖੁਸ਼ੀ ਪ੍ਰਗਟ ਕੀਤੀ ਕਿ ਕੋਰੋਨਾ ਸਮੇਂ ਪੇਂਡੂ ਖੇਤਰਾਂ ‘ਚ ਖੇਤੀ ਦਾ ਕੰਮ ਨਹੀਂ ਰੁਕਿਆ ਸੀ।