ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਦੇ ਲਗਾਤਾਰ ਵਧਦੇ ਮਾਮਲਿਆਂ ਦਰਮਿਆਨ ਦੇਸ਼ ਵਿਚ ਸੋਮਵਾਰ ਤੋਂ ਕੋਰੋਨਾ ਦੀ ਤੀਜੀ ਖੁਰਾਕ ਮਤਲਬ ਪ੍ਰਿਕਾਸ਼ਨ ਡੋਜ਼ ਦੇਣ ਦੀ ਮੁਹਿੰਮ ਸ਼ੁਰੂ ਹੋਈ। ਪਹਿਲੇ ਹੀ ਦਿਨ 9 ਲੱਖ ਤੋਂ ਵੱਧ ਪ੍ਰਿਕਾਸ਼ਨ ਡੋਜ਼ ਦਿੱਤੇ ਗਏ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਅੱਜ ਸ਼ਾਮ 7 ਵਜੇ ਤੱਕ ਕੁੱਲ ਮਿਲਾ ਕੇ 82 ਲੱਖ ਟੀਕੇ ਦੀ ਖੁਰਾਕ ਦਿੱਤੀ ਗਈ ਜਿਸ ਨਾਲ ਭਾਰਤ ਦਾ ਕੁੱਲ ਟੀਕਾਕਰਨ ਕਵਰੇਜ 15.278 ਕਰੋੜ ਹੋ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਨੇ ਪ੍ਰਿਕਾਸ਼ਨ ਡੋਜ਼ ਦੇਣਾ ਸ਼ੁਰੂ ਕਰ ਦਿੱਤਾ ਹੈ। ਜਿਨ੍ਹਾਂ ਲੋਕਾਂ ਨੇ ਅੱਜ ਟੀਕਾ ਲਗਾਇਆ ਹੈ, ਮੈਂ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ ਤੇ ਮੈਂ ਉਨ੍ਹਾਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜੋ ਟੀਕਾਕਰਨ ਲਈ ਯੋਗ ਹਨ, ਉਹ ਜਲਦ ਪ੍ਰਿਕਾਸ਼ਨ ਡੋਜ਼ ਲਗਵਾਉਣ।
ਦਿੱਲੀ ਦੇ ਏਮਸ ਦੇ ਨਿਦੇਸ਼ਕ ਰਣਦੀਪ ਸਿੰਘ ਗੁਲੇਰੀਆ ਨੇ ਫਰੰਟਲਾਈਨ ਵਰਕਰਸ, ਹੈਲਥਕੇਅਰ ਵਰਕਰਸ ਤੇ 60 ਸਾਲ ਤੋਂ ਵਧ ਉਮਰ ਦੇ ਸੀਨੀਅਰ ਨਾਗਰਿਕਾਂ ਲਈ ਅੱਜ ਤੋਂ ਸ਼ੁਰੂ ਹੋਏ ਪ੍ਰਿਕਾਸ਼ਨ ਡੋਜ਼ ਦੀ ਰਾਸ਼ਟਰ ਵਿਆਪੀ ਮੁਹਿੰਮ ਤਹਿਤ ਵੈਕਸੀਨ ਲਈ।
ਪਿਛਲੇ ਮਹੀਨੇ ਦੇਸ਼ ਦੇ ਨਾਂ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂ ਤੀਜੀ ਵੈਕਸੀਨ ਦੇ ਤੌਰ ਉਤੇ ਪ੍ਰਿਕਾਸ਼ਨ ਡੋਜ਼ ਲਗਾਉਣ ਦਾ ਐਲਾਨ ਕੀਤਾ ਸੀ। ਨਾਲ ਹੀ ਕਿਹਾ ਸੀ ਕਿ ਹੈਲਥ ਕੇਅਰ ਤੇ ਫਰੰਟਲਾਈਨ ਵਰਕਰਸ ਨੂੰ ਵੀ ਵੈਕਸੀਨ ਦੀ ਬੂਸਟਰ ਡੋਜ਼ ਲਗਾਈ ਜਾਵੇਗੀ। ਬੂਸਟਰ ਡੋਜ਼ ਵਿਚ ਉਹੀ ਵੈਕਸੀਨ ਦਿੱਤੀ ਜਾਵੇਗੀ ਜਿਸ ਦੀਆਂ ਪਹਿਲਾਂ ਦੋ ਖੁਰਾਕਾਂ ਲੱਗੀਆਂ ਹੋਣਗੀਆਂ। ਜੇਕਰ ਦੋ ਖੁਰਾਕਾਂ ਕੋਵਿਡਸ਼ੀਲਡ ਦੀਆਂ ਲਗਵਾਈਆਂ ਹੋਣਗੀਆਂ ਤਾਂ ਪ੍ਰੀਕਾਸ਼ਨ ਡੋਜ਼ ਵੀ ਕੋਵਿਡਸ਼ੀਲਡ ਦੀ ਹੀ ਲੱਗੇਗੀ।
ਵੀਡੀਓ ਲਈ ਕਲਿੱਕ ਕਰੋ -: