ਮੈਨੂੰ ਮੱਖਣ ‘ਤੇ ਲਕੀਰ ਖਿੱਚਣ ਵਿਚ ਮਜ਼ਾ ਨਹੀਂ ਆਉਂਦਾ, ਪੱਥਰ ‘ਤੇ ਲਕੀਰ ਖਿੱਚਦਾ ਹਾਂ। ਮੈਨੂੰ ਸਸਕਾਰ ਹੀ ਕੁਝ ਅਜਿਹੇ ਮਿਲੇ ਹਨ ਕਿ ਹਮੇਸ਼ਾ ਵੱਡੀਆਂ ਚੁਣੌਤੀਆਂ ਤੇ ਟੀਚਿਆਂ ਲਈ ਕੰਮ ਕਰਦਾ ਹਾਂ। PM ਮੋਦੀ ਨੇ ਜਾਪਾਨ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਅੱਜ ਭਾਰਤ ਜਦੋਂ ਆਜ਼ਾਦੀ ਦੇ 75 ਸਾਲਾਂ ਦਾ ਜਸ਼ਨ ਮਨਾ ਰਿਹਾ ਹੈ ਤਾਂ ਅਸੀਂ ਆਉਣ ਵਾਲੇ 25 ਸਾਲਾਂ ਦੀ ਯੋਜਨਾ ਵੀ ਤਿਆਰ ਕਰ ਰਹੇ ਹਾਂ। ਅਸੀਂ ਬਹੁਤ ਵੱਡੇ ਸੰਕਲਪ ਲਏ ਹਨ ਜੋ ਮੁਸ਼ਕਲ ਲੱਗਦੇ ਹਨ ਪਰ ਮੈਨੂੰ ਜੋ ਸਸਕਾਰ ਮਿਲੇ ਹਨ ਉਸ ਨਾਲ ਮੈਨੂੰ ਇੱਕ ਆਦਤ ਪੈ ਗਈ ਹੈ।
ਉਨ੍ਹਾਂ ਕਿਹਾ ਕਿ ਬੀਤੇ ਦੋ ਸਾਲਾਂ ਵਿਚ ਗਲੋਬਲ ਸਪਲਾਈ ਚੇਨ ਨੂੰ ਨੁਕਸਾਨ ਪਹੁੰਚਿਆ ਹੈ ਤੇ ਉਸ ‘ਤੇ ਸਵਾਲ ਖੜ੍ਹੇ ਹੋਏ ਹਨ। ਅਸੀਂ ਇਸ ਸੰਕਟ ਤੋਂ ਭਵਿੱਖ ਵਿਚ ਬਚਣ ਲਈ ਆਤਮਨਿਰਭਰਤਾ ਦੇ ਸੰਕਪਲ ਵੱਲ ਅੱਗੇ ਵਧ ਰਹੇ ਹਾਂ। ਸਾਡਾ ਇਹ ਨਿਵੇਸ਼ ਸਿਰਫ ਭਾਰਤ ਲਈ ਹੀ ਨਹੀਂ ਸਗੋਂ ਗਲੋਬਲ ਚੇਨ ਲਈ ਹੈ। ਅੱਜ ਪੂਰੀ ਦੁਨੀਆ ਨੂੰ ਅਹਿਸਾਸ ਹੋ ਰਿਹਾ ਹੈ ਕਿ ਭਾਰਤ ਜਿਸ ਰਫਤਾਰ ਨਾਲ ਕੰਮ ਕਰਦਾ ਹੈ, ਉਹ ਅਸਾਧਾਰਨ ਹੈ।
ਇਹ ਵੀ ਪੜ੍ਹੋ : CM ਮਾਨ ਨੇ ਮੋਹਾਲੀ ਤੋਂ ਵਿਦੇਸ਼ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ AAI ਨਾਲ ਤਾਲਮੇਲ ਦੇ ਦਿੱਤੇ ਨਿਰਦੇਸ਼
ਦੁਨੀਆ ਨੇ ਇਹ ਵੀ ਦੇਖਿਆ ਹੈ ਕਿ ਕਿਵੇਂ ਇੰਫ੍ਰਾਸਟ੍ਰਕਚਰ ਅਤੇ ਸੰਸਥਾਵਾਂ ਦੇ ਨਿਰਮਾਣ ਲਈ ਤੇਜ਼ੀ ਨਾਲ ਅਸੀਂ ਕੰਮ ਕਰ ਰਹੇ ਹਾਂ। ਮੁੰਬਈ-ਅਹਿਮਦਾਬਾਦ ਬੁਲੇਟ ਸਣੇ ਕਈ ਯੋਜਨਾਵਾਂ ਭਾਰਤ ਦੇ ਜਾਪਾਨ ਦੇ ਸਹਿਯੋਗ ਦੇ ਉਦਾਹਰਣ ਹਨ। ਪ੍ਰਧਾਨ ਮੰਰੀ ਨੇ ਕਿਹਾ ਕਿ ਭਾਰਤ ਵਿਚ ਬਦਲਾਅ ਦੀ ਵਜ੍ਹਾ ਇਹ ਹੈ ਕਿ ਅਸੀਂ ਇੱਕ ਮਜ਼ਬੂਤ ਲੋਕਤੰਤਰ ਦੀ ਪਛਾਣ ਬਣਾਈ ਹੈ ਤੇ ਲੋਕਾਂ ਨੂੰ ਡਲਵਿਰੀ ਹੋ ਰਹੀ ਹੈ। ਅੱਜ ਦੇਸ਼ ਦੀ ਲੋਕਤਾਂਤ੍ਰਿਕ ਵਿਵਸਥਾ ਨਾਲ ਉਹ ਲੋਕ ਵੀ ਜੁੜ ਰਹੇ ਹਨ, ਜੋ ਕਦੇ ਇਹ ਨਹੀਂ ਮੰਨਦੇ ਸਨ ਕਿ ਭਾਰਤ ਵੀ ਇਸ ਦਾ ਹਿੱਸਾ ਹੈ। ਭਾਰਤ ਦੀਆਂ ਚੋਣਾਂ ਵਿਚ ਹੁਣ ਮਰਦਾਂ ਤੋਂ ਜ਼ਿਆਦਾ ਔਰਤਾਂ ਵੋਟ ਪਾ ਰਹੀਆਂ ਹਨ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਵਿਚ ਡੈਮੋਕ੍ਰੇਸੀ ਨਾਗਰਿਕਾਂ ਦੇ ਹੱਕਾਂ ਪ੍ਰਤੀ ਕਿੰਨੀ ਜਾਗਰੂਕ ਤੇ ਸਮਰਿਪਤ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਕੋਰੋਨਾ ਕਾਲ ਵਿਚ ਆਪਣੀ ਸਰਕਾਰ ਦੇ ਕੰਮ ਗਿਣਾਉਂਦੇ ਹੋਏ PM ਮੋਦੀ ਨੇ ਕਿਹਾ ਕਿ ਅਸੀਂ ਡਾਇਰੈਕਟ ਬੇਨੇਫਿਟ ਟਰਾਂਸਫਰ ਤਹਿਤ ਕੋਰੋਨਾ ਕਾਲ ਵਿਚ ਵੀ ਲੋਕਾਂ ਨੂੰ ਸਿੱਧੇ ਤੌਰ ‘ਤੇ ਮਦਦ ਕੀਤੀ ਹੈ। ਇਨ੍ਹਾਂ ਮੁਸ਼ਕਲ ਹਾਲਾਤਾਂ ਵਿਚ ਵੀ ਭਾਰਤ ਦਾ ਬੈਂਕਿੰਗ ਸਿਸਟਮ ਚੱਲਦਾ ਰਿਹਾ। ਇਸ ਦੀ ਵਜ੍ਹਾ ਭਾਰਤ ਵਿਚ ਆਈ ਡਿਜੀਟਲ ਕ੍ਰਾਂਤੀ ਵੀ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਪੂਰੀ ਦੁਨੀਆ ਵਿਚ ਜੋ ਡਿਜੀਟਲ ਲੈਣ-ਦੇਣ ਹੁੰਦੇ ਹਨ, ਉਸ ‘ਚੋਂ 40 ਫੀਸਦੀ ਹਿੱਸੇਦਾਰੀ ਇਕੱਲੇ ਭਾਰਤ ਦੀ ਹੈ। ਕੋਰੋਨਾ ਦੇ ਸ਼ੁਰੂਆਤੀ ਦਿਨਾਂ ਵਿਚ ਜਦੋਂ ਸਭ ਕੁਝ ਬੰਦ ਸੀ ਉਦੋਂ ਵੀ ਭਾਰਤ ਸਰਕਾਰ ਨੇ ਇੱਕ ਕਲਿਕ ਬਟਨ ਦਬਾ ਕੇ ਕਰੋੜਾਂ ਭਾਰਤੀਆਂ ਤੱਕ ਮਦਦ ਪਹੁੰਚਾਈ ਸੀ।