ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝਾਰਖੰਡ ਦੇ ਦੇਵਘਰ ਪਹੁੰਚ ਗਏ ਹਨ। ਉਨ੍ਹਾਂ ਨੇ 16,000 ਕਰੋੜ ਤੋਂ ਵੱਧ ਦੀ ਦੇਵਘਰ ਏਮਸ, ਹਵਾਈ ਅੱਡੇ ਤੇ ਹੋਰ ਵਿਕਾਸ ਯੋਜਨਾਵਾਂ ਦਾ ਉਦਘਾਟਨ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਰੋਡ ਸ਼ੋਅ ਕੀਤਾ ਜਿਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਉਮੜ ਗਈ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਸਿਆਸੀ ਪਾਰਟੀਆਂ ਵੱਲੋਂ ਸ਼ਾਰਟ ਕੱਟ ਦੀ ਰਾਜਨੀਤੀ ਅਪਣਾਏ ਜਾਣ ‘ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਕਿਹਾ ਕਿ ਅਜਿਹੀ ਰਾਜਨੀਤੀ ਤੋਂ ਬਚ ਕੇ ਰਹਿਣਾ ਚਾਹੀਦਾ। ਉੁਨ੍ਹਾਂ ਕਿਹਾ ਕਿ ਸ਼ਾਰਟ ਕੱਟ ਦੀ ਰਾਜਨੀਤੀ ਇੱਕ ਦਿਨ ਸ਼ਾਰਟ ਸਰਕਟ ਵੀ ਲਿਆਉਂਦੀ ਹੈ। ਇਸ ਲਈ ਅਜਿਹੀਆਂ ਸਿਆਸੀ ਪਾਰਟੀਆਂ ਤੋਂ ਸਾਵਧਾਨ ਰਹਿਣਾ ਹੋਵੇਗਾ।
PM ਮੋਦੀ ਨੇ ਕਿਹਾ ਕਿ ਅੱਜ ਸਾਡੇ ਦੇਸ਼ ਦੇ ਸਾਹਮਣੇ ਇਕ ਅਜਿਹੀ ਚੁਣੌਤੀ ਆ ਕੇ ਖੜ੍ਹੀ ਹੋਈ ਹੈ ਜਿਸ ਨੂੰ ਹਰ ਦੇਸ਼ ਵਾਸੀ ਨੂੰ ਜਾਨਣਾ ਤੇ ਸਮਝਣਾ ਹੈ। ਇਹ ਚੁਣੌਤੀ ਹੈ, ਸ਼ਾਰਕੱਟ ਦੀ ਰਾਜਨੀਤੀ ਦੀ, ਬਹੁਤ ਆਸਾਨ ਹੁੰਦਾ ਹੈ ਲੋਕ ਲੁਭਾਵਣੇ ਵਾਅਦੇ ਕਰਕੇ, ਸ਼ਾਰਟਕੱਟ ਅਪਣਾ ਕੇ ਲੋਕਾਂ ਤੋਂ ਵੋਟ ਬਟੋਰ ਲੈਣਾ। ਉਨ੍ਹਾਂ ਕਿਹਾ ਕਿ ਸ਼ਾਰਕੱਟ ਵਾਲਿਆਂ ਨੂੰ ਨਾ ਤਾਂ ਮਿਹਨਤ ਕਰਨੀ ਪੈਂਦੀ ਹੈ ਤੇ ਨਾ ਹੀ ਉਨ੍ਹਾਂ ਨੂੰ ਇਸ ਦੇ ਆਉਣ ਦੇ ਨਤੀਜਿਾਂ ਬਾਰੇ ਸੋਚਣਾ ਪੈਂਦਾ ਹੈ ਪਰ ਇਹ ਬਹੁਤ ਵੱਡੀ ਸੱਚਾਈ ਹੈ ਕਿ ਜਿਸ ਦੀ ਰਾਜਨੀਤੀ ਸ਼ਾਰਟਕੱਟ ‘ਤੇ ਆਧਾਰਿਤ ਹੋ ਜਾਂਦੀ ਹੈ, ਉਸ ਦਾ ਇਕ ਨਾ ਇਕ ਦਿਨ ਸ਼ਾਰਟ ਸਰਕਟ ਵੀ ਹੋ ਜਾਂਦਾ ਹੈ। ਸ਼ਾਰਟਕੱਟ ਦੀ ਸਿਆਸਤ ਦੇਸ਼ ਨੂੰ ਤਬਾਹ ਕਰ ਦਿੰਦੀ ਹੈ। ਭਾਰਤ ਵਿਚ ਸਾਨੂੰ ਅਜਿਹੀ ਸ਼ਾਰਕੱਟ ਅਪਣਾਉਣ ਵਾਲੀ ਸਿਆਸਤ ਤੋਂ ਦੂਰ ਰਹਿਣਾ ਹੈ। ਮੈਂ ਦੇਸ਼ ਵਾਸੀਆਂ ਨੂੰ ਸ਼ਾਰਟਕੱਟ ਦੀ ਸਿਆਸਤ ਤੋਂ ਬਚ ਕੇ ਰਹਿਣ ਦੀ ਅਪੀਲ ਕਰ ਰਿਹਾ ਹਾਂ।
ਉਨ੍ਹਾਂ ਕਿਹਾ ਕਿ ਸ਼ਾਰਕੱਟ ਦੀ ਰਾਜਨੀਤੀ ਕਰਨ ਵਾਲੇ ਕਦੇ ਨਵੇਂ ਏਅਰਪੋਰਟ ਨਹੀਂ ਬਣਵਾਉਣਗੇ, ਕਦੇ ਨਵੇਂ, ਆਧੁਨਿਕ ਹਾਈਵੇਜ ਨਹੀਂ ਬਣਵਾਉਣਗੇ, ਸ਼ਾਰਟਕੱਟ ਦੀ ਸਿਆਸਤ ਕਰਨ ਵਾਲੇ ਕਦੇ ਏਮਸ ਨਹੀਂ ਬਣਵਾਉਣਗੇ, ਹਰ ਜ਼ਿਲ੍ਹੇ ਵਿਚ ਇਕ ਮੈਡੀਕਲ ਕਾਲਜ ਲਈ ਮਿਹਨਤ ਨਹੀਂ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: