ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਾਲਦਿਮਿਰ ਪੁਤਿਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਯੂਕਰੇਨ ਦੀ ਮੌਜੂਦਾ ਸਥਿਤੀ ਬਾਰੇ ਇੱਕ ਵਾਰ ਫਿਰ ਭਾਰਤ ਦੇ ਰੁਖ਼ ਨੂੰ ਸਪੱਸ਼ਟ ਕੀਤਾ। ਨਾਲ ਹੀ ਉਨ੍ਹਾਂ ਨੇ ਯੁੱਧ ਰੋਕਣ ਲਈ ਡਿਪਲੋਮੈਸੀ ਦੀ ਵਕਾਲਤ ਕੀਤੀ। ਦੋਵੇਂ ਨੇਤਾਵਾਂ ਨੇ 2021 ਵਿਚ ਰੂਸੀ ਰਾਸ਼ਟਰਪਤੀ ਦੀ ਭਾਰਤੀ ਯਾਤਰਾ ਦੌਰਾਨ ਤੈਅ ਕੀਤੇ ਗਏ ਡਿਵੈਲਪਮੈਂਟ ਪ੍ਰੋਗਰਾਮ ‘ਤੇ ਵੀ ਗੱਲ ਕੀਤੀ।
ਪ੍ਰਧਾਨ ਮੰਤਰੀ ਦਫਤਰ ਤੋਂ ਜਾਰੀ ਬਿਆਨ ਮੁਤਾਬਕ ਯੂਕਰੇਨ ਵਿਚ ਮੌਜੂਦਾ ਹਾਲਾਤ ਨੂੰ ਲੈ ਕੇ PM ਨੇ ਇੱਕ ਵਾਰ ਫਿਰ ਭਾਰਤ ਦੇ ਡਾਇਲਾਗ ਤੇ ਡਿਪਲੋਮੈਸੀ ਦੇ ਰੁਖ਼ ਨੂੰ ਦੁਹਰਾਇਆ ਹੈ। ਨਾਲ ਹੀ ਨੇਤਾਵਾਂ ਨੇ ਗਲੋਬਲ ਤੇ ਬਾਇਲੇਟ੍ਰੇਲ ਮੁੱਦਿਆਂ ‘ਤੇ ਲਗਾਤਾਰ ਗੱਲਬਾਤ ਜਾਰੀ ਰੱਖਣ ਦੀ ਗੱਲ ਕਹੀ।
ਗੱਲਬਾਤ ਵਿਚ ਬਾਇਲੇਟ੍ਰਲ ਟਰੇਡ ‘ਚ ਐਗਰੀਕਲਚਰ ਪ੍ਰੋਡਕਟਸ, ਫਰਟੀਲਾਈਜਰ ਤੇ ਫਾਰਮਾ ਪ੍ਰੋਡਕਟਸ ਨੂੰ ਬੜਾਵਾ ਦੇਣ ‘ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਐਨਰਜੀ ਤੇ ਗਲੋਬਲ ਫੂਡ ਮਾਰਕੀਟ ਸਣੇ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਯੂਕਰੇਨ ਯੁੱਧ ਦੀ ਸ਼ੁਰੂਆਤ ਤੋਂ ਹੀ ਭਾਰਤ ਸੰਯੁਕਤ ਰਾਸ਼ਟਰ ਤੋਂ ਲੈ ਕੇ ਹਰ ਮੰਚ ‘ਤੇ ਗੱਲਬਾਤ ਦੀ ਵਕਾਲਤ ਕਰਦਾ ਰਿਹਾ ਹੈ। ਇਸ ਦੌਰਾਨ ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਰੂਸ ਖਿਲਾਫ ਤੇ ਉਨ੍ਹਾਂ ਵੱਲੋਂ ਲਿਆਂਦੇ ਗਏ ਕਿਸੇ ਬਿੱਲ ਦਾ ਸਮਰਥਨ ਨਹੀਂ ਕੀਤਾ। ਦੂਜੇ ਪਾਸੇ ਰੂਸ ਤੇ ਯੂਕਰੇਨ ਦੀ ਜੰਗ ਨੂੰ ਚਾਰ ਮਹੀਨੇ ਤੋਂ ਵੱਧ ਹੋ ਚੁੱਕੇ ਹਨ ਪਰ ਯੁੱਧ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਜ਼ਾਰਾਂ ਲੋਕਾਂ ਦੀ ਜਾਨ ਜਾਣ ਦੇ ਬਾਅਦ ਵੀ ਰੂਸ ਕਿਸੇ ਤਰ੍ਹਾਂ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਰੂਸੀ ਸੈਨਿਕਾਂ ਦੇ ਹਮਲੇ ਪਹਿਲਾਂ ਦੀ ਤਰ੍ਹਾਂ ਜਾਰੀ ਹਨ।
ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਢਾਈ ਵਜੇ ਰੂਸੀ ਫੌਜੀਆਂ ਦੇ ਯੂਕਰੇਨ ਦੇ ਓਡੇਸਾ ਵਿਚ ਇਕ 9 ਮੰਜ਼ਿਲਾ ਬਿਲਡਿੰਗ ਨੂੰ ਨਿਸ਼ਾਨਾ ਬਣਾਇਆ ਜਿਸ ਵਿਚ 10ਲੋਕਾਂ ਦੀ ਮੌਤ ਹੋ ਗਈ ਤੇ 7 ਤੋਂ ਵੱਧ ਜ਼ਖਮੀ ਹੋ ਗਏ।