ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਵਿਚ ਰੇਡੀਓ ਕਨੈਕਟਵਿਟੀ ਵਧਾਉਣ ਲਈ 100 ਵਾਟ ਸਮਰੱਥਾ ਦੇ 91 FM ਰੇਡੀਓ ਸਟੇਸ਼ਨਾਂ ਦਾ ਉਦਘਾਟਨ ਕਰਨਗੇ। 18 ਸੂਬਿਆਂ ਤੇ 2 ਕੇਂਦਰ ਸ਼ਾਸਿਤ ਸੂਬਿਆਂ ਦੇ 84 ਜ਼ਿਲ੍ਹਿਆਂ ਵਿਚ ਇਨ੍ਹਾਂ FM ਰੇਡੀਓ ਸਟੇਸ਼ਨਾਂ ਦਾ ਉਦਘਾਟਨ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਵੇਗਾ।
ਇਹ ਰੇਡੀਓ ਸਟੇਸ਼ਨ ਇਨ੍ਹਾਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉਨ੍ਹਾਂ ਇਲਾਕਿਆਂ ਵਿਚ ਸ਼ੁਰੂ ਕੀਤੇ ਜਾ ਰਹੇ ਹਨ ਜਿਥੋਂ ਇਸ ਲਈ ਇੱਛਾ ਪ੍ਰਗਟਾਈ ਸੀ। ਬਾਰਡਰ ਨਾਲ ਲੱਗਦੇ ਕੁਝ ਇਲਾਕਿਆਂ ਵਿਚ ਵੀ ਕਨੈਕਟਿਵਿਟੀ ਵਧਾਉਣ ਲਈ ਇਹ ਟ੍ਰਾਂਸਮੀਟਰਸ ਲਗਾਏ ਗਏ ਹਨ। ਅਧਿਕਾਰਕ ਸੂਤਰਾਂ ਨੇ ਕਿਹਾ ਕਿ ਹੁਣ ਇਨ੍ਹਾਂ FM ਟ੍ਰਾਂਸਮੀਟਰਸ ਜ਼ਰੀਏ 2 ਕਰੋੜ ਲੋਕਾਂ ਨੂੰ ਕਵਰ ਕੀਤਾ ਜਾਵੇਗਾ। ਇਸ ਵਿਚ ਦੇਸ਼ ਵਿਚ FM ਕਨੈਕਟਵਿਟੀ ਦਾ ਦਾਇਰਾ 35000 ਵਰਗ ਕਿਲੋਮੀਟਰ ਵਧੇਗਾ। 30 ਅਪ੍ਰੈਲ ਨੂੰ PM ਮੋਦੀ ਦੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦਾ 100ਵਾਂ ਐਪੀਸੋਡ ਹੈ। ਇਸ ਨਾਲ ਦੋ ਦਿਨ ਪਹਿਲੇ ਦੇਸ਼ ਵਿਚ ਰੇਡੀਓ ਕਨੈਕਟਿਵਟੀ ਨੂੰ ਵਧਾਉਣ ਲਈ ਇਹ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨਿਆ ਜਾਵੇਗਾ ਅੱਠਵੀਂ ਕਲਾਸ ਦਾ ਨਤੀਜਾ
ਜਾਣਕਾਰੀ ਮੁਤਾਬਕ 91 FM ਰੇਡੀਓ ਸਟੇਸ਼ਨ ਬਿਹਾਰ, ਝਾਰਖੰਡ, ਓਡੀਸ਼ਾ, ਪੱਛਮ ਬੰਗਾਲ, ਅਸਮ, ਮੇਘਾਲਿਆ, ਨਾਗਾਲੈਂਡ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ, ਆਂਧਰਾ ਪ੍ਰਦੇਸ਼, ਕੇਰਲ, ਤੇਲੰਗਾਨਾ, ਛੱਤੀਸਗੜ੍ਹ, ਗੁਜਰਾਤ, ਮੱਧਪ੍ਰਦੇਸ਼, ਮਹਾਰਾਸ਼ਟਰ, ਲੱਦਾਖ ਦੇ ਇਲਾਵਾ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ ਸ਼ੁਰੂ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: