ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸੰਸਦ ਭਵਨ ਦਾ ਉਦਘਾਟਨ 28 ਮਈ ਨੂੰ ਕਰਨਗੇ। ਇਸੇ ਦਿਨ ਵਿਨਾਇਕ ਦਾਮੋਦਰ ਸਾਵਰਕਰ ਦੀ 140ਵੀਂ ਜਯੰਤੀ ਵੀ ਹੈ। ਸੈਂਟਰਲ ਵਿਸਟਾ ਪ੍ਰਾਜੈਕਟ ਤਹਿਤ ਬਣੀ ਇਹ ਬਿਲਡਿੰਗ ਪ੍ਰਧਾਨ ਮੰਤਰੀ ਦਾ ਡ੍ਰੀਮ ਪ੍ਰਾਜੈਕਟ ਹੈ। ਇਸ ਦਾ ਨਿਰਮਾਣ ਜਨਵਰੀ 2021 ਤੋਂ ਸ਼ੁਰੂ ਹੋਇਆ ਸੀ ਤੇ ਫਿਰ ਇਸ ਨੂੰ 28 ਮਹੀਨਿਆਂ ਵਿਚ ਬਣਾ ਲਿਆ ਗਿਆ। ਨਵਾਂ ਸੰਸਦ ਭਵਨ ਪੁਰਾਣੀ ਬਿਲਡਿੰਗ ਤੋਂ 17 ਹਜ਼ਾਰ ਸਕਵਾਇਰ ਫੁੱਟ ਵੱਡਾ ਹੈ।
ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਲਈ ਸੱਦਾ ਦਿੱਤਾ। ਇਸ ਤੋਂ ਪਹਿਲਾਂ 30 ਮਾਰਚ ਨੂੰ ਪ੍ਰਧਾਨ ਮੰਤਰੀ ਨਵਾਂ ਭਵਨ ਦੇਖਣ ਗਏ ਸਨ। ਉਹ ਇਥੇ ਇਕ ਘੰਟੇ ਰੁਕੇ ਤੇ ਅਧਿਕਾਰੀਆਂ ਤੋਂ ਨਿਰਮਾਣ ਦੀ ਜਾਣਕਾਰੀ ਲਈ ਸੀ।
PM ਮੋਦੀ ਨੇ 10 ਦਸੰਬਰ 202 ਨੂੰ ਨਵੇਂ ਸੰਸਦ ਭਵਨ ਦੀ ਨੀਂਹ ਰੱਖੀ ਸੀ। ਉਦੋਂ ਉਨ੍ਹਾਂ ਕਿਹਾ ਸੀ ਕਿ ਸੰਸਦ ਦੀ ਨਵੀਂ ਬਿਲਡਿੰਗ ਤੋਂ ਵਧ ਸੁੰਦਰ ਕੁਝ ਨਹੀਂ ਹੋ ਸਕਦਾ, ਜਦੋਂ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਮਨਾਏਗਾ। ਤਿਕੋਣੇ ਆਕਾਰ ਦੇ ਨਵੇਂ ਸੰਸਦ ਭਵਨ ਦਾ ਨਿਰਮਾਣ 15 ਜਨਵਰੀ 2021 ਨੂੰ ਸ਼ੁਰੂ ਹੋਇਆ ਸੀ।
ਪੁਰਾਣਾ ਸੰਸਦ ਭਵਨ 47 ਹਜ਼ਾਰ 500 ਵਰਗ ਮੀਟਰ ਵਿਚ ਹੈ ਜਦੋਂਕਿ ਨਵੀਂ ਬਿਲਡਿੰਗ 64 ਹਜ਼ਾਰ 500 ਵਰਗ ਮੀਟਰ ਵਿਚ ਬਣਾਈ ਗਈ ਹੈ। ਪੁਰਾਣੇ ਤੋਂ ਨਵਾਂ ਭਵਨ 17 ਹਜ਼ਾਰ ਵਰਗ ਮੀਟਰ ਵੱਜਾ ਹੈ। ਨਵਾਂ ਸੰਸਦ ਭਵਨ 4 ਮੰਜ਼ਿਲਾ ਹੈ। ਇਸ ਵਿਚ 3 ਦਰਵਾਜ਼ੇ ਹਨ। ਇਨ੍ਹਾਂ ਨੂੰ ਗਿਆਨ ਦੁਆਰ, ਸ਼ਕਤੀ ਦੁਆਰ ਤੇ ਕਰਮ ਦੁਆਰ ਨਾਂ ਦਿੱਤਾ ਗਿਆ ਹੈ। ਸਾਂਸਦਾਂ ਤੇ ਵੀਆਈਪੀਜ਼ ਲਈ ਵੱਖਰੀ ਐਂਟਰੀ ਹੈ। ਇਸ ‘ਤੇ ਭੂਚਾਲ ਦਾ ਅਸਰ ਨਹੀਂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: