ਅਮਰੀਕਾ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵ੍ਹਾਈਟ ਹਾਊਸ ‘ਚ ਡਿਨਰ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਫਰਸਟ ਲੇਡੀ ਜਿਲ ਬਿਡੇਨ ਨੂੰ ਕਈ ਤੋਹਫੇ ਦਿੱਤੇ ਹਨ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਤੋਹਫ਼ਿਆਂ ਵਿੱਚ ਕੀ-ਕੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ The Ten Principal Upanishads ਨਾਂ ਦੀ ਕਿਤਾਬ ਦਾ ਪਹਿਲਾ ਐਡੀਸ਼ਨ ਤੋਹਫਾ ਦਿੱਤਾ ਹੈ। ਕਿਤਾਬ ਨੂੰ ਲੰਡਨ ਦੀ ਫੈਬਰ ਐਂਡ ਫੈਬਰ ਲਿਮਟਿਡ ਨੇ ਪ੍ਰਕਾਸ਼ਿਤ ਕੀਤਾ ਹੈ, ਜਦਕਿ ਯੂਨੀਵਰਸਿਟੀ ਪ੍ਰੈੱਸ ਗਲਾਸਗੋ ਨੇ ਇਸ ਨੂੰ ਛਾਪਿਆ ਹੈ।
ਰਾਸ਼ਟਰਪਤੀ ਜੋਅ ਬਾਈਡੇਨ ਨੂੰ ਚੰਦਨ ਦੀ ਲੱਕੜ ਦਾ ਇੱਕ ਵਿਸ਼ੇਸ਼ ਬਕਸਾ ਤੋਹਫ਼ੇ ਵਿੱਚ ਦਿੱਤਾ ਗਿਆ ਹੈ। ਇਹ ਜੈਪੁਰ ਦੇ ਇੱਕ ਮਾਸਟਰ ਕਾਰੀਗਰ ਦੁਆਰਾ ਹੱਥੀਂ ਬਣਾਇਆ ਗਿਆ ਹੈ। ਮੈਸੂਰ ਤੋਂ ਲਿਆਂਦੇ ਚੰਦਨ ਦੀ ਲੱਕੜ ਵਿੱਚ ਵੀ ਸੁੰਦਰ ਨੱਕਾਸ਼ੀ ਕੀਤੀ ਗਈ ਹੈ।
ਬਕਸੇ ਦੇ ਅੰਦਰ ਭਗਵਾਨ ਗਣੇਸ਼ ਦੀ ਮੂਰਤੀ ਹੈ, ਜਿਸ ਨੂੰ ਕੋਲਕਾਤਾ ਦੇ ਪੰਜਵੀਂ ਪੀੜ੍ਹੀ ਦੇ ਚਾਂਦੀ ਦੇ ਕਾਰੀਗਰਾਂ ਦੇ ਪਰਿਵਾਰ ਵੱਲੋਂ ਤਿਆਰ ਕੀਤਾ ਗਿਆ ਹੈ। ਬਕਸੇ ਵਿੱਚ ਇੱਕ ਚਾਂਦੀ ਦਾ ਦੀਵਾ ਵੀ ਹੈ, ਜਿਸ ਨੂੰ ਕਾਰੀਗਰਾਂ ਦੁਆਰਾ ਹੱਥੀਂ ਬਣਾਇਆ ਗਿਆ ਹੈ।
ਪੀਐਮ ਮੋਦੀ ਵੱਲੋਂ ਬਾਈਡੇਨ ਨੂੰ ਤੋਹਫੇ ਵਿੱਚ ਦਿੱਤੇ ਗਏ ਬਾਕਸ ਵਿੱਚ 10 ਛੋਟੇ ਦਾਨ ਬਾਕਸ ਹਨ। ਇਨ੍ਹਾਂ ਡੱਬਿਆਂ ਵਿੱਚ ਤਿਲ ਤੋਂ ਲੈ ਕੇ ਸੋਨੇ ਦੇ ਸਿੱਕੇ ਸ਼ਾਮਲ ਹਨ। ਇਹ ਬਾਈਡੇਨ ਨੂੰ ਧਾਰਮਿਕ ਵਿਸ਼ਵਾਸਾਂ ਦੇ ਆਧਾਰ ‘ਤੇ ਤੋਹਫੇ ਵਜੋਂ ਦਿੱਤਾ ਗਿਆ ਹੈ।
ਪੀਐੱਮ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ‘ਦਸ ਦਾਨਮ’ ਦਿੱਤਾ। ਭਾਰਤ ਵਿੱਚ ਇਹ ਰਿਵਾਇਤ ਹੈ ਕਿ ਇਹ ਦਾਨ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ ਜੋ ਇੱਕ ਹਜ਼ਾਰ ਪੂਰਨਮਾਸ਼ੀ ਦੇ ਚੰਦਰਮਾ ਨੂੰ ਦੇਖਦੇ ਹਨ। ਕੈਲੰਡਰ ਦੀ ਗਣਨਾ ਮੁਤਾਬਕ ਜਦੋਂ ਇੱਕ ਵਿਅਕਤੀ 80 ਸਾਲ ਅਤੇ 8 ਮਹੀਨੇ ਦਾ ਹੁੰਦਾ ਹੈ, ਤਾਂ ਉਸ ਨੇ ਇੱਕ ਹਜ਼ਾਰ ਪੂਰਨਮਾਸ਼ੀ ਦੇਖੀ ਹੈ। ਬਾਈਡੇਨ ਲਗਭਗ ਉਸੇ ਉਮਰ ਦੇ ਹਨ। ਉਹ ਨਵੰਬਰ ਵਿੱਚ ਆਪਣਾ 81ਵਾਂ ਜਨਮਦਿਨ ਮਨਾਉਣਗੇ।
ਡੱਬੇ ਦੇ ਅੰਦਰਲੇ ਛੋਟੇ-ਛੋਟੇ ਡੱਬਿਆਂ ਵਿੱਚ ਪੰਜਾਬ ਦਾ ਘਿਓ, ਝਾਰਖੰਡ ਦਾ ਰੇਸ਼ਮ, ਉੱਤਰਾਖੰਡ ਦਾ ਚੌਲ ਅਤੇ ਮਹਾਰਾਸ਼ਟਰ ਦਾ ਗੁੜ ਵੀ ਸ਼ਾਮਲ ਹੈ। ਇਨ੍ਹਾਂ ਡੱਬਿਆਂ ਵਿੱਚ ਰੱਖ ਕੇ 99.5 ਫੀਸਦੀ ਸ਼ੁੱਧ ਚਾਂਦੀ ਦਾ ਸਿੱਕਾ ਅਤੇ ਗੁਜਰਾਤ ਦਾ ਨਮਕ ਵੀ ਤੋਹਫ਼ੇ ਵਿੱਚ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੀ ਫਰਸਟ ਲੇਡੀ ਡਾ. ਜਿਲ ਬਿਡੇਨ ਨੂੰ 7.5 ਕੈਰੇਟ ਦਾ ਗ੍ਰੀਨ ਡਾਇਮੰਡ ਤੋਹਫਾ ਦਿੱਤਾ ਹੈ। ਇਹ ਹੀਰਾ ਧਰਤੀ ਤੋਂ ਪੁੱਟੇ ਗਏ ਹੀਰਿਆਂ ਦੀਆਂ ਰਸਾਇਣਕ ਅਤੇ ਆਪਟੀਕਲ ਵਿਸ਼ੇਸ਼ਤਾਵਾਂ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਉਤਰਾਖੰਡ ‘ਚ ਵੱਡਾ ਹਾਦਸਾ, 600 ਫੁੱਟ ਡੂੰਘੀ ਖੱਡ ‘ਚ ਡਿੱਗੀ SUV, 10 ਸ਼ਰਧਾਲੂਆਂ ਦੀ ਮੌਤ
Papier maché ਉਹ ਬਾਕਸ ਹੈ ਜਿਸ ਵਿੱਚ ਹਰੇ ਹੀਰੇ ਨੂੰ ਤੋਹਫ਼ੇ ਵਿੱਚ ਦਿੱਤਾ ਗਿਆ ਹੈ। ਇਸ ਨੂੰ ਕਰ-ਏ-ਕਲਾਮਦਾਨੀ ਕਿਹਾ ਜਾਂਦਾ ਹੈ। ਕਸ਼ਮੀਰ ਵਿੱਚ ਬਣਿਆ ਇਹ ਵਿਸ਼ੇਸ਼ ਬਕਸਾ ਲੁਗਦੀ ਅਤੇ ਨੱਕਾਸ਼ੀ ਨਾਲ ਬਣਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: