ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਤੋਂ ਦੇਸ਼ ਦੇ ਪ੍ਰਧਾਨ ਮਤਰੀ ਬਣੇ ਹਨ ਉਦੋਂ ਤੋਂ ਹੀ ਉਨ੍ਹਾਂ ਨੇ ਭਾਰਤ ਨੂੰ ਡਿਜੀਟਲ ਤੌਰ ‘ਤੇ ਮਜ਼ਬੂਤ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਹਨ। PM ਮੋਦੀ ਜਾਣਦੇ ਹਨ ਕਿ ਅੱਜ ਦੇ ਦੌਰ ‘ਚ ਸਿਆਸਤ ਸਣੇ ਹਰ ਇੱਕ ਸੈਕਟਰ ਲਈ ਸੋਸ਼ਲ ਮੀਡੀਆ ਕਿੰਨਾ ਅਹਿਮ ਹੈ। ਖੁਦ ਪੀ. ਐੱਮ. ਮੋਦੀ ਫੇਸਬੁੱਕ, ਟਵਿਟਰ ਸਣੇ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਐਕਟਿਵ ਰਹਿੰਦੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਦੀ ਦੁਨੀਆ ‘ਚ ਇਕ ਨਵਾਂ ਰਿਕਾਰਡ ਸਥਾਪਤ ਕੀਤਾ ਹੈ। ਇਸ ਵਾਰ ਉਨ੍ਹਾਂ ਨੇ ਆਪਣਾ ਨਵਾਂ ਰਿਕਾਰਡ ਯੂਟਿਊਬ ਚੈਨਲ ‘ਤੇ ਬਣਾਇਆ ਹੈ।
PM ਮੋਦੀ ਦੇ ਯੂਟਿਊਬ ਚੈਨਲ ‘ਚ ਹੁਣ ਸਬਸਕ੍ਰਾਈਬਰ ਦੀ ਗਿਣਤੀ 1 ਕਰੋੜ ਤੋਂ ਵੱਧ ਹੋ ਗਈ ਹੈ। ਸਿਰਫ ਯੂਟਿਊਬ ਹੀ ਨਹੀਂ ਉਹ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਚ ਹਨ, ਉਨ੍ਹਾਂ ਸਾਰਿਆਂ ਵਿਚ ਪੀਐੱਮ ਮੋਦੀ ਨੂੰ ਫਾਲੋ ਕਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਲੱਖਾਂ ਵਿਚ ਹੈ। ਪੀਐੱਮ ਮੋਦੀ ਲੋਕਾਂ ਤੱਕ ਸੰਵਾਦ ਕਰਨ ਲਈ ਸੋਸ਼ਲ ਮੀਡੀਆ ਨੂੰ ਸਭ ਤੋਂ ਬੇਹਤਰ ਜ਼ਰੀਆ ਮੰਨਦੇ ਹਨ ਅਤੇ ਉਹ ਇਸ ਵਿਚ ਜ਼ਿਆਦਾਤਰ ਐਕਟਿਵ ਵੀ ਰਹਿੰਦੇ ਹਨ।
ਯੂਟਿਊਬ ‘ਚ ਫਾਲੋਅਰਸ ਦੇ ਮਾਮਲੇ ‘ਚ ਉਹ ਦੁਨੀਆ ਭਰ ਦੇ ਦਿੱਗਜ਼ ਨੇਤਾਵਾਂ ਤੋਂ ਕਾਫੀ ਅੱਗੇ ਹਨ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਯੂਟਿਊਬ ‘ਤੇ ਜਿਥੇ 7 ਲੱਖ ਤੋਂ ਜ਼ਿਆਦਾ ਫਾਲੋਅਰ ਹਨ, ਉਥੇ ਵ੍ਹਾਈਟ ਹਾਊਸ ਦੇ ਯੂਟਿਊਬ ਚੈਨਲ ‘ਤੇ 19 ਲੱਖ ਸਬਸਕ੍ਰਾਈਬਰ ਹਨ। ਬ੍ਰਾਜ਼ੀਲ ਦੇ ਰਾਸ਼ਟਰਪਤੀ ਤੇ ਬੋਲਸੋਨਾਰੋ ਦੇ 36 ਲੱਖ ਤੋਂ ਜ਼ਿਆਦਾ, ਮੈਕਸੀਕੋ ਦੇ ਰਾਸ਼ਟਰਪਤੀ ਏਂਡ੍ਰੇਸ ਮੈਨੂਅਲ ਲੋਪੇਜ ਓਬ੍ਰੇਡੋਰ ਦੇ 30.7 ਲੱਖ, ਇੰਡੋਨੇਸ਼ੀਆ ਦੇ ਰਾਸ਼ਟਰਪੀਤ ਜੋਕੋ ਵਿਦੋਦੋ ਦੇ 28.8 ਲੱਖ ਅਤੇ ਵ੍ਹਾਈਟ ਹਾਊਸ ਦੇ 19 ਲੱਖ ਫਾਲੋਅਰ ਹਨ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਇਸੇ ਤਰ੍ਹਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ 5.25 ਲੱਖ ਸਬਸਕ੍ਰਾਈਬਰ, ਕਾਂਗਰਸ ਨੇਤਾ ਸ਼ਸ਼ੀ ਥਰੂਰ ਦੇ 4.39 ਸਬਸਕ੍ਰਾਈਬਰ, ਤਮਿਲਨਾਡੂ ਦੇ CM ਤੇ ਡੀਐੱਮਕੇ ਮੁਖੀ ਐੱਮਕੇ ਸਟਾਲਿਨ 2.12 ਲੱਖ ਸਬਸਕ੍ਰਾਈਬਰ, ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੌਦੀਆ ਦੇ 1.37 ਲੱਖ ਸਬਸਕ੍ਰਾਈਬਰ, ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ 59,000 ਸਬਸਕ੍ਰਾਈਬਰ ਹਨ।