ਤਾਮਿਲਨਾਡੂ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਨਈ ਵਿਚ ਭਾਜਪਾ ਦੇ ਦਿਵਿਆਂਗ ਵਰਕਰ ਥਿਰੂ ਐੱਸ ਮਣੀਕੰਦਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਮਣੀਕੰਦਨ ਨਾਲ ਸੈਲਫੀ ਵੀ ਲਈ। ਇਸ ਸੈਲਫੀ ਨੂੰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਪੋਸਟ ਕੀਤਾ ਤੇ ਮਣੀਕੰਦਨ ਨੂੰ ਪਾਰਟੀ ਦਾ ਗੌਰਵਮਈ ਵਰਕਰ ਦੱਸਿਆ।
ਸੋਸ਼ਲ ਮੀਡੀਆ ‘ਤੇ ਇਸ ਸੈਲਫੀ ਨੂੰ ਸ਼ੇਅਰ ਕਰਦਿਆਂ PM ਨੇ ਲਿਖਿਆ-‘ਇਕ ਖਾਸ ਸੈਲਫੀ… ਚੇਨਈ ਵਿਚ ਮੈਂ ਥਿਰੂ ਐੱਸ ਮਣੀਕੰਦਨ ਨੂੰ ਮਿਲਿਆ। ਉਹ ਝਰੋਡ ਦੇ ਇਕ ਗੌਰਵਮਈ ਵਰਕਰ ਹਨ, ਜੋ ਬੂਥ ਪ੍ਰਧਾਨ ਵਜੋਂ ਕੰਮ ਕਰਦੇ ਹਨ। ਉਹ ਇਕ ਦਿਵਿਆਂਗ ਵਿਅਕਤੀ ਹਨ ਜੋ ਆਪਣੀ ਦੁਕਾਨ ਚਲਾਉਂਦੇ ਹਨ।
ਸਭ ਤੋਂ ਉਤਸ਼ਾਹਪੂਰਵਕ ਗੱਲ ਇਹ ਹੈ ਕਿ ਉਹ ਆਪਣੀ ਕਮਾਈ ਦਾ ਮਹੱਤਵਪੂਰਨ ਹਿੱਸਾ ਪਾਰਟੀ ਨੂੰ ਦਾਨ ਕਰਦੇ ਹਨ। ਮੈਨੂੰ ਅਜਿਹੀ ਪਾਰਟੀ ਵਿਚ ਹੋਣ ‘ਤੇ ਮਾਣ ਮਹਿਸੂਸ ਹੁੰਦਾ ਹੈ ਜਿਥੇ ਮਣੀਕੰਦਨ ਵਰਗੇ ਲੋਕ ਮੌਜੂਦ ਹਨ। ਉਨ੍ਹਾਂ ਦੀ ਜੀਵਨ ਯਾਤਰਾ, ਸਾਡੀ ਪਾਰਟੀ ਤੇ ਸਾਡੀ ਵਿਚਾਰਧਾਰਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਸਾਰਿਆਂ ਨੂੰ ਪ੍ਰੇਰਿਤ ਕਰਦੀ ਹੈ।ਮੈਂ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।
ਇਹ ਵੀ ਪੜ੍ਹੋ : ਦਿੱਲੀ ‘ਚ ਕੋਰੋਨਾ ਦੇ ਇਕ ਦਿਨ ‘ਚ 535 ਮਾਮਲੇ ਆਏ ਸਾਹਮਣੇ, ਸਕਾਰਾਤਮਕਤਾ ਦਰ 23 ਫੀਸਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇਲੰਗਾਨਾ ਤੇ ਤਮਿਲਨਾਡੂ ਦੇ ਦੌਰੇ ‘ਤੇ ਸਨ। ਉਨ੍ਹਾਂ ਨੇ ਤੇਲੰਗਾਨਾ ਵਿਚ 11 ਹਜ਼ਾਰ 300 ਕਰੋੜ ਤੇ ਤਮਿਲਨਾਡੂ ਵਿਚ 5 ਹਜ਼ਾਰ 200 ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਦੋਵੇਂ ਸੂਬਿਆਂ ਤੋਂ ਇਕ-ਇਕ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾਈ। ਪੀਐੱਮ ਨੇ ਤੇਲੰਗਾਨਾ ਦੇ ਸਿਕੰਦਰਾਬਾਦ ਤੋਂ ਸਿਕੰਦਰਾਬਾਦ-ਤਿਰੂਪਤੀ ਵੰਦੇ ਭਾਰਤ ਤੇ ਚੇਨਈ ਰੇਲਵੇ ਸਟੇਸ਼ਨ ‘ਤੇ ਚੇਨਈ-ਕੋਇੰਟਬੂਰ ਵੰਦੇ ਭਾਰਤ ਦੀ ਸੌਗਾਤ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: