ਅਬੋਹਰ ਦੇ ਥਾਣਾ ਖੂਈਆਂਸਰਵਾਲ ਦੀ ਪੁਲਿਸ ਨੇ ਅੰਤਰਰਾਜੀ ਗੁਮਜਾਲ ਬੈਰੀਅਰ ‘ਤੇ ਨਾਕਾਬੰਦੀ ਦੌਰਾਨ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ। ਵਿਅਕਤੀ ਕੋਲੋਂ 6600 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਸੂਚਨਾ ਮੁਤਾਬਕ ਮੁਲਜ਼ਮ ਨਸ਼ੇ ਨੂੰ ਬੀਕਾਨੇਰ ਲਿਆ ਕੇ ਪੰਜਾਬ ਵਿੱਚ ਵੇਚਦਾ ਸੀ। ਪੁਲਿਸ ਨੇ ਉਕਤ ਵਿਅਕਤੀ ਖਿਲਾਫ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
SHO ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੰਤਰਰਾਜੀ ਗੁਮਜਾਲ ਬੈਰੀਅਰ ’ਤੇ ਨਾਕਾਬੰਦੀ ਦੌਰਾਨ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਮੋਢੇ ’ਤੇ ਬੈਗ ਲਟਕ ਕੇ ਪੈਦਲ ਆਉਂਦੇ ਦੇਖਿਆ। ਜੋ ਪੁਲਿਸ ਦਾ ਨਾਕਾ ਦੇਖ ਕੇ ਡਰ ਗਿਆ। ਜਿਸ ਨੂੰ ਸ਼ੱਕ ਦੇ ਆਧਾਰ ‘ਤੇ ਪੁਲਿਸ ਮੁਲਾਜ਼ਮਾਂ ਨੇ ਕਾਬੂ ਕਰਕੇ ਉਸਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 6600 ਨਸ਼ੀਲੀਆਂ ਗੋਲੀਆਂ ਮਿਲੀਆਂ। ਫੜੇ ਗਏ ਮੁਲਜ਼ਮ ਦੀ ਪਛਾਣ ਰਾਮ ਕ੍ਰਿਸ਼ਨ ਪੁੱਤਰ ਜੈਚੰਦ ਵਾਸੀ ਪਿੰਡ ਪੰਨੀਵਾਲਾ ਫੱਤਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਹੜ੍ਹ ਦੌਰਾਨ 20 ਘਰ ‘ਚ ਗੂੰਜੀਆਂ ਕਿਲਕਾਰੀਆਂ, ਜੱਚਾ-ਬੱਚਾ ਪੂਰੀ ਤਰ੍ਹਾਂ ਤੰਦਰੁਸਤ
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਪੰਨੀਵਾਲਾ ਚੌਕੀ ਅਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਜਾ ਚੁਕੇ ਹਨ। ਪੁਲਿਸ ਵੱਲੋਂ ਕੇਸਾਂ ਦੀ ਜਾਣਕਾਰੀ ਲਈ ਜਾ ਰਹੀ ਹੈ। ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆ ਜਾਵੇਗਾ। ਰਿਮਾਂਡ ਦੌਰਾਨ ਉਸ ਕੋਲੋਂ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਉਹ ਪੰਜਾਬ ਵਿੱਚ ਹੋਰ ਕਿਸ-ਕਿਸ ਨੂੰ ਸਪਲਾਈ ਕਰਦਾ ਸੀ।
ਵੀਡੀਓ ਲਈ ਕਲਿੱਕ ਕਰੋ -: