ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਦੀ ਟੀਮ ਨੇ ਵੱਡੀ ਕਾਰਵਾਈ ਕਰਦੇ ਹੋਏ ਵਾਹਨ ਚੋਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪਿਛਲੇ ਕੁਝ ਦਿਨਾਂ ਤੋਂ ਵਾਹਨਾਂ ਦੀ ਚੋਰੀ ਦੀਆਂ ਕਈ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਡੀਐੱਸਪੀ ਪਠਾਨਕੋਟ ਦੀ ਦੇਖ-ਰੇਖ ਵਿਚ ਪਠਾਨਕੋਟ ਪੁਲਿਸ ਨੇ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਜਿਸ ਨੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਤੇ ਕੁੱਲ 15 ਦੋਪਹੀਆ ਵਾਹਨਾਂ ਨੂੰ ਬਰਾਮਦ ਕਰਨ ਦੇ ਇਲਾਵਾ 2 ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਵਿਚ 5 ਸਕੂਟਰ ਤੇ 10 ਮੋਟਰਸਾਈਕਲ ਸ਼ਾਮਲ ਹਨ। ਟੀਮ ਨੇ ਕਾਰਵਾਈ ਦੌਰਾਨ ਚੋਰੀ ਦੇ ਚਾਰ ਮਾਮਲਿਆਂ ਦਾ ਵੀ ਪਤਾ ਲਗਾਇਆ ਹੈ।
ਮੁਲਜ਼ਮਾਂ ਦੀ ਪਛਾਣ ਸੇਖਾ ਮੁਹੱਲਾ ਸੁਜਾਨਪੁਰ ਦੇ ਪ੍ਰਿੰਸ ਤੇ ਵਾਰਡ ਨੰਬਰ 6 ਮੁਹੱਲਾ ਸੁਜਾਨਪੁਰ ਦੇ ਦਿਨੇਸ਼ ਕੁਮਾਰ ਉਰਫ ਦੀਪੂ ਵਜੋਂ ਹੋਈ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਅਧਿਕਾਰੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕੀ ਚੋਰੀ ਦੀ ਮੋਟਰਸਾਈਕਲ ਬਾਰੇ ਗੁਪਤ ਸੂਚਨਾ ‘ਤੇ ਕਾਰਵਾਈ ਕੀਤੀ ਗਈ ਸੀ। ਐੱਸਐੱਚਓ ਡਵੀਜ਼ਨ ਨੰਬਰ 1 ਦੀ ਪੁਲਿਸ ਨੇ ਪਾਰਟੀ ਨਾਲ ਟੀ-ਪੁਆਇੰਟ ਅਬਰੋਲ ਨਗਰ ਮੋੜ ‘ਤੇ ਨਾਕਾ ਲਗਾਇਆ ਤੇ ਵਾਹਨਾਂ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਕਾਲੇ ਰੰਗ ਦੀ ਮੋਟਰਸਾਈਕਲ ‘ਤੇ ਸਵਾਰ 2 ਲੋਕਾਂ ਨੂੰ ਰੋਕਿਆ ਗਿਆ ਤੇ ਮੋਟਰਸਾਈਕਲ ਦੇ ਕਾਗਜ਼ਾਤ ਦਿਖਾਉਣ ਨੂੰ ਕਿਹਾ। ਉਹ ਕੋਈ ਸਬੂਤ ਪੇਸ਼ ਕਰਨ ਵਿਚ ਅਸਫਲ ਰਹੇ ਤੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਲਗਭਗ ਇਕ ਮਹੀਨੇ ਪਹਿਲਾਂ ਪੀਰ ਬਾਬਾ ਦੀ ਦਰਗਾਹ ਕੋਲ ਭਾਨਵਲ ਨਹਿਰ ਦੇ ਕਿਨਾਰੇ ਤੋਂ ਮੋਟਰਸਾਈਕਲ ਚੋਰੀ ਕੀਤੀ ਸੀ।
ਇਹ ਵੀ ਪੜ੍ਹੋ : ‘ਅੱਲ੍ਹਾ ਬਹਿਰਾ ਹੈ’ ਵਾਲੇ ਬਿਆਨ ‘ਤੇ ਭਾਜਪਾ ਨੇਤਾ ਨੇ ਦਿੱਤੀ ਸਫਾਈ, ਕਿਹਾ-‘ਲੋਕਾਂ ਦੀ ਭਾਵਨਾ ਨੂੰ ਆਵਾਜ਼ ਦਿੱਤੀ’
ਜਾਂਚ ਵਿਚ ਪਤਾ ਲੱਗਾ ਕਿ ਮੁਲਜ਼ਮਾਂ ਨੇ ਪਠਾਨਕੋਟ ਤੇ ਸੁਜਾਨਪੁਰ ਦੇ ਆਸ-ਪਾਸ ਦੇ ਇਲਾਕਿਆਂ ਤੋਂ ਕੋਈ ਦੋਪਹੀਆ ਵਾਹਨ ਚੋਰੀ ਕੀਤੇ ਸਨ ਤੇ ਇਨ੍ਹਾਂ ਵਿਚੋਂ ਕੁਝ ਵਾਹਨ ਮਾਧੋਪੁਰ ਵਾਸੀ ਚੰਚਲ ਸਿੰਘ ਦੇ ਪੁੱਤਰ ਭੁਪਿੰਦਰ ਸਿੰਘ ਉਰਫ ਬੰਟੀ ਦੇ ਸਨ। ਪੁਲਿਸ ਨੇ ਬੰਟੀ ਦੇ ਟਿਕਾਣੇ ‘ਤੇ ਛਾਪਾ ਮਾਰਿਆ ਤਾਂ ਉਹ ਫਰਾਰ ਹੋ ਗਿਆ ਪਰ ਚੋਰੀ ਦੇ 5 ਵਾਹਨ ਬਰਾਮਦ ਕਰ ਲਈ। ਪੁਲਿਸ ਨੇ ਥਾਣਾ ਡਵੀਜ਼ਨ ਨੰਬਰ 1 ਪਠਾਨਕੋਟ ਵਿਚ ਆਈਪੀਸੀ ਦੀ ਧਾਰਾ 379, 411 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: