ਲੁਧਿਆਣਾ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧ ਰਹੀਆਂ ਹਨ। ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਸਮੀਰ ਵਰਮਾ ਪੀ. ਪੀ. ਐੱਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-3 ਲੁਧਿਆਣਾ ਤੇ ਸ਼੍ਰੀ ਹਰੀਸ਼ ਬਹਿਲ ਪੀ. ਪੀ. ਐੱਸ. ਸਹਾਇਕ ਕਮਿਸ਼ਨਰ ਪੁਲਿਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਡਵੀਜ਼ਨ ਨੰਬਰ 8 ਲੁਧਿਆਣਾ ਦੇ ਏਰੀਆ ਵਿਚ 13 ਨਵੰਬਰ ਨੂੰ ਲੁੱਟ ਦੀ ਕੋਸ਼ਿਸ਼ ਕਰਨ ਆਏ 2 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਬੀਤੇ ਦਿਨੀਂ ਜਦੋਂ ਸ਼ਾਮ 6 ਵਜੇ ਪੁਲਿ ਗਸ਼ਤ ਦੌਰਾਨ ਕੈਲਾਸ਼ ਚੌਕ ਪੁੱਜੀ ਤਾਂ ਉਥੇ ਐਕਸਿਸ ਬੈਂਕ ਦੇ ਏ. ਟੀ. ਐੱਮ ਕੋਲ ਲੋਕਾਂ ਦੀ ਕਾਫੀ ਭੀੜ ਇਕੱਠੀ ਹੋਈ ਸੀ ਤੇ ਉਥੇ ਜਾ ਕੇ ਪਤਾ ਲੱਗਾ ਕਿ ਦੋ ਵਿਅਕਤੀ ਪਲਸਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਐਕਸਿਸ ਬੈਂਕ ਤੋਂ ਲੁੱਟ-ਖੋਹ ਕਰਨ ਆਏ ਸਨ ਜਿਨ੍ਹਾਂ ਵਿਚੋਂ ਇਕ ਨੂੰ ਕਾਬੂ ਕਰ ਲਿਆ ਗਿਆ ਤੇ ਦੂਜਾ ਸਾਥੀ ਫਰਾਰ ਹੋ ਗਿਆ। ਮੁਲਜ਼ਮ ਦੀ ਪਛਾਣ ਅਸ਼ਵਨੀ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਸਾਈਨਾ ਕਾਲੋਨੀ ਪਿੰਡ ਜੱਸੀਆਂ ਲੁਧਿਆਣਾ ਵਜੋਂ ਹੋਈ ਹੈ। ਅਸ਼ਵਨੀ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਗਿਆ। ਅਸ਼ਵਨੀ ਕੁਮਾਰ ਆਪਣੇ ਇਕ ਹੋਰ ਸਾਥੀ ਨਾਲ ਏ. ਟੀ. ਐੱਮ. ਵਿਚ ਲੁਟ-ਖੋਹ ਕਰਨ ਆਇਆ ਸੀ। ਅਸ਼ਵਨੀ ਕੁਮਾਰ ਵੱਲੋਂ ਮੌਕੇ ‘ਤੇ ਗੋਲੀ ਵੀ ਚਲਾਈ ਗਈ ਜਿਸ ਨਾਲ ATM ਵਿਚੋਂ ਪੈਸੇ ਕਢਵਾਉਣ ਆਏ ਸੰਦੀਪ ਸ਼ਰਮਾ ਨਾਂ ਦਾ ਵਿਅਕਤੀ ਜ਼ਖਮੀ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਅਸ਼ਵਨੀ ਕੁਮਾਰ ਵੱਲੋਂ ਦੂਜਾ ਫਾਇਰ ਕਰਦੇ ਸਮੇਂ ਆਪਣੇ ਹੀ ਪੈਰ ਵਿਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ। ਮੌਕੇ ਤੋਂ ਫਰਾਰ ਹੋਣ ਵਾਲੇ ਵਿਅਕਤੀ ਬਾਰੇ ਅਸ਼ਵਨੀ ਕੁਮਾਰ ਵੱਲੋਂ ਉਸ ਦਾ ਨਾਂ ਗੌਰਵ ਪੁੱਤਰ ਪ੍ਰਦੀਪ ਵਾਸੀ ਸਾਈਨਾ ਕਾਲੋਨੀ ਦੱਸਿਆ ਗਿਆ। ਜਿਸ ‘ਤੇ ਮੁਕੱਦਮਾ ਨੰਬਰ 311 ਮਿਤੀ 13.11.2021 ਅ/ਧ 392, 34 ਭ. ਦੰ ਅਤੇ 25 ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆਹੈ। ਮੁਲਜ਼ਮ ਕੋਲੋਂ ਇੱਕ ਦੇਸੀ ਪਿਸਤੌਲ, 4 ਜ਼ਿੰਦਾ ਕਾਰਤੂਸ ਸਣੇ ਗ੍ਰਿਫਤਾਰ ਕਰ ਲਿਆ ਗਿਆ ਹੈ।