ਗੁਜਰਾਤ ਦੇ ਮੋਰਬੀ ਵਿਚ ਹੋਏ ਦਰਦਨਾਕ ਹਾਦਸੇ ਤੋਂ ਬਾਅਦ ਪੁਲਿਸ ਐਕਸ਼ਨ ਵਿਚ ਆ ਗਈ ਹੈ। ਪੁਲਿਸ ਨੇ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 5 ਲੋਕਾਂ ਤੋਂ ਪੁੱਛਗਿਛ ਜਾਰੀ ਹੈ। ਇਨ੍ਹਾਂ 9 ਲੋਕਾਂ ਨੂੰ ਅੱਜ ਹੀ ਪੁੱਛਗਿਛ ਲਈ ਬੁਲਾਇਆ ਗਿਆ ਸੀ, ਜਿਨ੍ਹਾਂ ਵਿਚੋਂ 4 ਨੂੰ ਕੁਝ ਦੇਰ ਤੱਕ ਚੱਲੀ ਪੁੱਛਗਿਛ ਦੇ ਬਾਅਦ ਗ੍ਰਿਫਤਾਰ ਕਰ ਲਿਆ ਗਿਆ।
ਪੁਲਿਸ ਦੀ ਜਾਂਚ ਤੇ ਪੁੱਛਗਿਛ ਦੋਵੇਂ ਜਾਰੀ ਹੈ। ਗ੍ਰਿਫਤਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਹੋਰ ਵਾਧਾ ਹੋ ਸਕਦਾ ਹੈ। ਐਤਵਾਰ ਸ਼ਾਮ ਮੋਰਬੀ ਵਿਚ ਬੇਹੱਦ ਪੁਰਾਣਾ ਕੇਬਲ ਬ੍ਰਿਜ ਡਿੱਗਣ ਨਾਲ 141 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਾਲਾ ਬ੍ਰਿਜ 7 ਮਹੀਨੇ ਤੱਕ ਚੱਲੇ ਰੈਨੋਵੇਸ਼ਨ ਦੇ ਬਾਅਦ ਦੀਵਾਲੀ ਦੇ ਅਗਲੇ ਦਿਨ ਲੋਕਾਂ ਲਈ ਖੋਲ੍ਹਿਆ ਗਿਆ ਸੀ।
ਹਾਦਸੇ ਦੇ ਬਾਅਦ ਹੁਣ ਤੱਕ ਪੁਲ ਨਾਲ ਜੁੜੇ ਕਈ ਖੁਲਾਸੇ ਹੋ ਚੁੱਕੇ ਹਨ। ਸਾਹਮਣੇ ਆਇਆ ਹੈ ਕਿ ਮੋਰਬੀ ਦਾ 765 ਫੁੱਟ ਲੰਬਾ ਤੇ 4 ਫੁੱਟ ਚੌੜਾ ਪੁਲ 143 ਸਾਲ ਪੁਰਾਣਾ ਸੀ। ਇਸ ਪੁਲ ਦਾ ਉਦਘਾਟਨ 1879 ਵਿਚ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: