ਬਠਿੰਡਾ ਦੇ ਵੂਮੈਨ ਐਂਡ ਚਿਲਡਰਨ ਸਿਵਲ ਹਸਪਤਾਲ ਤੋਂ ਬੀਤੇ ਐਤਵਾਰ ਦੀ ਦੁਪਹਿਰ 4 ਦਿਨ ਦੇ ਇਕ ਨਵਜੰਮੇ ਬੱਚੇ ਨੂੰ ਮਾਂ-ਧੀ ਚੋਰੀ ਕਰਕੇ ਫਰਾਰ ਹੋਈਆਂ ਸਨ। ਜ਼ਿਲ੍ਹਾ ਪੁਲਿਸ ਨੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਨਾਲ ਹੀ ਬਠਿੰਡਾ ਦੇ ਇਕ ਸਮਾਜਸੇਵੀ ਦੀ ਮਦਦ ਨਾਲ ਬੱਚੇ ਨੂੰ ਪਿੰਡ ਮਲੂਕਾ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ।
ਹਾਲਾਂਕਿ ਬੱਚੇ ਨੂੰ ਸਰਦੀ ਲੱਗੀ ਹੋਈ ਹੈ ਪਰ ਹਾਲਤ ਖਤਰੇ ਤੋਂ ਬਾਹਰ ਹੈ ਤੇ ਹਸਪਤਾਲ ਵਿਚ ਡਾਕਟਰਾਂ ਦੀ ਨਿਗਰਾਨੀ ਵਿਚ ਹੈ। ਦੋਸ਼ੀ ਮਾਂ-ਧੀ ਬਠਿੰਡਾ ਦੇ ਪਿੰਡ ਕੋਠਾ ਗੁਰੂ ਦੀ ਰਹਿਣ ਵਾਲੀ ਹੈ। ਦੋਵਾਂ ਨੇ ਬੱਚੇ ਨੂੰ ਮਲੂਕਾ ਪਿੰਡਾਂ ਵਿਚ ਲੁਕਾ ਕੇ ਰੱਖਿਆ ਹੋਇਆ ਸੀ। ਐੱਸਐੱਸਪੀ ਬਠਿੰਡਾ ਕੁਝ ਦੇਰ ਮਾਮਲੇ ਵਿਚ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦੇਣਗੇ। ਦੋਸ਼ੀਆਂ ਦੇ ਸਿਵਲ ਹਸਪਤਾਲ ਤੋਂ ਬੱਚਾ ਚੋਰੀ ਫਰਾਰ ਹੋਣ ਦੇ ਬਾਅਦ ਬਠਿੰਡਾ ਪੁਲਿਸ ਨੇ ਉਸ ਦੀ ਫੋਟੋ ਨੂੰ ਵਾਇਰਲ ਕੀਤਾ ਸੀ। ਇਸ ਦੇ ਬਾਅਦ ਬਠਿੰਡਾ ਦੇ ਸਮਾਜਸੇਵੀ ਗੁਰਵਿੰਦਰ ਸ਼ਰਮਾ ਨੂੰ ਕਿਸੇ ਵਿਅਕਤੀ ਨੇ ਫੋਨ ਕਰਕੇ ਔਰਤਾਂ ਦੀ ਪਛਾਣ ਦੱਸੀ। ਦੋਸ਼ੀ ਔਰਤਾਂ ਮਾਂ-ਬੇਟੀ ਹਨ ਤੇ ਕੋਠਾ ਗੁਰੂ ਦੀ ਰਹਿਣ ਵਾਲੀਆਂ ਹਨ।
ਇਹ ਵੀ ਪੜ੍ਹੋ : ਟਰਾਲੇ ਨਾਲ ਬਾਈਕ ਦੀ ਹੋਈ ਟੱਕਰ ‘ਚ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ, 2 ਜ਼ਖਮੀ
ਐੱਸਐੱਸਪੀ ਬਠਿੰਡਾ ਜੇ. ਏਲਨਚੇਲੀਅਨ ਨੇ ਸੀਆਈਏ ਸਟਾਫ ਦੇ ਤਰਜਿੰਦਰ ਸਿੰਘ ਨੂੰ ਕਾਰਵਾਈ ਦੀ ਜ਼ਿੰਮੇਵਾਰੀ ਸੌਂਪੀ। ਸੀਆਈਏ ਸਟਾਫ ਨੇ ਪਹਿਲਾਂ ਦੋਸ਼ੀ ਮਹਿਲਾ ਦੇ ਪੁੱਤਰ ਨੂੰ ਫੜਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਮਾਂ ਤੇ ਭੈਣ ਨੇ ਹੀ ਬੱਚਾ ਚੋਰੀ ਕੀਤਾ ਹੈ। ਉਸ ਨੇ ਦੱਸਿਆ ਕਿ ਪਿੰਡ ਮਲੂਕਾ ਵਿਚ ਇਕ ਮਕਾਨ ਕਿਰਾਏ ‘ਤੇ ਲੈ ਕੇ ਦੋਸ਼ੀਆਂ ਨੇ ਬੱਚੇ ਨੂੰ ਉਥੇ ਲੁਕਾਇਆ ਹੈ। ਇਸ ਦੇ ਬਾਅਦ ਪੁਲਿਸ ਨੇ ਉਥੇ ਛਾਪੇਮਾਰੀ ਕਰਕੇ ਬੱਚੇ ਨੂੰ ਬਰਾਮਦ ਕੀਤਾ।
ਵੀਡੀਓ ਲਈ ਕਲਿੱਕ ਕਰੋ -: