ਪੰਜਾਬ ਦੇ ਅਬੋਹਰ ਸ਼ਹਿਰ ‘ਚ ਸ਼ਨੀਵਾਰ ਨੂੰ ਸਰਚ ਆਪਰੇਸ਼ਨ ਚਲਾਇਆ ਗਿਆ। ਇਹ ਤਲਾਸ਼ੀ ਮੁਹਿੰਮ ਜ਼ਿਲ੍ਹੇ ਦੀ SSP ਅਵਨੀਤ ਕੌਰ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਚਲਾਈ ਗਈ, ਜੋ ਕਿ ਅਜੇ ਵੀ ਜਾਰੀ ਹੈ। ਇਸ ਤਹਿਤ ਅੱਜ SSP-DSP ਦੀ ਅਗਵਾਈ ਵਿੱਚ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਸ਼ਹਿਰ ਵਿੱਚ ਤਲਾਸ਼ੀ ਮੁਹਿੰਮ ਚਲਾਈ।
DSP ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਿਟੀ ਫੋਰੈਸਟ ਇੰਚਾਰਜ ਸੰਜੀਵ ਕੁਮਾਰ, ਸਪੈਸ਼ਲ ਸੈੱਲ ਇੰਚਾਰਜ ਨਵਦੀਪ ਸ਼ਰਮਾ, ਥਾਣਾ ਬਹਾਵਵਾਲਾ ਦੇ ਇੰਚਾਰਜ ਬਲਵਿੰਦਰ ਸਿੰਘ, ਐਸ.ਆਈ ਹਰਪ੍ਰੀਤ ਸਿੰਘ ਖੂਈਆਂ ਸਰਵਰ, ਐਸ.ਆਈ ਅਮਰਿੰਦਰ ਸਿੰਘ ਗਿੱਲ ਇੰਚਾਰਜ ਸੀ.ਆਈ.ਏ ਫਾਜ਼ਿਲਕਾ, ਐਸ.ਆਈ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ.-2 ਕੈਂਪ ਅਬੋਹਰ, ਐਸ.ਆਈ. , ਸੰਤ ਨਗਰ, ਸੀਡ ਫਾਰਮ, ਅਜੀਤ ਨਗਰ, ਪੰਜਪੀਰ ਨਗਰ ਨੇ ਛਾਪੇਮਾਰੀ ਕੀਤੀ।
ਇਹ ਵੀ ਪੜ੍ਹੋ : 130 ਸਾਲ ਪੁਰਾਣੇ ਜੇਲ੍ਹ ਕਾਨੂੰਨਾਂ ‘ਚ ਬਦਲਾਅ, ਗ੍ਰਹਿ ਮੰਤਰਾਲੇ ਨੇ ‘ਮਾਡਲ ਜੇਲ੍ਹ ਐਕਟ-2023’ ਕੀਤਾ ਤਿਆਰ
ਇਸ ਦੌਰਾਨ ਕਈ ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਵਿਅਕਤੀਆਂ ਦੀ ਇਲਾਕੇ ਦੇ ਕੋਨੇ-ਕੋਨੇ ਵਿੱਚ ਤਲਾਸ਼ੀ ਲਈ ਗਈ। 7 ਲੋੜੀਂਦੇ ਅਪਰਾਧੀਆਂ ਸਮੇਤ ਲਗਭਗ 14 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸ ਦੇ ਨਾਲ ਹੀ 3 ਮੋਟਰਸਾਈਕਲ ਵੀ ਜ਼ਬਤ ਕੀਤੇ ਗਏ ਹਨ। DSP ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: