ਪੰਜਾਬ ਵਿਚ ਅਪਰਾਧਿਕ ਤੇ ਗੈਰ-ਸਮਾਜਿਕ ਤੱਤਾਂ ਦੀ ਹੁਣ ਖੈਰ ਨਹੀਂ ਹੈ। ਹੁਣ ਉਹ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਆਸਾਨੀ ਨਾਲ ਭੱਜ ਨਹੀਂ ਸਕਣਗੇ। ਪੰਜਾਬ ਪੁਲਿਸ ਉਨ੍ਹਾਂ ਨੂੰ ਆਸਾਨੀ ਨਾਲ ਕਾਬੂ ਕਰ ਲਵੇਗੀ। ਇੰਨਾ ਹੀ ਨਹੀਂ ਐਮਜੈਂਸੀ ਵਿਚ ਲੋਕਾਂ ਦੀ ਮਦਦ ਲਈ ਪੁਲਿਸ 5 ਤੋਂ 7 ਮਿੰਟ ਵਿਚ ਹਾਜ਼ਰ ਹੋ ਜਾਵੇਗੀ। ਲੋਕਾਂ ਨੂੰ 25 ਤੋਂ 30 ਮਿੰਟ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਹ ਸੰਭਵ ਹੋਣ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਬੇੜੇ ਵਿਚ 98 ਨਵੇਂ ਅਤਿ ਆਧੁਨਿਕ ਐਮਰਜੈਂਸੀ ਰਿਸਪਾਂਸ ਵ੍ਹੀਕਲ ਦੇ ਸ਼ਾਮਲ ਹੋਣ ਨਾਲ।
ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਵਾਹਨਾਂ ਨੂੰ ਪੁਲਿਸ ਦੇ ਬੇੜੇ ਵਿਚ ਸ਼ਾਮਲ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾਂ ਵਿਚ 86 ਮਹਿੰਦਰਾ ਬਲੈਰੋ ਤੇ 12 ਆਰਟਿਗਾ ਕਾਰਾਂ ਸ਼ਾਮਲ ਹਨ। ਇਸ ਦੇ ਨਾਲ ਹੀ ਸਾਈਬਰ ਅਟੈਕ ਤੋਂ ਲੈ ਕੇ ਕਮਿਊਨੀਕੇਸ਼ਨ ਸਿਸਟਮ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ। ਪੰਜਾਬ ਇਕ ਸਰਹੱਦੀ ਸੂਬਾ ਹੈ। ਇਸ ਦੀ ਪਾਕਿਸਤਾਨ ਵਿਚ 547 ਕਿਲੋਮੀਟਰ ਲੰਬੀ ਸੀਮਾ ਲੱਗਦੀ ਹੈ। ਅਜਿਹੇ ਵਿਚ ਸਮਾਜਿਕ ਤੱਤ ਹਰ ਸਮੇਂ ਇਸ ‘ਤੇ ਬੁਰੀ ਨਜ਼ਰ ਰੱਖਦੇ ਹਨ।
CM ਮਾਨ ਨੇ ਦੱਸਿਆ ਕਿ ਪੰਜਾਬ ਪੁਲਿਸ ਤੇ ਬੀਐੱਸਐੱਫ ਨੇ ਪਿਛਲੇ ਇਕ ਸਾਲ ਵਿਚ ਬਹੁਤ ਸਾਰੇ ਡ੍ਰੋਨ ਨਸ਼ਟ ਕੀਤੇ ਹਨ। ਨਾਲ ਹੀ ਕਈ ਡ੍ਰੋਨ ਆਪਣੇ ਕਬਜ਼ੇ ਵਿਚ ਲਏ ਹਨ ਪਰ ਦੁਸ਼ਮਣ ਕਾਫੀ ਮਜ਼ਬੂਤ ਹੈ। ਅਜਿਹੇ ਵਿਚ ਪੁਲਿਸ ਨੂੰ ਅਪਡੇਟ ਕਰਨਾ ਵੀ ਬਹੁਤ ਵੱਡੀ ਚੁਣੌਤੀ ਹੈ ਕਿਉਂਕਿ ਪੁਰਾਣੇ ਉਪਕਰਣ ਤੇ ਹੋਰ ਚੀਜ਼ਾਂ ਇੰਨੀਆਂ ਕਾਰਗਰ ਨਹੀਂ ਹੁੰਦੀਆਂ ਹਨ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਪੁਲਿਸ ਹੈਲਪਲਾਈਨ ਨੰਬਰ 112 ਦੀ ਸਟੱਡੀ ਕੀਤੀ ਹੈ ਕਿਉਂਕਿ ਉੱਤਰ ਪ੍ਰਦੇਸ਼ ਦਾ ਸਿਸਟਮ ਪੂਰੇ ਦੇਸ਼ ਵਿਚ ਸਭ ਤੋਂ ਚੰਗਾ ਹੈ। ਇਸ ਲਈ ਪੂਰਾ ਡੈਡੀਕੇਟਿਡ ਸਟਾਫ ਤਾਇਨਾਤ ਕੀਤਾ ਗਿਆ ਹੈ। ਉਸ ਨੰਬਰ ‘ਤੇ ਕਾਲ ਆਉਣ ‘ਤੇ ਪੁਲਿਸ ਤੁਰੰਤ ਮਦਦ ਨੂੰ ਪਹੁੰਚ ਜਾਂਦੀ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਵਾਪਰੀ ਵੱਡੀ ਵਾਰਦਾਤ, ਦਰਗਾਹ ਦੇ ਸੇਵਾਦਾਰ ਦਾ ਅਣਪਛਾਤਿਆਂ ਵੱਲੋਂ ਕਤ.ਲ
ਪੰਜਾਬ ਪੁਲਿਸ ਦੇ ਬੇੜੇ ਵਿਚ ਸ਼ਾਮਲ ਕੀਤੀਆਂ ਗੱਡੀਆਂ ਵਿਚ ਕਈ ਸਹੂਲਤਾਂ ਹਨ। ਇਕ ਤਾਂ ਮਹਿੰਦਰਾ ਬਲੈਰੋ ਦੇ ਇੰਜਣ ਦੀ ਸਮਰੱਥਾ ਕਾਫੀ ਜ਼ਿਆਦਾ ਹੈ। 1493 ਸੀਸੀ ਦਾ ਇੰਜਣ ਹੈ। ਇਸ ਦੀ ਪ੍ਰਤੀ ਘੰਟਾ ਰਫਤਾਰ ਵੀ ਕਾਫੀ ਵੱਧ ਹੈ। ਇਹ ਡੀਜ਼ਲ ਨਾਲ ਚੱਲਦੀ ਹੈ। ਇਸ ਤੋਂ ਇਲਾਵਾ ਗੱਡੀਆਂ ਵਿਚ ਮੋਬਾਈਲ ਡਾਟਾ ਟਰਮੀਨਲ ਤੇ ਜੀਪੀਐੱਸ ਸਥਾਪਤ ਕੀਤਾ ਗਿਆ ਹੈ। ਜਿਵੇਂ ਹੀ 112 ਨੰਬਰ ‘ਤੇ ਕਾਲ ਆਏਗੀ ਤਾਂ ਸਭ ਤੋਂ ਪਹਿਲਾਂ ਜੋ ਗੱਡੀ ਪੁਲਿਸ ਦੇ ਸਭ ਤੋਂ ਨੇੜੇ ਹੋਵੇਗੀ, ਉਸ ਨੂੰ ਮੈਸੇਜ ਜਾਵੇਗਾ। ਇਹ ਗੱਡੀ ਤੁਰੰਤ ਮਦਦਗਾਰ ਕੋਲ ਪਹੁੰਚ ਕੇ ਉਸ ਨੂੰ ਸਹਾਇਤਾ ਦੇਵੇਗੀ। ਆਰਟਿਗਾ ਦੀ ਖੂਬੀ ਇਹ ਹੈ ਕਿ ਸ਼ਹਿਰੀ ਏਰੀਆ ਤੇ ਛੋਟੀਆਂ ਗਲੀਆਂ ਵਿਚ ਆਸਾਨੀ ਨਾਲ ਆ-ਜਾ ਸਕੇਗੀ। ਇਨ੍ਹਾਂ ਵਿਚ ਕੈਮਰੇ ਵੀ ਲੱਗੇ ਹੋਣਗੇ। ਕੰਟਰੋਲ ਰੂਮ ਤੋਂ ਉਨ੍ਹਾਂ ‘ਤੇ ਆਸਾਨੀ ਨਾਲ ਨਜ਼ਰ ਰੱਖੀ ਜਾ ਸਕੇਗੀ।
ਵੀਡੀਓ ਲਈ ਕਲਿੱਕ ਕਰੋ -: