ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਮ੍ਰਿਤਕ ਦੇਹ ਬਦਲਣ ਦੇ ਮਾਮਲੇ ਵਿਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ। ਜੀਆਰਪੀ ਦੇ ਮੁਲਾਜ਼ਮ ਦਾ ਪੁਲਿਸ ਨੇ ਗਾਰਡ ਆਫ ਆਨਰ ਨਾਲ ਸਸਕਾਰ ਕਰਨਾ ਸੀ ਪਰ ਗਲਤੀ ਨਾਲ ਕਿਸੇ ਹੋਰ ਨੌਜਵਾਨ ਨੂੰ ਗਾਰਡ ਆਫ ਆਨਰ ਦੇ ਦਿੱਤਾ। ਜਿਸ ਨੌਜਵਾਨ ਦਾ ਅੰਤਿਮ ਸਸਕਾਰ ਕੀਤਾ ਗਿਆ ਉਸ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਵਿਚ ਜਾ ਕੇ ਖੂਬ ਤੋੜਫੋੜ ਵੀ ਕੀਤੀ।
ਪੁਲਿਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੇ ਮੋਰਚਰੀ ਤੋਂ ਮ੍ਰਿਤਕ ਦੇਹ ਲਿਜਾਂਦੇ ਸਮੇਂ ਧਿਆਨ ਹੀ ਨਹੀਂ ਦਿੱਤਾ ਕਿ ਉਹ ਆਪਣੇ ਪੁੱਤਰ ਮਨੀਸ਼ ਸ਼ਰਮਾ ਦੀ ਦੇਹ ਲਿਜਾ ਰਹੇ ਹਨ ਜਾਂ ਕਿਸੇ ਹੋਰ ਦੀ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੀ ਹਸਪਤਾਲ ਵਿਚ ਹੋਈ ਤੋੜਫੋੜ ਤੇ ਮਾਰਕੁੱਟ ਦੇ ਬਾਅਦ ਹੜਤਾਲ ਕਰ ਦਿੱਤੀ, ਜੋ ਦੇਰ ਰਾਤ ਖਤਮ ਹੋਈ।
ਮਨੀਸ਼ ਦੇ ਪਰਿਵਾਰ ਦੇ ਮੈਂਬਰ ਹੁਣ ਦੂਜੀ ਵਾਰ ਉਸ ਦੇ ਸਸਕਾਰ ਦੀਆਂ ਰਸਮਾਂ ਨਿਭਾਉਣਗੇ। ਪਹਿਲਾਂ ਉਨ੍ਹਾਂ ਨੇ ਆਯੁਸ਼ ਦਾ ਸਸਕਾਰ ਕਰ ਦਿੱਤਾ। ਆਯੁਸ਼ ਸਲੇਮ ਟਾਬਰੀ ਦੇ ਪੂਰੀ ਬੰਦਾ ਮੁਹੱਲੇ ਦਾ ਰਹਿਣ ਵਾਲਾ ਸੀ। ਉਹ ਬੀਮਾਰ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਹ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਸੀ ਤੇ 1 ਜਨਵਰੀ ਨੂੰ ਉਸ ਦੀ ਮੌਤ ਹੋ ਗਈ ਸੀ। ਆਯੁਸ਼ ਦੀ ਮ੍ਰਿਤਕ ਦੇਹ ਉਸ ਦੇ ਪਰਿਵਾਰ ਵਾਲਿਆਂ ਨੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਸੀ ਕਿਉਂਕਿ ਉਸ ਦੀਆਂ ਭੈਣਾਂ ਨੇ ਵਿਦੇਸ਼ ਤੋਂ ਵਾਪਸ ਆਉਣਾ ਸੀ। ਇਸ ਦਰਮਿਆਨ 2 ਜਨਵਰੀ ਨੂੰ ਮਨੀਸ਼ ਦੀ ਮੌਤ ਦਿਲ ਦਾ ਦੌਰਾ ਪੈਣ ਨਾ ਹੋ ਗਈ। ਮਨੀਸ਼ ਦੀ ਮ੍ਰਿਤਕ ਦੇਹ ਵੀ ਸਿਵਲ ਹਸਪਤਾਲ ਵਿਚ ਸੀ। ਜਦੋਂ ਮਨੀਸ਼ ਦੇ ਪਰਿਵਾਰ ਵਾਲੇ ਉਸ ਦੀ ਮ੍ਰਿਤਕ ਦੇਹ ਲੈਣ ਆਏ ਤਾਂ ਉਹ ਗਲਤ ਨਾਲ ਆਯੁਸ਼ ਦੀ ਮ੍ਰਿਤਕ ਦੇਹ ਲੈ ਗਏ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੇ ASI ਵੱਲੋਂ ਔਰਤ ਨਾਲ ਜਬਰ-ਜ਼ਨਾਹ, 5 ਮਹੀਨੇ ਦੀ ਜਾਂਚ ਮਗਰੋਂ ਕੇਸ ਦਰਜ
ਪੁਲਿਸ ਨੇ ਤੋੜਫੋੜ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੀਡੀਓ ਚੈੱਕ ਕਰਕੇ ਤੋੜਫੋੜ ਕਰਨ ਵਾਲਿਆਂ ਦੀ ਪਛਾਣ ਕਰ ਰਹੀ ਹੈ। ਜਿਹੜੇ ਲੋਕਾਂ ਨੇ ਮ੍ਰਿਤਰ ਦੇਹ ਦੀ ਬਿਨਾਂ ਪਛਾਣ ਕਰਵਾਏ ਸਸਕਾਰ ਕਰਵਾ ਦਿੱਤਾ ਉਨ੍ਹਾਂ ਖਿਲਾਫ ਵੀ ਜਾਂਚ ਕਰਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: