ਜੇ ਤੁਹਾਡਾ ਡਾਕਖਾਨੇ ਵਿੱਚ ਅਕਾਊਂਟ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਡਿਪਾਰਟਮੈਂਟ ਆਫ ਪੋਸਟ ਨੇ ਇੱਕ ਸਰਕੂਲਰ ਜਾਰੀ ਕਰਕੇ ਵਿਆਜ ਭੁਗਤਾਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਇਸ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ 1 ਅਪ੍ਰਲ 2022 ਤੋਂ ਪੋਸਟ ਆਫਿਸ ਮੰਥਲੀ ਇਨਕਮ ਸਕੀਮ (MIS), ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS), ਪੋਸਟ ਆਫਿਸ ਫਿਕਸਡ ਡਿਪਾਜ਼ਿਟ (Term Deposit) ‘ਤੇ ਵਿਆਜ ਦਾ ਭੁਗਤਾਨ ਕੈਸ਼ ਵਿੱਚ ਨਹੀਂ ਕੀਤਾ ਜਾਵੇਗਾ।
ਜੇ ਕਿਸੇ ਖਾਤਾਧਾਰਕ ਨੇ ਆਪਣੇ ਬੈਂਕ ਡਿਟੇਲ ਨੂੰ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ, ਮੰਥਲੀ ਇਨਕਮ ਸਕੀਮ ਜਾਂ ਟਰਮ ਡਿਪਾਜ਼ਿਟ ਦੇਨਾਲ ਲਿੰਕ ਨਹੀਂ ਕੀਤਾ ਹੈ ਤਾਂ ਸਾਰੇ ਵਿਆਜ ਦਾ ਭੁਗਤਾਨ ਜਾਂ ਤਾਂ ਚੈੱਕ ਰਾਹੀਂ ਕੀਤਾ ਜਾਵੇਗਾ ਜਾਂ ਫਿਰ ਉਸ ਦੇ ਪੋਸਟ ਆਫਿਸ ਸੇਵਿੰਗ ਅਕਾਊਂਟ ਵਿੱਚ ਕੀਤਾ ਜਾਵੇਗਾ।
ਡਿਪਾਰਟਮੈਂਟ ਆਫ ਪੋਸਟ ਨੇ ਕਿਹਾ ਕਿ SCSS, MIS ਤੇ ਟਰਮ ਡਿਪਾਜ਼ਿਟ ਦੇ ਕੁਝ ਥਾਕਾਧਾਰਕਾਂ ਨੇ ਅਜੇ ਤੱਕ ਆਪਣਾ ਸੇਵਿੰਗ ਅਕਾਊਂਟ ਅਪਡੇਟ ਨਹੀਂ ਕੀਤਾ ਹੈ। ਸੇਵਿੰਗ ਅਕਾਊਂਟ ਪੋਸਟ ਆਫਿਸ ਤੋਂ ਇਲਾਵਾ ਬੈਂਕ ਵਿੱਚ ਵੀ ਹੋ ਸਕਦਾ ਹੈ। ਇਨ੍ਹਾਂ ਸਕੀਮਸ ਵਿੱਚ ਵਿਆਜ ਦਾ ਭੁਗਤਾਨ ਮਹੀਨਾਵਾਰੀ, ਤਿਮਾਹੀ ਤੇ ਸਾਲਾਨਾ ਆਧਾਰ ‘ਤੇ ਕੀਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਸਰਕੂਲਰ ਮੁਤਾਬਕ, ਕਈ ਟਰਮ ਡਿਪਾਜ਼ਿਟ ਅਕਾਊਂਟ ਹੋਲਡਰਸ ਨੂੰ ਇਹ ਵੀ ਪਤਾ ਨਹੀਂ ਹੈ ਕਿ ਉਨ੍ਹਾਂ ਨੂੰ ਵਿਆਜ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਰੀਆਂ ਸਕੀਮਾਂ ਲਈ ਵਿਆਜ ਰਕਮ ਪੋਸਟ ਆਫਿਸ ਦੇ ਸੁੰਦਰੀ ਆਫਿਸ ਵਿੱਚ ਜਮ੍ਹਾ ਹੈ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੋਸਟ ਆਫਿਸ ਸੇਵਿੰਗ ਬੈਂਕ ਆਪ੍ਰੇਸ਼ਨ ‘ਤੇ ਬਿਹਤਰ ਕੰਟਰੋਲ, ਡਿਜੀਟਲ ਟ੍ਰਾਂਜ਼ੈਕਸ਼ਨ ਨੂੰ ਉਤਸ਼ਾਹਿਤ ਕਰਨ, ਕਿਸੇ ਤਰ੍ਹਾਂ ਦੀ ਮਨ ਲਾਂਡ੍ਰਿੰਗ ਨੂੰ ਰੋਕਣਦੇ ਮਕਸਦ ਨਾਲ ਇਹ ਜ਼ਰੂਰੀ ਕੀਤਾ ਗਿਆ ਹੈ, ਜੇ ਪੋਸਟ ਆਫਿਸ ਅਕਾਊਂਡ ਜਾਂ ਬੈਂਕ ਅਕਾਊਂਟ ਨੂੰ ਇਨ੍ਹਾਂ ਸਾਰੀਾਂ ਸੇਵਿੰਗਸ ਸਕੀਮ ਨਾਲ ਲਿੰਕ ਕਰ ਦਿੱਤਾ ਜਾਂਦਾ ਹੈ ਤਾਂ ਗੈਰ-ਕਾਨੂੰਨੀ ਸਰਗਰਮੀਆਂ ਨੂੰ ਰੋਕਿਆ ਜਾ ਸਕਦਾ ਹੈ।