ਪੰਜਾਬ ਵਿਚ ਬਿਜਲੀ ਸੰਕਟ ਗੰਭੀਰ ਹੋ ਸਕਦਾ ਹੈ। ਸੂਬੇ ਦੇ 5 ਮੁੱਖ ਪਲਾਂਟਾਂ ਦੇ 15 ਯੂਨਿਟਾਂ ‘ਚੋਂ 5 ਯੂਨਿਟ ਬੰਦ ਹੋ ਗਏ ਹਨ। ਉਨ੍ਹਾਂ ਵਿਚ ਲਹਿਰਾ ਮੁਹੱਬਤ ਦੇ ਇੱਕ ਯੂਨਿਟ ਦੀ ਬੁਲਾਇਰ ਟਿਊਬ ਲੀਕ ਹੋਈ ਹੈ ਜਿਸ ਕਾਰਨ ਤਿੰਨ ਨੰਬਰ ਯੂਨਿਟ ਬੰਦ ਕਰਨਾ ਪਿਆ ਹੈ। ਉਥੇ ਸੂਬੇ ਭਰ ਵਿਚ ਚੱਲ ਰਹੇ 10 ਯੂਨਿਟਾਂ ਵਿਚੋਂ ਪਾਵਰਕਾਮ ਨੂੰ 3812 ਮੈਗਾਵਾਟ ਬਿਜਲੀ ਮਿਲੀ ਹੈ ਜਦੋਂ ਕਿ ਸ਼ਨੀਵਾਰ ਨੂੰ ਉਕਤ ਪਲਾਂਟਾਂ ਤੋਂ ਇਲਾਵਾ ਪੰਜਾਬ ਦੇ ਹੋਰ ਪਲਾਟਾਂ ਵਿਚੋਂ ਕੁੱਲ 4179 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਇਆ ਹੈ। ਗੱਲ ਕਰੀਏ ਜੇਕਰ ਸ਼ਨੀਵਾਰ ਨੂੰ ਬਿਜਲੀ ਡਿਮਾਂਡ ਕੀਤੀ ਤਾਂ 6200 ਮੈਗਾਵਾਟ ਤੱਕ ਗਈ ਹੈ।
ਦੂਜੇ ਪਾਸੇ 5 ਯੂਨਿਟਾਂ ਵਿਚੋਂ 2 ਯੂਨਿਟਾਂ ਕੋਲ ਕੋਲੇ ਦੀ ਕਮੀ ਬਰਕਰਾਰ ਹੈ। ਲਹਿਰਾ ਮੁਹੱਬਤ ਪਲਾਂਟ ਵਿਚ ਚਾਰ ਪਲਾਂਟ ਹਨ ਅਤੇ ਉਥੋਂ ਦੇ ਦੋ ਯੂਨਿਟ ਬੰਦ ਹਨ। ਉਥੇ ਇਕ ਯੂਨਿਟ ਦੀ ਬਵਾਇਲਰ ਲੀਕ ਹੋਣ ਕਾਰਨ ਬੰਦ ਕਰਨਾ ਪਿਆ ਹੈ। ਰੋਪੜ ਪਲਾਂਟ ਕੋਲ ਚਾਰ ਯੂਨਿਟ ਹਨ ਜਿਥੇ ਦੋ ਯੂਨਿਟ ਬੰਦ ਪਏ ਹਨ। ਗੋਇੰਦਵਾਲ ਕੋਲ ਦੋ ਯੂਨਿਟ ਹੈ, ਉਥੇ ਇਕ ਯੂਨਿਟ ਬੰਦ ਹੈ। ਰਾਜਪੁਰਾ ਪਲਾਂਟ ਦੇ ਦੋ ਯੂਨਿਟ ਚਾਲੂ ਹਨ ਅਤੇ ਤਲਵੰਡੀ ਸਾਬੋ ਦੀ ਤਿੰਨ ਯੂਨਿਟ ਚਾਲੂ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ‘ਪੰਜਾਬ ਚੋਣਾਂ ‘ਚ ਆਪਸੀ ਫੁੱਟ ਕਾਰਨ ਕਿਸਾਨ ਹਾਰੇ, ‘ਆਪ’ ਨੂੰ ਹੋਇਆ ਫਾਇਦਾ’ : ਗੁਰਨਾਮ ਸਿੰਘ ਚੜੂਨੀ
ਲਹਿਰਾ ਮੁਹੱਬਤ ਦੇ ਚਾਰ ਪਲਾਂਟਾਂ ਦੀ ਉਤਪਾਦਨ ਸਮਰੱਥਾ 920 ਮੈਗਾਵਟ ਹੈ ਜਦੋਂ ਕਿ ਉਥੋਂ 430 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਰੋਪੜ ਪਲਾਂਟ ਦੇ ਚਾਰ ਯੂਨਿਟਾਂ ਵਿਚ 840 ਦੀ ਜਗ੍ਹਾ 390 ਮੈਗਾਵਾਟ, ਗੋਇੰਦਵਾਲ ਦੇ 2 ਯੂਨਿਟਾਂ ਦੀ 540 ਦੀ ਜਗ੍ਹਾ 202 ਮੈਗਾਵਾਟ ਤੇ ਤਲਵੰਡੀ ਸਾਬੋ ਦੇ 3 ਯੂਨਿਟਾਂ ਦੀ ਉਤਪਾਦਨ ਸਮਰੱਥਾ 1980 ਮੈਗਾਵਾਟ ਦੀ ਜਗ੍ਹਾ 1460 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਰਾਜਪੁਰਾ ਪਲਾਂਟ ਦੇ ਦੋ ਯੂਨਿਟਾਂ ਦੀ ਉਤਪਾਦਨ ਸਮਰੱਥਾ 1400 ਮੈਗਾਵਟ ਹੈ ਜਦੋਂ ਕਿ ਉਥੋਂ 1333 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਨਾਲ ਕਿਵੇਂ ਨਿਬੜਦੀ ਹੈ।