ਪੰਜਾਬ ਵਿਚ ਫਿਰ ਤੋਂ ਬਿਜਲੀ ਸੰਕਟ ਮੰਡਰਾਉਣ ਲੱਗਾ ਹੈ। ਕੋਲੇ ਦੀ ਕਮੀ ਤੇ ਥਰਮਲ ਪਲਾਂਟਸ ਵਿਚ ਤਕਨੀਕੀ ਖਰਾਬੀਆਂ ਨੇ ਪਾਵਰਕਾਮ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਗਰਮੀ ਵਧਣ ਕਾਰਨ ਸਰਕਾਰੀ ਛੁੱਟੀ ਵਾਲੇ ਦਿਨ ਵੀ ਬਿਜਲੀ ਦੀ ਡਿਮਾਂਡ 6600 ਮੈਗਾਵਾਟ ਦੇ ਪਾਰ ਰਹੀ। ਬਿਜਲੀ ਨਾ ਆਉਣ ਤੋਂ ਪ੍ਰੇਸ਼ਾਨ ਲੋਕ ਟੋਲ ਫ੍ਰੀ ਨੰਬਰ ਤੇ ਹੋਰ ਨੰਬਰਾਂ ‘ਤੇ ਸ਼ਿਕਾਇਤਾਂ ਕਰਵਾ ਰਹੇ ਹਨ। ਬੀਤੇ ਦਿਨੀਂ 21,107 ਸ਼ਿਕਾਇਤਾਂ ਸ਼ਾਮ 4 ਵਜੇ ਤੱਕ ਦਰਜ ਕੀਤੀਆਂ ਗਈਆਂ ਸਨ।
ਕੋਲੇ ਦੀ ਕਮੀ ਕਾਰਨ ਗੋਇੰਦਵਾਲ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਵੀਰਵਾਰ ਤੋਂ ਬੰਦ ਹਨ। ਤਲਵੰਡੀ ਸਾਬੋ ਪਲਾਂਟ ਦਾ 660 ਮੈਗਾਵਾਟ ਦਾ ਯੂਨਿਟ ਬਾਇਲਰ ਵਿਚ ਖਰਾਬੀ ਕਾਰਨ, ਲਹਿਰਾ ਮੁਹੱਬਤ ਦੇ 250-250 ਮੈਗਾਵਾਟ ਦੇ 2 ਯੂਨਿਟ ਗਰਮੀ ਤੋਂ ਸੁਰੱਖਿਆ ਦੇ ਮੱਦੇਨਜ਼ਰ ਤੇ ਰੋਪੜ ਥਰਮਲ ਪਲਾਂਟ ਦੇ 210-210 ਮੈਗਾਵਾਟ ਦੇ 2 ਯੂਨਿਟ ਬੰਦ ਹਨ। ਪਾਵਰਕਾਮ ਤੇ ਥਰਮਲ ਪਲਾਂਟ ਨੂੰ ਨੋ ਡਿਮਾਂਡ ਦਾ ਹਵਾਲਾ ਦੇ ਕੇ ਬੰਦ ਕਰ ਰਿਹਾ ਹੈ ਪਰ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਜੇਕਰ ਬਿਜਲੀ ਦੀ ਡਿਮਾਂਡ ਜਾਂ ਕੋਲੇ ਦੀ ਕਮੀ ਨਹੀਂ ਹੈ ਤਾਂ ਸੂਬੇ ਦੇ ਕਈ ਹਿੱਸਿਆਂ ਵਿਚ ਰੋਜ਼ਾਨਾ 2 ਤੋਂ 9 ਘੰਟਿਆਂ ਦੇ ਕੱਟ ਕਿਉਂ ਲਗਾਏ ਜਾ ਰਹੇ ਹਨ?
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਪਲਾਂਟਾਂ ਵਿਚ 24 ਦਿਨ ਦੇ ਕੋਲੇ ਦਾ ਸਟਾਕ ਹੋਣਾ ਚਾਹੀਦਾ ਹੈ ਪਰ ਸਥਿਤੀ ਖਰਾਬ ਹੈ। 1 ਅਪ੍ਰੈਲ 2022 ਤਕ ਦੇਸ਼ ਵਿਚ ਕੋਲਾ ਆਧਾਰਿਤ ਪਾਵਰ ਪਲਾਂਟਾਂ ਨੂੰ ਕਪੈਸਿਟੀ 9.4 ਦਿਨ ਵਿਚ 203167 ਮੈਗਾਵਾਟ ਦੀ ਸੀ। 12 ਅਪ੍ਰੈਲ ਤੱਕ ਸਪਲਾਈ 8.4 ਦਿਨ ਦੀ ਕਰ ਦਿੱਤੀ ਗਈ। ਅਧਿਕਾਰੀਆਂ ਮੁਤਾਬਕ ਕਪੈਸਿਟੀ ਤੋਂ ਘੱਟ ਖਪਤ ਕਾਰਨ ਬਿਜਲੀ ਕੱਟ ਲਗਾਉਣੇ ਪੈ ਰਹੇ ਹਨ। ਰੋਪੜ ਵਿਚ 9.2 ਦਿਨ, ਲਹਿਰਾ ‘ਚ 6.8, ਤਲਵੰਡੀ ਸਾਬੋ ‘ਚ 2.2, ਐੱਨਪੀਐੱਲ ਰਾਜਪੁਰਾ ‘ਚ 16 ਦਿਨ ਦੇ ਕੋਲੇ ਦਾ ਸਟਾਕ ਹੈ। ਜੀਵੀਕੇ ‘ਚ ਕੋਲੇ ਦਾ ਸਟਾਕ ਨਿਲ ਹੈ। ਸਰਕਾਰੀ ਤੇ ਪ੍ਰਾਈਵੇਟ 5 ਥਰਮਲ ਪਲਾਂਟਾਂ ‘ਚੋਂ ਰੋਜ਼ 5680 ਮੈਗਾਵਾਟ ਪੈਦਾ ਹੋਣੀ ਚਾਹੀਦੀ ਸੀ ਪਰ ਸ਼ੁੱਕਰਵਾਰ ਨੂੰ 3246 ਮੈਗਾਵਾਟ ਬਿਜਲੀ ਦੀ ਪੈਦਾ ਹੋਈ।
ਇਹ ਵੀ ਪੜ੍ਹੋ : PM ਮੋਦੀ ਅੱਜ ਗੁਜਰਾਤ ਦੇ ਮੋਰਬੀ ‘ਚ ਭਗਵਾਨ ਹਨੂੰਮਾਨ ਜੀ ਦੀ 108 ਫੁੱਟ ਉੱਚੀ ਮੂਰਤੀ ਦਾ ਕਰਨਗੇ ਉਦਘਾਟਨ
ਸਾਰੇ ਥਰਮਲ ਪਲਾਂਟ 2434 ਮੈਗਾਵਾਟ ਘੱਟ ਬਿਜਲੀ ਪੈਦਾ ਕਰ ਰਹੇ ਹਨ। ਸ਼ੁੱਕਰਵਾਰ ਨੂੰ ਅਬੋਹਰ, ਅੰਮ੍ਰਿਤਸਰ, ਲੁਧਿਆਣਾ, ਬਲਾਚੌਰ, ਬਠਿੰਡਾ, ਦੀਨਾਨਗਰ, ਮੂਣਕ, ਗੜ੍ਹਸ਼ੰਕਰ, ਫਿਰੋਜ਼ਪੁਰ, ਤਰਨਤਾਰਨ, ਮਲੋਟ, ਕਾਦੀਆਂ, ਮਾਹਿਲਪੁਰ, ਰੂਪਨਗਰ, ਮੋਗਾ ਤੇ ਪਠਾਨਕੋਟ ਵਿਚ 2 ਤੋਂ ਲੈ ਕੇ 9 ਘੰਟੇ ਤੱਕ ਬਿਜਲੀ ਕੱਟ ਲੱਗੇ।