ਪੰਜਾਬ ਵਿਚ ਜਦੋਂ ਤੋਂ 300 ਯੂਨਿਟ ਮੁਫਤ ਬਿਜਲੀ ਦਾ ਐਲਾਨ ‘ਆਪ’ ਸਰਕਾਰ ਵੱਲੋਂ ਕੀਤਾ ਗਿਆ ਹੈ, ਉਦੋਂ ਤੋਂ ਘਮਾਸਾਨ ਮਚਿਆ ਹੋਇਆ ਹੈ। ਜਨਰਲ ਕੈਟਾਗਰੀ ਦੇ ਲੋਕਾਂ ਵੱਲੋਂ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ‘ਤੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦੋ-ਟੁਕ ਗੱਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਪਹਿਲੀ ਵਾਰ ਜਨਰਲ ਕੈਟਾਗਰੀ ਵਾਲਿਆਂ ਨੂੰ 300 ਯੂਨਿਟ ਫ੍ਰੀ ਬਿਜਲੀ ਦੇ ਰਹੇ ਹਾਂ। ਜੇਕਰ ਉਹ 600 ਯੂਨਿਟ ਤੋਂ ਵੱਧ ਬਿਜਲੀ ਖਰਚ ਕਰਨਗੇ ਤਾਂ ਲਗਜ਼ਰੀ ਵਿਚ ਆ ਗਏ। ਜਨਰਲ ਕੈਟਾਗਰੀ ਦੀ ਆਮ ਗਰੀਬ ਫੈਮਿਲੀ ਲਈ ਤਾਂ 600 ਯੂਨਿਟ ਕਾਫੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 69 ਲੱਖ ਪਰਿਵਾਰਾਂ ਦਾ 2 ਮਹੀਨੇ ਦਾ ਬਿਜਲੀ ਦਾ ਬਿੱਲ 600 ਯੂਨਿਟ ਤੋਂ ਘੱਟ ਆਉਂਦਾ ਹੈ। ਇਸ ਲਈ ਜਨਰਲ ਕੈਟਾਗਰੀ ਦੇ ਪਰਿਵਾਰਾਂ ਨੂੰ ਵੀ ਫਾਇਦਾ ਹੋਵੇਗਾ।
ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਜਨਰਲ ਕੈਟਾਗਰੀ ਵਾਲਿਆਂ ਨੂੰ ਤਾਂ ਪਿਛਲੀਆਂ ਸਰਕਾਰਾਂ ਤੋਂ ਨਾਰਾਜ਼ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਜਨਰਲ ਕੈਟਾਗਰੀ ਵਾਲਿਆਂ ਲਈ ਕੁਝ ਨਹੀਂ ਕੀਤਾ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਜਨਰਲ ਕੈਟਾਗਰੀ ਨੂੰ ਵੀ ਮੁਫਤ ਬਿਜਲੀ ਦੇ ਦਾਇਰੇ ਵਿਚ ਲਿਆਈ ਹੈ। ਉਨ੍ਹਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਣੇ ਜਿਹੇ ਹਰ ਘਰ ਨੂੰ ਹਰੇਕ ਮਹੀਨੇ 300 ਯੂਨਿਟ ਬਿਜਲੀ ਫ੍ਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿਚ ਬਿਜਲੀ ਬਿੱਲ 2 ਮਹੀਨੇ ਬਾਅਦ ਬਣਦਾ ਹੈ। ਅਜਿਹੇ ਵਿਚ 2 ਮਹੀਨਿਆਂ ਵਿਚ 600 ਯੂਨਿਟ ਫ੍ਰੀ ਮਿਲੇਗੀ। ਜੇਕਰ ਐੱਸੀ, ਬੀਸੀ, ਫ੍ਰੀਡਮ ਫਾਈਟਰ ਤੇ ਬੀਪੀਐੱਲ ਪਰਿਵਾਰਾਂ ਦਾ ਬਿੱਲ 600 ਯੂਨਿਟ ਤੋਂ ਵੱਧ ਆਇਆ ਤਾਂ ਉਨ੍ਹਾਂ ਨੂੰ ਸਿਰਫ ਵਾਧੂ ਯੂਨਿਟ ਦਾ ਹੀ ਬਿੱਲ ਦੇਣਾ ਹੋਵੇਗਾ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਫੋਰਟਿਸ ਹਸਪਤਾਲ ਪਹੁੰਚ ਸੀਨੀਅਰ ਅਕਾਲੀ ਆਗੂ ਜਥੇ. ਤੋਤਾ ਸਿੰਘ ਦੀ ਸਿਹਤ ਦਾ ਹਾਲ ਜਾਣਿਆ
ਮੰਨ ਲਓ ਜੇਕਰ ਉਨ੍ਹਾਂ ਦਾ ਬਿੱਲ 640 ਯੂਨਿਟ ਆਉਂਦਾ ਹੈ ਤਾਂ ਉਨ੍ਹਾਂ ਨੂੰ ਸਿਰਫ 40 ਯੂਨਿਟ ਦਾ ਬਿੱਲ ਦੇਣਾ ਹੋਵੇਗਾ। ਜਦੋਂ ਕਿ ਜਨਰਲ ਕੈਟਾਗਰੀ ਦਾ ਬਿੱਲ ਜੇਕ 600 ਤੋਂ ਘੱਟ ਆਏ ਤਾਂ ਮਾਫ ਹੈ ਪਰ ਇਸ ਤੋਂ ਇਕ ਯੂਨਿਟ ਮਤਲਬ 601 ਯੂਨਿਟ ਦਾ ਵੀ ਆਇਆ ਤਾਂ ਫਿਰ ਪੂਰਾ ਬਿੱਲ ਚੁਕਾਉਣਾ ਹੋਵੇਗਾ।