ਅੱਜ ਪਾਕਿਸਤਾਨ ਦੀ ਇਮਰਾਨ ਸਰਕਾਰ ਦੇ ਸਿਆਸੀ ਭਵਿੱਖ ਦਾ ਫੈਸਲਾ ਹੋਣਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਇਮਰਾਨ ਟੀਵੀ ‘ਤੇ ਆਏ। ਆਪਣੇ ਖਿਲਾਫ ਸਾਜ਼ਿਸ਼ ਦਾ ਜ਼ਿਕਰ ਕੀਤਾ। ਦੇਸ਼ ਦੇ ਮਾਨ-ਸਨਮਾਨ ਦਾ ਹਵਾਲਾ ਦਿੱਤਾ। ਇਸ ਲਈ ਭਾਰਤ ਦੀ ਮਦਦ ਲਈ। ਕਿਹਾ ਕਿ ਭਾਰਤ ਨੂੰ ਦੇਖੋ, ਕਿਸੇ ਦੀ ਹਿੰਮਤ ਨਹੀਂ ਜੋ ਉਸ ਨੂੰ ਦਬਾ ਸਕੇ।
ਸੰਸਦ ਵਿਚ ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਪਹਿਲਾਂ ਇਮਰਾਨ ਖਾਨ ਨੇ ਪਾਕਿਸਤਾਨ ਦੇ ਨਾਂ ਸੰਦੇਸ਼ ਦਿੱਤਾ। ਇਸ ਵਿਚ ਕਿਹਾ ਕਿ ਦੇਸ਼ ਦੇ ਸਾਂਸਦ ਵਿਕ ਰਹੇ ਹਨ। ਬਾਹਰੀ ਮੁਲਕ ਦੇਸ਼ ਵਿਚ ਤਖਤਾਪਲਟ ਕਰਨਾ ਚਾਹੁੰਦੇ ਹਨ। ਭਾਰਤ ਦੀ ਤਾਰੀਫ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਸੁਪਰਪਾਵਰ ਵਿਚ ਤਾਕਤ ਨਹੀਂ ਕਿ ਭਾਰਤ ਤੋਂ ਆਪਣੀ ਹਾਂ ਵਿਚ ਹਾਂ ਮਿਲਵਾ ਲਵੇ। ਉਨ੍ਹਾਂ ਕਿਹਾ ਕਿ ਭਾਰਤ ਬਹੁਤ ਹੀ ਸਨਮਾਨ ਦੀ ਭਾਵਨਾ ਵਾਲਾ ਦੇਸ਼ ਹੈ। ਮੈਂ ਭਾਰਤ ਦੇ ਖਿਲਾਫ ਨਹੀਂ ਹਾਂ। ਭਾਰਤ ਵਿਚ ਮੇਰੀ ਫੈਨ ਫੋਲੋਇੰਗ ਬਹੁਤ ਹੈ। ਆਰਐੱਸਐੱਸ ਦੀ ਵਿਚਾਰਧਾਰਾ ਤੇ ਕਸ਼ਮੀਰ ਵਿਚ ਉਨ੍ਹਾਂ ਨੇ ਜੋ ਕੁਝ ਕੀਤਾ, ਉਸ ਕਾਰਨ ਸਾਡੇ ਰਿਸ਼ਤੇ ਨਹੀਂ ਸੁਧਰ ਸਕੇ।’
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਦੱਸ ਦੇਈਏ ਕਿ ਪੀਐੱਮ ਇਮਰਾਨ ਦੀ ਸਰਕਾਰ ਖਤਰੇ ਵਿਚ ਹੈ ਅਤੇ ਉਨ੍ਹਾਂ ਨੇ ਆਪਣੀ ਸਰਕਾਰ ਡਿਗਾਉਣ ਦੇ ਪਿੱਛੇ ਅਮਰੀਕੀ ਸਾਜ਼ਿਸ਼ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਵਿਦੇਸ਼ੀ ਤਾਕਤਾਂ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉੁਨ੍ਹਾਂ ਨੇ ਵਿਰੋਧੀ ਧਿਰ ‘ਤੇ ਕਾਨੂੰਨੀ ਮਾਮਲਿਆਂ ਤੋਂ ਬਾਹਰ ਨਿਕਲਮ ਲਈ ਉਨ੍ਹਾਂ ਨਾਲ ਹੱਥ ਮਿਲਾਉਣ ਦਾ ਵੀ ਦੋਸ਼ ਲਗਾਇਆ।
ਇਹ ਵੀ ਪੜ੍ਹੋ : ਹਰਿਆਣਾ ਦੇ ਬਿਜਲੀ ਮੰਤਰੀ ਦਾ ‘ਆਪ’ ‘ਤੇ ਹਮਲਾ-‘ਪੰਜਾਬ ਦੀ ਨਵੀਂ ਕੈਬਨਿਟ ਅਨੁਭਵਹੀਣ’
ਰਾਸ਼ਟਰ ਦੇ ਨਾਂ ਸੰਬੋਧਨ ਵਿਚ ਉੁਨ੍ਹਾਂ ਨੇ ਵਿਰੋਧੀ ਧਿਰ ਦੀ ਕਲਾਸ ਲਗਾਈ ਤੇ ਕਿਹਾ ਕਿ ਰਾਜਨੇਤਾਵਾਂ ਨੂੰ ਭੇਡਾਂ ਦੀ ਤਰ੍ਹਾਂ ਖਰੀਦਿਆ ਤੇ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੜਕਾਂ ‘ਤੇ ਉਤਰਨਾ ਚਾਹੀਦਾ ਹੈ ਤੇ ‘ਇੰਪੋਰਟਡ ਸਰਕਾਰ’ ਖਿਲਾਫ ਸ਼ਾਂਤੀਪੂਰਵਕ ਵਿਰੋਧ ਕਰਨਾ ਚਾਹੀਦਾ ਹੈ।