ਕਾਂਗਰਸ ਦੇ ਰਿਵਾਈਵਲ ਦਾ ਪਲਾਨ ਤਿਆਰ ਕਰਨ ਵਾਲੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ‘ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ‘ਕਾਂਗਰਸ ਨੇ ਮੇਰਾ ਟਰੈਕ ਰਿਕਾਰਡ ਖਰਾਬ ਕਰ ਦਿੱਤਾ। ਹੁਣ ਜੀਵਨ ‘ਚ ਕਦੇ ਵੀ ਕਾਂਗਰਸ ਨਾਲ ਕੰਮ ਨਹੀਂ ਕਰਨਗੇ।’ ਉਨ੍ਹਾਂ ਕਿਹਾ ਕਿ ‘ਕਾਂਗਰਸ ਅਜਿਹੀ ਪਾਰਟੀ ਹੈ ਜੋ ਖੁਦ ਸੁਧਰਦੀ ਨਹੀਂ ਹੈ। ਉਹ ਖੁਦ ਤਾਂ ਡੁੱਬ ਹੀ ਰਹੀ ਹੈ ਸਾਨੂੰ ਵੀ ਡੁਬਾ ਦੇਵੇਗੀ।’
ਪ੍ਰਸ਼ਾਂਤ ਨੇ ਦੱਸਿਆ ਕਿ 2011 ਤੋਂ 2021 ਤੱਕ 10 ਸਾਲ ‘ਚ 11 ਚੋਣਾਂ ਨਾਲ ਜੁੜੇ ਤੇ ਲੜੇ। ਸਿਰਫ ਇਕ ਚੋਣ ਹਾਰੇ ਹਨ। ਉਹ ਵੀ ਯੂਪੀ ਵਿਧਾਨ ਸਭਾ ਦਾ ਹੈ, ਜਿਥੇ ਅਸੀਂ ਕਾਂਗਰਸ ਨਾਲ ਸੀ। ਕਾਂਗਰਸ ਲਈ ਮਨ ਵਿਚ ਬਹੁਤ ਸਨਮਾਨ ਹੈ ਪਰ ਕਦੇ ਉਨ੍ਹਾਂ ਨਾਲ ਕੰਮ ਨਹੀਂ ਕਰਾਂਗਾ।
ਪੀਕੇ ਨੇ ਕਿਹਾ ਕਿ 2015 ਵਿਚ ਬਿਹਾਰ ਵਿਚ ਮਹਾਗਠਬੰਧਨ ਦਾ ਚੋਣ ਜਿੱਤੇ। 2017 ‘ਚ ਪੰਜਾਬ ਦਾ ਚੋਣ ਜਿੱਤੇ। 2019 ‘ਚ ਜਗਨ ਮੋਹਨ ਰੈੱਡੀ ਨਾਲ ਆਂਧਰਾ ਜਿੱਤੇ। 2020 ਵਿਚ ਦਿੱਲੀ ‘ਚ ਕੇਜਰੀਵਾਲ ਜਿੱਤੇ. 2021 ਵਿਚ ਤਾਮਿਲਨਾਡੂ ਤੇ ਬੰਗਾਲ ਜਿੱਤੇ। ਇਸ ਦੌਰਾਨ ਸਿਰਫ ਇਕ ਚੋਣ ਹਾਰੇ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪ੍ਰਸ਼ਾਂਤ ਕਿਸ਼ੋਰ ਦਾ ਜਨਮ 1977 ਵਿਚ ਬਿਹਾਰ ਦੇ ਬਕਸਰ ਜ਼ਿਲ੍ਹੇ ਵਿਚ ਹੋਇਆ ਸੀ। ਉਨ੍ਹਾਂ ਦੀ ਮਾਂ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੀ ਹਾ, ਨਾਲ ਹੀ ਪਿਤਾ ਬਿਹਾਰ ਸਰਕਾਰ ‘ਚ ਡਾਕਟਰ ਹਨ। ਉਨ੍ਹਾਂ ਦੀ ਪਤਨੀ ਦਾ ਨਾਂ ਜਾਨਵੀ ਦਾਸ ਹੈ, ਜੋ ਅਸਮ ਦੇ ਗੁਹਾਟੀ ਵਿਚ ਡਾਕਟਰ ਹੈ। ਪ੍ਰਸ਼ਾਂਤ ਕਿਸ਼ੋਰ ਤੇ ਜਾਨਵੀ ਦਾ ਇੱਕ ਬੇਟਾ ਹੈ। ਪੀਕੇ ਦੇ ਸਿਆਸੀ ਕਰੀਅਰ ਦੀ ਗੱਲ ਕਰੀਏ ਤਾਂ ਉਹ 2014 ਵਿਚ ਮੋਦੀ ਸਰਕਾਰ ਨੂੰ ਸੱਤਾ ਵਿਚ ਲਿਆਉਣ ਦੀ ਵਜ੍ਹਾ ਨਾਲ ਚਰਚਾ ਵਿਚ ਆਏ ਸਨ।ਉਨ੍ਹਾਂ ਨੂੰ ਬੇਹਤਰੀਨ ਚੋਣ ਰਣਨੀਤੀਕਾਰ ਵਜੋਂ ਮੰਨਿਆ ਜਾਂਦਾ ਹੈ। ਹਮੇਸ਼ਾ ਤੋਂ ਉਹ ਪਰਦੇ ਦੇ ਪਿੱਛੇ ਰਹਿ ਕੇ ਆਪਣੀ ਚੋਣ ਰਣਨੀਤੀ ਨੂੰ ਅੰਜਾਮ ਦਿੰਦੇ ਆਏ ਹਨ।