ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰੀ ਪ੍ਰਣਾਲੀ ਵਾਲੇ ਦੇਸ਼ ਅਮਰੀਕਾ ‘ਚ ਹੁਣ ਦੀਵਾਲੀ ‘ਤੇ ਸਰਕਾਰੀ ਛੁੱਟੀ ਹੋ ਸਕਦੀ ਹੈ। ਨਿਊਯਾਰਕ ਸਟੇਟ ਅਸੈਂਬਲੀ ਵਿੱਚ ਇਸ ਸਬੰਧੀ ਕਾਨੂੰਨ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਫੈਸਲੇ ਦਾ ਸਕੂਲਾਂ ਦੇ ਕੈਲੰਡਰ ‘ਤੇ ਕੀ ਅਸਰ ਪਵੇਗਾ, ਫਿਲਹਾਲ ਇਸ ‘ਤੇ ਚਰਚਾ ਚੱਲ ਰਹੀ ਹੈ।
ਨਿਊਯਾਰਕ ਅਸੈਂਬਲੀ ਦੇ ਸਪੀਕਰ ਕਾਰਲ ਹੈਸਟੀ ਨੇ ਬੁੱਧਵਾਰ (24 ਮਈ) ਨੂੰ ਇਕ ਬਿਆਨ ਜਾਰੀ ਕਰਕੇ ‘ਦੀਵਾਲੀ ‘ਤੇ ਸਰਕਾਰੀ ਛੁੱਟੀ’ ਸ਼ੁਰੂ ਕਰਨ ਦੇ ਪ੍ਰਸਤਾਵ ਦੀ ਪੁਸ਼ਟੀ ਕੀਤੀ। ਬਿਆਨ ਵਿੱਚ ਉਨ੍ਹਾਂ ਕਿਹਾ ਕਿ ਅਜਿਹਾ ਨਿਊਯਾਰਕ ਦੇ ਅਮੀਰ ਅਤੇ ਵੰਨ-ਸੁਵੰਨੇ ਸੱਭਿਆਚਾਰ ਨੂੰ ਪਛਾਣਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਨਿਊਯਾਰਕ ਅਸੈਂਬਲੀ ਵਿਚ ਚੰਦਰ ਨਵੇਂ ਸਾਲ ਅਤੇ ਦੀਵਾਲੀ ‘ਤੇ ਛੁੱਟੀ ਦੇਣ ਲਈ ਵਿਧਾਨ ਸਭਾ ਦੇ ਸੈਸ਼ਨ ਦੀ ਸਮਾਪਤੀ ਤੋਂ ਪਹਿਲਾਂ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ।’
ਨਿਊਯਾਰਕ ਵਿਧਾਨ ਸਭਾ ਸੈਸ਼ਨ 8 ਜੂਨ ਤੱਕ ਚੱਲੇਗਾ। ਮੰਨਿਆ ਜਾ ਰਿਹਾ ਹੈ ਕਿ ਸੈਸ਼ਨ ਦੇ ਅਖੀਰ ਤੱਕ ‘ਦੀਵਾਲੀ ‘ਤੇ ਸਰਕਾਰੀ ਛੁੱਟੀ’ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਪ੍ਰਸਤਾਵ ਨੂੰ ਦੀਵਾਲੀ ਡੇਅ ਐਕਟ ਦਾ ਨਾਂ ਦਿੱਤਾ ਗਿਆ ਹੈ, ਜਿਸ ਤਹਿਤ ਨਿਊਯਾਰਕ ‘ਚ ਦੀਵਾਲੀ ਦੀ ਛੁੱਟੀ ਨੂੰ 12ਵੀਂ ਸਰਕਾਰੀ ਛੁੱਟੀ ਐਲਾਨਿਆ ਜਾਵੇਗਾ।
ਅਮਰੀਕਾ ਵਿੱਚ ਦੀਵਾਲੀ ਨੂੰ ਸਰਕਾਰੀ ਛੁੱਟੀ ਐਲਾਨਣ ਕਰਨ ਨਾਲ ਉੱਥੇ ਰਹਿੰਦੇ ਲੱਖਾਂ ਭਾਰਤੀ ਮੂਲ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਉਹ ਦੀਵਾਲੀ ਦਾ ਤਿਉਹਾਰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਚੰਗੀ ਤਰ੍ਹਾਂ ਮਨਾ ਸਕਣਗੇ। ਦੱਸ ਦੇਈਏ ਕਿ ਅਮਰੀਕਾ ਵਿੱਚ 20 ਲੱਖ ਤੋਂ ਵੱਧ ਹਿੰਦੂ ਰਹਿੰਦੇ ਹਨ ਅਤੇ ਉੱਥੇ ਭਾਰਤੀ ਮੂਲ ਦੇ ਲੋਕਾਂ ਦੀ ਕੁੱਲ ਗਿਣਤੀ 30 ਲੱਖ ਤੋਂ ਵੱਧ ਹੈ।
ਇਹ ਵੀ ਪੜ੍ਹੋ : 2000 ਦੇ ਨੋਟਾਂ ਕਰਕੇ ਜਲੰਧਰ ‘ਚ ਖੂਨੀ ਝੜਪ, ਪੇਮੈਂਟ ਨੂੰ ਲੈ ਕੇ ਹੋਏ ਝਗੜੇ ‘ਚ ਚੱਲੇ ਹਥਿਆਰ
ਆਬਾਦੀ ਦੇ ਲਿਹਾਜ਼ ਨਾਲ ਅਮਰੀਕਾ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੈ। ਉੱਥੇ ਦੀ ਆਬਾਦੀ 33 ਕਰੋੜ ਤੋਂ ਵੱਧ ਹੈ। ਇਨ੍ਹਾਂ 33 ਕਰੋੜ ਲੋਕਾਂ ‘ਚੋਂ 20 ਕਰੋੜ ਤੋਂ ਵੱਧ ਲੋਕ ਈਸਾਈ ਹਨ, ਜਦਕਿ ਮੁਸਲਮਾਨਾਂ ਦੀ ਗਿਣਤੀ ਲੱਖਾਂ ‘ਚ ਹੈ।
ਵੀਡੀਓ ਲਈ ਕਲਿੱਕ ਕਰੋ -: