ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟੋਕੀਓ ਓਲੰਪਿਕ ਵਿਚ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਨੀਰਜ ਚੋਪੜਾ ਨੇ ਟੋਕੀਓ ਓਲੰਪਿਕ 2020 ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਸੀ। ਨੀਰਜ ਭਾਰਤ ਵੱਲੋਂ ਨਿੱਜੀ ਗੋਲਡ ਮੈਡਲ ਜਿੱਤਣ ਵਾਲੇ ਦੂਜੇ ਖਿਡਾਰੀ ਹਨ। ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਬੀਜਿੰਗ ਓਲੰਪਿਕ ‘ਚ 2008 ਦੌਰਾਨ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ‘ਚ ‘ਸੋਨ ਤਮਗਾ’ ਜਿੱਤਿਆ ਸੀ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਨੀਰਜ ਨੇ 2018 ‘ਚ ਏਸ਼ੀਅਨ ਗੇਮਜ਼ ਤੇ ਕਾਮਨਵੈਲਥ ਗੇਮਜ਼ ‘ਚ ਗੋਲਡ ਮੈਡਲ ਜਿੱਤਿਆ। ਦੋਵਾਂ ‘ਚ ਗੋਲਡ ਜਿੱਤਕੇ ਉਨ੍ਹਾਂ ਨੇ ਨੈਸ਼ਨਲ ਰਿਕਾਰਡ ਵੀ ਤੋੜਿਆ। ਟੋਕੀਓ ਓਲੰਪਿਕਸ ‘ਚ ਗੋਲਡ ਜਿੱਤ ਕੇ ਨੀਰਜ ਨੇ ਵਰਲਡ ਰਿਕਾਰਡ ਬਣਾਇਆ।