73ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਦੇਸ਼ ਤੇ ਵਿਦੇਸ਼ ਵਿਚ ਰਹਿਣ ਵਾਲੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਾਨੂੰ ਸਾਰਿਆਂ ਨੂੰ ਇੱਕ ਸੂਤਰ ਵਿਚ ਬੰਨ੍ਹਣ ਵਾਲੀ ਭਾਰਤੀਅਤਾ ਦੇ ਗੌਰਵ ਦਾ ਉਤਸਵ ਹੈ।ਸੰਨ 1950 ਵਿਚ ਅੱਜ ਦੇ ਹੀ ਦਿਨ ਸਾਨੂੰ ਇਸ ਗੌਰਵਸ਼ਾਲੀ ਪਛਾਣ ਨੂੰ ਰਸਮੀ ਸਰੂਪ ਹਾਸਲ ਹੋਇਆ ਸੀ।
ਹਰ ਸਾਲ ਗਣਤੰਤਰ ਦਿਵਸ ਦੇ ਦਿਨ ਅਸੀਂ ਆਪਣੇ ਗਤੀਸ਼ੀਲ ਲੋਕਤੰਤਰ ਤੇ ਰਾਸ਼ਟਰੀ ਏਕਤਾ ਦੀ ਭਾਵਨਾ ਦਾ ਉਤਸਵ ਮਨਾਉਂਦੇ ਹਾਂ। ਮਹਾਮਾਰੀ ਕਾਰਨ ਇਸ ਸਾਲ ਉਤਸਵ ਵਿਚ ਧੂਮਧਾਮ ਭਾਵੇਂ ਹੀ ਘੱਟ ਹੋਵੇ ਪਰ ਸਾਡੀ ਭਾਵਨਾ ਹਮੇਸ਼ਾ ਦੀ ਤਰ੍ਹਾਂ ਮਜ਼ਬੂਤ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਗਣਤੰਤਰ ਦਿਵਸ ਦਾ ਇਹ ਦਿਨ ਉਨ੍ਹਾਂ ਮਹਾਨਾਇਕਾਂ ਨੂੰ ਯਾਦ ਕਰਨ ਦਾ ਮੌਕਾ ਵੀ ਹੈ ਜਿਨ੍ਹਾਂ ਨੇ ਸਵਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਬੇਮਿਸਾਲ ਹਿੰਮਤ ਦਾ ਪਰਿਚੈ ਦਿੱਤਾ ਤੇ ਉਸ ਲਈ ਦੇਸ਼ਵਾਸੀਆਂ ਵਿਚ ਸੰਘਰਸ਼ ਕਰਨ ਦਾ ਉਤਸ਼ਾਹ ਜਗਾਇਆ।
ਇਹ ਵੀ ਪੜ੍ਹੋ : ਚੋਣ ਜ਼ਾਬਤੇ ਦੌਰਾਨ ਪੰਜਾਬ ਦੇ DSP ਰੈਂਕ ਦੇ 26 ਅਧਿਕਾਰੀਆਂ ਦੇ ਹੋਏ ਤਬਾਦਲੇ
ਰਾਸ਼ਟਰਪਤੀ ਨੇ ਕਿਹਾ ਕਿ ਪੂਰੇ ਵਿਸ਼ਵ ਦੀ ਅਰਥਿਵਸਥਾ ਕੋਰੋਨਾ ਕਾਰਨ ਕਾਫੀ ਹਲਚਲ ਵਿਚ ਹੈ। ਮੈਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕੋਰੋਨਾ ਖਿਲਾਫ ਅਸਾਧਾਰਨ ਦ੍ਰਿੜ੍ਹ ਸੰਕਲਪ ਤੇ ਕਾਰਜ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਉਲਟ ਹਾਲਾਤਾਂ ਵਿਚ ਭਾਰਤ ਦੀ ਦ੍ਰਿੜ੍ਹਤਾ ਦਾ ਇਹ ਪ੍ਰਮਾਣ ਹੈ ਕਿ ਪਿਛਲੇ ਸਾਲ ਆਰਥਿਕ ਵਿਕਾਸ ਵਿਚ ਆਈ ਕਮੀ ਦੇ ਬਾਅਦ ਇੱਸ ਵਿੱਤੀ ਸਾਲ ਵਿਚ ਅਰਥਵਿਵਸਥਾ ਦੇ ਪ੍ਰਭਾਵਸ਼ਾਲੀ ਦਰ ਨਾਲ ਵਧਣ ਦਾ ਅਨੁਮਾਨ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਰਾਸ਼ਟਰਪਤੀ ਨੇ ਮਹਾਮਾਰੀ ਵਿਚ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਰੋਨਾ ਦਾ ਪ੍ਰਭਾਵ ਅਜੇ ਵੀ ਵਿਆਪਕ ਪੱਧਰ ‘ਤੇ ਬਣਿਆ ਹੋਇਆ ਹੈ। ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਤੇ ਬਚਾਅ ਵਿਚ ਢਿੱਲ ਨਹੀਂ ਦੇਣੀ ਚਾਹੀਦੀ। ਅਸੀਂ ਹੁਣ ਤੱਕ ਜੋ ਸਾਵਧਾਨੀਆਂ ਵਰਤੀਆਂ ਹਨ, ਉਨ੍ਹਾਂ ਨੂੰ ਜਾਰੀ ਰੱਖਣਾ ਹੈ। ਸੰਕਟ ਦੇ ਇਸ ਸਮੇਂਸਾਨੂੰ ਇਹ ਦੇਖਣਾ ਹੋਵੇਗਾ ਕਿ ਕਿਵੇਂ ਅਸੀਂ ਸਾਰੇ ਦੇਸ਼ ਵਾਸੀ ਇੱਕ ਪਰਿਵਾਰ ਦੀ ਤਰ੍ਹਾਂ ਆਪਸ ਵਿਚ ਜੁੜੇ ਹੋਏ ਹਨ।