ਬੰਦੀ ਸਿੱਖਾਂ ਦੀ ਰਿਹਾਈ ਲਈ ਚੱਲ ਰਹੇ ਪ੍ਰਦਰਸ਼ਨ ਵਿਚ ਅੰਮ੍ਰਿਤਸਰ ਜੇਲ੍ਹ ਵਿਚ ਬੰਦੀ ਸਿੱਖ ਗੁਰਦੀਪ ਸਿੰਘ ਖਹਿਰਾ ਨੂੰ ਪੈਰੋਲ ਦਿੱਤੀ ਗਈ ਹੈ। ਜੇਲ੍ਹ ਤੋਂ ਨਿਕਲਣ ਦੇ ਬਾਅਦ ਉਹ ਅੰਮ੍ਰਿਤਸਰ ਸਥਿਤ ਪਿੰਡ ਜੱਲੂਪੁਰ ਖਹਿਰਾ ਵਿਚ ਰਹਿ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ ਖਹਿਰਾ ਨੂੰ 8 ਹਫਤਿਆਂ ਦੀ ਪੈਰੋਲ ਦਿੱਤੀ ਗਈ ਹੈ। 8 ਸਾਲ ਪਹਿਲਾਂ 2015 ਵਿਚ ਉਨ੍ਹਾਂ ਨੂੰ ਕਰਨਾਟਕ ਤੋਂ ਅੰਮ੍ਰਿਤਸਰ ਜੇਲ੍ਹ ਵਿਚ ਸ਼ਿਫਟ ਕੀਤਾ ਗਿਆ ਸੀ। ਅੰਮ੍ਰਿਤਸਰ ਦੇ ਕਸਬਾ ਰਈਆ ਦੇ ਪਿੰਡ ਜੱਲੂਪੁਰ ਖਹਿਰਾ ਵਿਚ ਗੁਰਦੀਪ ਖਹਿਰਾ ਦਾ ਜਨਮ ਹੋਇਆ ਸੀ। 1984 ਵਿਚ ਹੋਏ ਆਪ੍ਰੇਸ਼ਨ ਬਲਿਊ ਸਟਾਰ ਦੇ ਬਾਅਦ ਉਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਜੁਆਇਨ ਕੀਤੀ। ਇਸ ਦੇ ਬਾਅਦ ਉਸ ਨੇ 1988-1989 ਵਿਚ ਪਹਿਲਾਂ ਦਿੱਲੀ ਤੇ ਬਾਅਦ ਵਿਚ ਕਰਨਾਕਟਕ ਦੇ ਬੀਦਰ ਸ਼ਹਿਰ ਵਿਚ ਬਲਾਸਟ ਕੀਤੇ।
ਪੁਲਿਸ ਨੇ ਉਸ ਨੂੰ 6 ਦਸੰਬਰ 1990 ਵਿਚ ਗ੍ਰਿਫਤਾਰ ਕੀਤਾ ਸੀ। 15 ਦਸੰਬਰ 1991 ਨੂੰ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ। ਕਰਨਾਟਕ ਵਿਚ ਬੰਬ ਬਲਾਸਟ ਦੇ ਦੋਸ਼ੀ ਵਿਚ ਵੀ ਉਸ ਨੂੰ ਉਥੋਂ ਦੀ ਅਦਾਲਤ ਨੇ ਆਖਰੀ ਦਮ ਤੱਕ ਉਮਰ ਕੈਦ ਦੀ ਸਜ਼ਾ ਦਿੱਤੀ ਸੀ। ਦਿੱਲੀ ਵਿਚ ਉਮਰ ਕੈਦ ਪੂਰੀ ਹੋ ਜਾਣ ਦੇ ਬਾਅਦ ਕਰਨਾਟਕ ਸਰਕਾਰ ਨੇ ਉਸ ਨੂੰ ਆਪਣੇ ਸੂਬੇ ਵਿਚ ਸ਼ਿਫਟ ਕਰ ਲਿਆ ਸੀ।
ਇਹ ਵੀ ਪੜ੍ਹੋ : ਭਰਾਵਾਂ ਨੇ ਭੈਣ ਦੇ ਪ੍ਰੇਮੀ ਨੂੰ ਬਾਜ਼ਾਰ ‘ਚ ਸ਼ਰੇਆਮ ਗੋ.ਲੀਆਂ ਨਾਲ ਭੁੰਨਿਆ, ਇਕ ਮੁਲਜ਼ਮ ਗ੍ਰਿਫਤਾਰ, 1 ਫਰਾਰ
2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਸਰਕਾਰ ਨੇ ਬੰਦੀ ਸਿੱਖਾਂ ਨੂੰ ਪੰਜਾਬ ਸ਼ਿਫਟ ਕਰਨ ਦਾ ਮੁੱਦਾ ਚੁੱਕਿਆ ਸੀ। ਕੇਂਦਰ ਵਿਚ ਭਾਜਪਾ ਦੀ ਸਰਕਾਰ ਨਾਲ ਸਮਰਥਨ ਦੇ ਬਾਅਦ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਕੇ ਕੁਝ ਨੂੰ ਪੰਜਾਬ ਸ਼ਿਫਟ ਕੀਤਾ ਗਿਆ ਸੀ ਜਿਸ ਵਿਚ ਪ੍ਰੋਫੈਸਰ ਭੁੱਲਰ ਤੇ ਗੁਰਦੀਪ ਸਿੰਘ ਖਹਿਰਾ ਵੀ ਸਨ। ਹੁਣ ਖਹਿਰਾ ਲਗਭਗ 32 ਸਾਲ ਬਾਅਦ ਜੇਲ੍ਹ ਤੋਂ ਬਾਹਰ ਆਇਆ ਹੈ।
ਵੀਡੀਓ ਲਈ ਕਲਿੱਕ ਕਰੋ -: