ਜੇਲ੍ਹ ਵਿਚ ਬੰਦ ਕੈਦੀਆਂ ਕੋਲ ਅਕਸਰ ਫੋਨ ਮਿਲਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਜੇਲ੍ਹ ਪੁਲਿਸ ਦੀ ਮਿਲੀਭੁਗਤ ਜਾਂ ਫਿਰ ਪੁਲਿਸ ਮੁਲਾਜ਼ਮਾਂ ਦੀਆਂ ਨਜ਼ਰਾਂ ਤੋਂ ਲੁਕੋ ਕੇ ਜੇਲ੍ਹ ਵਿਚ ਬੰਦ ਕੈਦੀ ਮੋਬਾਈਲ ਫੋਨ ਚਲਾਉਂਦੇ ਰਹਿੰਦੇ ਹਨ। ਅਜਿਾਹ ਹੀ ਕੇਸ ਬਿਹਾਰ ਦੇ ਗੋਪਾਲਗੰਜ ਮੰਡਲ ਕਾਰਾ ਤੋਂ ਸਾਹਮਣੇ ਆਇਆ ਹੈ।
ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ ਵਿਚ ਸਜ਼ਾ ਕੱਟ ਰਹੇ ਕੈਦੀ ਕੋਲ ਮੋਬਾਈਲ ਫੋਨ ਸੀ। ਸਿਪਾਹੀ ਦੇ ਡਰ ਤੋਂ ਲੁਕਾਉਣ ਲਈ ਉਸ ਨੇ ਜਲਦਬਾਜ਼ੀ ਵਿਚ ਮੋਬਾਈਲ ਫੋਨ ਨਿਗਲ ਲਿਆ। ਕੁਝ ਹੀ ਦੇਰ ਬਾਅਦ ਉਸ ਦੀ ਤਬੀਅਤ ਵਿਗੜ ਗਈ। ਹਸਪਤਾਲ ਵਿਚ ਐਕਸਰੇ ਵਿਚ ਉਸ ਦੇ ਪੇਟ ਵਿਚ ਮੋਬਾਈਲ ਫੋਨ ਸਾਫ ਨਜ਼ਰ ਆਈ। ਫਿਲਹਾਲ ਕੈਦੀ ਕੈਸ਼ਰ ਅਲੀ ਦਾ ਸਦਰ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਗੋਪਾਲਗੰਜ ਮੰਡਲ ਕਾਰ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੈਸ਼ਰ ਅਲੀ ਨਾਂ ਦਾ ਕੈਦੀ ਇਥੇ ਨਸ਼ੀਲੇ ਪਦਾਰਥ ਤਸਕਰੀ ਕੇਸ ਵਿਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਉਹ ਜੇਲ੍ਹ ਵਿਚ ਬੰਦ ਰਹਿੰਦੇ ਹੋਏ ਮੋਬਾਈਲ ਫੋਨ ਦਾ ਇਸਤੇਮਾਲ ਕਰ ਰਿਹਾ ਸੀ। ਸ਼ਨੀਵਾਰ ਦੀ ਰਾਤ ਨੂੰ ਜਦੋਂ ਉਹ ਮੋਬਾਈਲ ਫੋਨ ਚਲਾ ਰਿਹਾ ਸੀ ਉਸੇ ਸਮੇਂ ਡਿਊਟੀ ‘ਤੇ ਤਾਇਨਾਤ ਸਿਪਾਹੀ ਆ ਗਿਆ।
ਇਹ ਵੀ ਪੜ੍ਹੋ : ਬੈਲੂਨ ‘ਤੇ US ਦੀ ਚੀਨ ਨੂੰ ਚੇਤਾਵਨੀ-‘ਦੁਬਾਰਾ ਅਜਿਹਾ ਨਾ ਹੋਵੇ, ਇਹ ਗੈਰ-ਜ਼ਿੰਮੇਵਾਰਾਨਾ ਹਰਕਤ’
ਸਿਪਾਹੀ ਨੂੰ ਆਉਂਦਾ ਦੇਖ ਕੈਸ਼ਰ ਅਲੀ ਘਬਰਾ ਗਿਆ ਤੇ ਉਸ ਨੇ ਮੋਬਾਈਲ ਫੋਨ ਨਿਗਲ ਲਿਆ। ਕੁਝ ਹੀ ਦੇਰ ਬਾਅਦ ਉਸ ਦੇ ਪੇਟ ਵਿਚ ਦਰਦ ਸ਼ੁਰੂ ਹੋ ਗਿਆ। ਉਸ ਨੇ ਜੇਲ੍ਹ ਪ੍ਰਸ਼ਾਸਨ ਤੋਂ ਪੇਟ ਵਿਚ ਦਰਦ ਹੋਣੀ ਗੱਲ ਕਹੀ ਤੇ ਨਾਲ ਹੀ ਦੱਸਿਆ ਕਿ ਉਸ ਨੇ ਮੋਬਾਈਲ ਫੋਨ ਨਿਗਲ ਲਿਆ ਹੈ। ਉਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: