ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਦਾ ਧਰਨਾ 7ਵੇਂ ਦਿਨ ਵੀ ਜਾਰੀ ਹੈ। ਸਵੇਰੇ ਪਹਿਲਵਾਨਾਂ ਨੂੰ ਮਿਲਣ ਲਈ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਪਹੁੰਚੀ। ਪ੍ਰਿਯੰਕਾ ਗਾਂਧੀ ਨੇ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਨਾਲ ਕਾਫੀ ਦੇਰ ਤੱਕ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਇਸ ਦੌਰਾਨ ਕਾਂਗਰਸ ਨੇਤਾ ਦੀਪੇਂਦਰ ਹੁੱਡਾ ਵੀ ਨਜ਼ਰ ਆਏ ਤੇ ਉਨ੍ਹਾਂ ਨੇ ਖਿਡਾਰੀਆਂ ਨਾਲ ਗੱਲਬਾਤ ਕੀਤੀ। ਦੂਜੇ ਪਾਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਅੱਜ ਖਿਡਾਰੀਆਂ ਨਾਲ ਮੁਲਾਕਾਤ ਕਰਨਗੇ।
ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਮਹਿਲਾ ਪਹਿਲਵਾਨਾਂ ਵੱਲੋਂ ਲਗਾਏ ਗਏ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਦੇ ਸਬੰਧੀ ਦੋ FIR ਦਰਜ ਕੀਤੀ ਹੈ। ਮਹਿਲਾ ਪਹਿਲਵਾਨਾਂ ਤੋਂ ਮਿਲੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਕਨਾਟ ਪਲੇਸ ਥਾਣੇ ਦਰਜ 2 ਐੱਫਆਈਆਰ ਵਿਚ ਗੰਭੀਰ ਦੋਸ਼ ਲਗਾਏ ਗਏ। ਪਹਿਲੀ FIR ਇਕ ਨਾਬਾਲਗ ਵੱਲੋਂ ਲਗਾਏ ਗਏ ਦੋਸ਼ਾਂ ਨਾਲ ਸਬੰਧਤ ਹੈ, ਜਿਸ ਵਿਚ ਬਾਲ ਜਿਣਸੀ ਸ਼ੋਸ਼ਣ ਖਿਲਾਫ ਕਾਨੂੰਨ ਤਹਿਤ ਭਾਰਤੀ ਦੰਡਾਵਲੀ ਧਾਰਾਵਾਂ ਜੋੜੀਆਂ ਗਈਆਂ ਹਨ। ਇਸ ਵਿਚ ਇਕ ਨਾਬਾਲਗ ਪਹਿਲਵਾਨ ਦੀ ਸ਼ਿਕਾਇਤ ਵੀ ਹੈ ਜਿਸ ਦੇ ਆਧਾਰ ‘ਤੇ ਪਾਕਸੋ ਐਕਟ ਲਗਾਇਆ ਗਿਆ ਹੈ।
ਬ੍ਰਿਜਭੂਸ਼ਣ ਖਿਲਾਫ FIR ਦਰਜ ਹੋਣ ‘ਤੇ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਪੁਲਿਸ ਨੇ ਕਿਹਾ ਕਿ ਵਿਰੋਧ ਕਰਨਾ ਹੈ ਤਾਂ ਸੜਕ ‘ਤੇ ਸੌਂ ਜਾਓ, ਅੱਜ ਉਨ੍ਹਾਂ ‘ਤੇ ਇਹ ਕਿਹੋ ਜਿਹਾ ਦਬਾਅ ਆ ਗਿਆ ਹੈ ਅਜਿਹੀ ਕੋਈ ਸਮੱਸਿਆ ਪਹਿਲਾਂ ਨਹੀਂ ਸੀ। ਇਹ FIR ਸੁਪਰੀਮ ਕੋਰਟ ਦੇ ਦਬਾਅ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਇਨਸਾਫ ਨਹੀਂ ਮਿਲਦਾ, ਅਸੀਂ ਵਿਰੋਧ ਕਰਾਂਗੇ, ਪੁਲਿਸ ਪ੍ਰਸ਼ਾਸਨ ਸਾਨੂੰ ਕਿੰਨਾ ਵੀ ਤੰਗ ਕਰੇ।
ਇਹ ਵੀ ਪੜ੍ਹੋ : ਲਾਪਤਾ 11ਵੀਂ ਦੇ ਵਿਦਿਆਰਥੀ ਦੀ ਨਹਿਰ ‘ਚੋਂ ਮਿਲੀ ਲਾ.ਸ਼, ਪਿਤਾ ਨੇ ਪ੍ਰਗਟਾਇਆ ਅਗਵਾ ਹੋਣ ਦਾ ਸ਼ੱਕ
ਦਿੱਲੀ ਪੁਲਿਸ ਨੇ 7 ਮਹਿਲਾ ਅਧਿਕਾਰੀਆਂ ਨੂੰ ਜਾਂਚ ਵਿਚ ਲਗਾਇਆ ਹੈ। 7 ਮਹਿਲਾਵਾਂ ਇਕ ਏਸੀਪੀ ਨੂੰ ਰਿਪੋਰਟ ਕਰਨਗੀਆਂ ਤੇ ਫਿਰ ਏਸੀਪੀ ਡੀਸੀਪੀ ਨੂੰ ਰਿਪੋਰਟ ਕਰੇਗਾ। FIR ਦਰਜ ਕਰਨ ਲਈ ਨਵੀਂ ਦਿੱਲੀ ਡਿਸਟ੍ਰਿਕਟ ਦੇ ਲਗਭਗ 10 ਇੰਸਪੈਕਟਰ ਨੂੰ ਥਾਣੇ ਵਿਚ ਬੁਲਾਇਆ ਗਿਆ ਸੀ ਜਿਸ ਦੇ ਬਾਅਦ 2 FIR ਦਰਜ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: